ਚੱਕ ਸ਼ਰੀਫ਼ ‘ਚ ਹੋਏ ਵੇਟ ਲਿਫਟਿੰਗ ਮੁਕਾਬਲੇ
ਚੇਅਰਮੈਂਨ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ
ਪੰਜਾਬ ਪੁਲਿਸ ਦੇ ਜਵਾਨ ਦੀਦਾਰ ਸਿੰਘ ਦਾਰਾ ਨੇ ਪਹਿਲਾ ਸਥਾਨ ਕੀਤਾ ਹਾਸਲ
ਦੀਦਾਰ ਸਿੰਘ ਦਾਰਾ ਦੀ ਮਿਹਨਤ ਨੂੰ ਦੇਖਦੇ ਹੋਏ ਜਗਬੀਰ ਸਿੰਘ ਸਰਕਾਰੀਆ ਨੇ ਆਪਣੇ ਗਲੇ ਚੋਂ ਸੋਨੇ ਦੀ ਚੈਨ ਲਾ ਕੇ ਇਨਾਮ ਵਜੋਂ ਦਿੱਤੀ।
ਗੁਰਦਾਸਪੁਰ/ਕਾਹਨੂੰਵਾਨ (ਜਤਿੰਦਰ ਸੋਢੀ, ਕਮਲਜੀਤ ਕੌਰ) ਨਜ਼ਦੀਕੀ ਕਸਬਾ ਚੱਕ ਸ਼ਰੀਫ ਵਿਖੇ ਬਾਬਾ ਮੱਖਣ ਸ਼ਾਹ ਲੁਬਾਣਾ ਜੀ ਦੀ ਯਾਦ ਵਿੱਚ ਡਾਊਨ ਟਾਊਨ ਜਿਮ ‘ਚ ਵੇਟ ਲਿਫਟਿੰਗ ਮੁਕਾਬਲੇ ਕਰਵਾਏ ਗਏ । ਇਹ ਮੁਕਾਬਲੇ ਗੁਰਪ੍ਰੀਤ ਸਿੰਘ ਸੋਨੂ ਯੂਥ ਵਿੰਗ ਸੈਕਟਰੀ ਆਪ, ਤੇਜਿੰਦਰ ਸਿੰਘ ਸੰਨੀ ਬਲਾਕ ਮੰਡੀ ਪ੍ਰਧਾਨ, ਸ਼ੈਰੀ ਯੂਐਸਏ ਅਤੇ ਜਗਬੀਰ ਸਿੰਘ ਸਰਕਾਰੀਆ ਦੇ ਯਤਨਾ ਸਦਕਾ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਜਿਲਿਆਂ ਦੇ ਵੱਖ- ਵੱਖ ਪਲੇਅਰਾਂ ਅਤੇ ਬਾਡੀ ਬਿਲਡਰਾਂ ਨੇ ਹਿੱਸਾ ਲਿਆ ਅਤੇ ਮਾਸਟਰ ਕੈਟਾਗਰੀ ਵਿੱਚ ਪੰਜਾਬ ਪੁਲਿਸ ਦੇ ਜਵਾਨ ਦੀਦਾਰ ਸਿੰਘ ਦਾਰਾ ਨੇ ਹੈਵੀ ਵੇਟ ਲਿਫਟਿੰਗ ਕੀਤੀ ਤੇ ਪਹਿਲਾ ਸਥਾਨ ਹਾਸਿਲ ਕੀਤਾ। ਜਗਬੀਰ ਸਿੰਘ ਸਰਕਾਰੀਆ ਨੇ ਦੀਦਾਰ ਸਿੰਘ ਦਾਰਾ ਦੀ ਮਿਹਨਤ ਨੂੰ ਦੇਖਦੇ ਹੋਏ ਆਪਣੇ ਗਲੇ ਚੋਂ ਸੋਨੇ ਦੀ ਚੈਨ ਉਤਾਰ ਉਸਨੂੰ ਇਨਾਮ ਵਜੋਂ ਦੇ ਦਿੱਤੀ। ਉੱਥੇ ਹੀ ਇਹਨਾਂ ਮੁਕਾਬਲਿਆਂ ਦੇ ਵਿੱਚ ਗੁਰਦਾਸਪੁਰ ਜ਼ਿਲ੍ਹਾ ਪਲੈਨਿੰਗ ਬੋਰਡ ਦੇ ਚੇਅਰਮੈਨ ਤੇ ਆਪ ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਅਤੇ ਪਹਿਲੇ ਸਥਾਨ ਤੇ ਆਏ ਦੀਦਾਰ ਸਿੰਘ ਦਾਰਾ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ। ਉੱਥੇ ਹੀ ਗੱਲਬਾਤ ਕਰਦਿਆਂ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਦੱਸਿਆ ਕਿ ਜੋ ਅੱਜ ਇਹ ਚੱਕ ਸ਼ਰੀਫ ਦੇ ਵਿੱਚ ਉਪਰਾਲਾ ਕੀਤਾ ਗਿਆ ਹੈ ਹੈ ਬਹੁਤ ਵਧੀਆ ਉਪਰਾਲਾ ਹੈ । ਜੋ ਕਿ ਵੇਟ ਲਿਫਟਿੰਗ ਮੁਕਾਬਲੇ ਕਰਵਾਏ ਜਾ ਰਹੇ ਹਨ । ਅਤੇ ਮੈਂ ਪੰਜਾਬ ਪੁਲਿਸ ਦੇ ਜਵਾਨ ਦੀਦਾਰ ਸਿੰਘ ਦਾਰਾ ਨੂੰ ਵਧਾਈ ਦਿੰਦਾ ਹਾਂ ਕਿ ਜੋ ਅੱਜ ਉਹਨਾਂ ਨੇ ਪਹਿਲਾ ਸਥਾਨ ਹਾਸਿਲ ਕੀਤਾ ਜੋ ਕਿ ਬਹੁਤ ਸਖਤ ਮਿਹਨਤ ਕਰਦੇ ਹਨ। ਅਤੇ ਨੌਜਵਾਨਾਂ ਨੂੰ ਅਪੀਲ ਕਰਦਾ ਹਾਂ ਕਿ ਸਾਨੂੰ ਸਾਰਿਆਂ ਨੂੰ ਆਪਣੀ ਸਿਹਤ ਵੱਲ ਧਿਆਨ ਦੇਣਾ ਚਾਹੀਦਾ। ਉੱਥੇ ਹੀ ਗੱਲਬਾਤ ਕਰਦਿਆਂ ਦੀਦਾਰ ਸਿੰਘ ਦਾਰਾ ਨੇ ਦੱਸਿਆ ਕਿ ਮੇਰੀ ਉਮਰ 57 ਸਾਲ ਹੈ ਅਤੇ ਮੈਂ ਹਰ ਰੋਜ਼ ਮਿਹਨਤ ਕਰਦਾ ਹਾਂ ਅਤੇ ਅੱਜ ਮਿਹਨਤ ਦਾ ਫ਼ਲ ਮਿਲਿਆ ਅਤੇ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਅਤੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇ ਆਪਾਂ ਦਿਲੋਂ ਮਿਹਨਤ ਕਰੀਏ ਤਾਂ ਕਈ ਬਿਮਾਰੀਆਂ ਤੋਂ ਰਾਹਤ ਪਾ ਸਕਦੇ ਹਾਂ ਅਤੇ ਆਪਣੀ ਸਿਹਤ ਨੂੰ ਤੰਦਰੁਸਤ ਰੱਖ ਸਕਦੇ ਹਾਂ। ਇਸ ਮੌਕੇ ਤੇ ਹਰਮਿੰਦਰ ਸਿੰਘ ਸ਼ੈਲੀ , ਚੈਂਚਲ ਸਿੰਘ ਬਾਗੜੀਆਂ ਬਲਾਕ ਪ੍ਰਧਾਨ, ਗੁਰਨਾਮ ਸਿੰਘ ਰਾਜੂ, ਸੁਰਿੰਦਰ ਸਿੰਘ ਬੱਲ , ਇੰਦਰਜੀਤ ਸਿੰਘ ਬਲਾਕ ਪ੍ਰਧਾਨ , ਬਲਜੀਤ ਸਿੰਘ ਆਦਿ ਹਾਜ਼ਰ ਸਨ।