ਸ਼੍ਰੀ ਹਨੁਮਾਨ ਜਨਮ ਉਤਸਵ ਦੀਆਂ ਦੋਹਾਂ ਸ਼ੋਭਾ ਯਾਤਰਾਵਾਂ ਦਾ ਸਵਾਗਤ ਕਰੇਗਾ ਸ੍ਰੀ ਸਾਈ ਪਰਿਵਾਰ
ਰ
ਸੂਸ਼ੀਲ ਬਰਨਾਲਾ ਗੁਰਦਾਸਪੁਰ 21 ਅਪ੍ਰੈਲ
ਸ਼੍ਰੀ ਸਾਈ ਪਰਿਵਾਰ ਵਲੋਂ ਅਮਾਮਵਾੜਾ ਬਾਜ਼ਾਰ ਵਿਖੇ ਸਥਿਤ ਚੌਧਰੀ ਮਈਆ ਦਾਸ ਮਿਸਤਰੀ ਸ਼ਿਵਾਲਾ ਮੰਦਰ ਵਿਖੇ ਹਫਤਾਵਾਰੀ ਲੰਗਰ ਸੇਵਾ ਸਾਈ ਰਸੋਈ ਦੇ ਤਹਿਤ ਭਗਵਾਨ ਮਹਾਂਵੀਰ ਦੇ ਜਨਮ ਉਤਸਵ ਦੇ ਮੌਕੇ ਤੇ ਮਾਂਹ ਚੋਲ ਅਤੇ ਸੂਜੀ ਦੇ ਹਲਵੇ ਦਾ ਲੰਗਰ ਲਗਾਇਆ ਗਿਆ।
ਲੰਗਰ ਤੋਂ ਪਹਿਲਾਂ ਬੈਠਕ ਦੌਰਾਨ ਪ੍ਰਦੀਪ ਮਹਾਜਨ ਨੇ ਕਿਹਾ ਸ੍ਰੀ ਸਾਈ ਪਰਿਵਾਰ ਧਾਰਮਿਕ ਅਤੇ ਸਮਾਜ ਸੇਵੀ ਕੰਮਾਂ ਵਿੱਚ ਵਧ ਚੜ ਕੇ ਹਿੱਸਾ ਲੈਂਦਾ ਹੈ। ਇਸੇ ਦੇ ਅੰਤਰਗਤ ਇਸ ਵਾਰ ਸ਼ਹਿਰ ਵਿੱਚ ਨਿਕਲ ਰਹੀਆਂ ਹਨੁਮਾਨ ਜਨਮ ਉਤਸਵ ਦੇ ਮੌਕੇ ਤੇ ਦੋ ਯਾਤਰਾਵਾਂ ਦਾ ਵੀ ਸਾਈ ਪਰਿਵਾਰ ਹਿੱਸਾ ਬਣੇਗਾ। 22 ਅਪ੍ਰੈਲ ਨੂੰ ਹਨੁਮਾਨ ਮੰਦਰ ਤੋਂ ਸ਼ੁਰੂ ਹੋਣ ਵਾਲੀ ਸ਼ੋਭਾ ਯਾਤਰਾ ਦਾ ਜ਼ੋਰਦਾਰ ਸਵਾਗਤ ਸ੍ਰੀ ਸਾਈ ਪਰਿਵਾਰ ਚੌਧਰੀ ਮਈਆ ਮਿਸਤਰੀ ਸਿ਼ਵਾਲਾ ਮੰਦਰ ਦੇ ਬਾਹਰ ਕਰੇਗਾ। ਪਾਲਕੀ ਦੀ ਆਰਤੀ ਕੀਤੀ ਜਾਵੇਗੀ, ਯਾਤਰਾ ਉੱਪਰ ਫੁੱਲਾਂ ਦੀ ਵਰਖਾ ਕੀਤੀ ਜਾਵੇਗੀ ਅਤੇ ਯਾਤਰਾ ਵਿੱਚ ਆਏ ਹੋਏ ਸ਼ਰਧਾਲੂਆਂ ਨੂੰ ਠੰਡਾ ਪਾਣੀ ਅਤੇ ਖਾਨ ਦਾ ਸਮਾਨ ਵਰਤਾਇਆ ਜਾਵੇਗਾ।
ਨਾਲ ਹੀ ਦੂਸਰੀ ਸ਼ੋਭਾ ਯਾਤਰਾ ਜੋ ਸ਼੍ਰੀ ਹਨੁਮਾਨ ਜਨਮ ਉਤਸਵ ਤੇ ਹੀ 23 ਅਪ੍ਰੈਲ ਨੂੰ ਸਨਾਤਨ ਜਾਗਰਨ ਮੰਚ ਵੱਲੋਂ ਕੱਢੀ ਜਾ ਰਹੀ ਉਸ ਸ਼ੋਭਾ ਯਾਤਰਾ ਦੇ ਵਿਸ਼ਰਾਮ ਤੇ ਸ਼੍ਰੀ ਸਾਈ ਪਰਿਵਾਰ ਵੱਲੋਂ ਯਾਤਰਾ ਦਾ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ। ਵਿਸ਼ਰਾਮ ਮੌਕੇ ਆਰਤੀ ਕਰਨ ਤੋਂ ਬਾਅਦ ਸ਼੍ਰੀ ਸਾਈ ਪਰਿਵਾਰ ਦੇ ਮੈਂਬਰਾਂ ਵੱਲੋਂ ਆਈ ਹੋਈ ਸੰਗਤ ਨੂੰ ਕੱਦਾਂ ਵਾਲੀ ਮੰਡੀ ਵਿਖੇ ਲੰਗਰ ਵਰਤਾਇਆ ਜਾਵੇਗਾ। ਪ੍ਰਦੀਪ ਮਹਾਜਨ ਨੇ ਸ਼੍ਰੀ ਸਨਾਤਨ ਜਾਗਰਨ ਮੰਚ ਦੇ ਇਸ ਫੈਸਲੇ ਦਾ ਵੀ ਸਵਾਗਤ ਕੀਤਾ ਹੈ ਕਿ ਅਗਲੇ ਸਾਲ ਤੋਂ ਸ਼੍ਰੀ ਹਨੁਮਾਨ ਜਨਮ ਉਤਸਵ ਤੇ ਪ੍ਰਾਚੀਨ ਹਨੁਮਾਨ ਮੰਦਰ ਦੀ ਅਗਵਾਈ ਹੇਠ ਸਿਰਫ ਇੱਕ ਹੀ ਸ਼ੋਭਾ ਯਾਤਰਾ ਸਜਾਈ ਜਾਵੇਗੀ।
ਇਸ ਮੌਕੇ ਤੇ ਸੰਦੀਪ ਮਹਾਜਨ, ਸੰਜੀਵ ਮਹਾਜਨ, ਐਕਸਾਈਜ਼ ਅਧਿਕਾਰੀ ਨੀਰਜ ਮਹਾਜਨ, ਸਤੀਸ਼ ਮਹਾਜਨ, ਰੋਹਿਤ ਗੁਪਤਾ, ਨਿਖਿਲ ਗੁਪਤਾ, ਸੋਮਨਾਥ, ਕੀਮਤੀ ਲਾਲ, ਪਰਮੋਦ ਕੁਮਾਰ, ਰਣਵੀਰ ਠਾਕੁਰ, ਅਸ਼ੋਕ ਆਨੰਦ ਆਦਿ ਵੀ ਮੌਜੂਦ ਸਨ।