Thursday, April 30, 2026
India Crime News
Advertisement
  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact
No Result
View All Result
  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact
No Result
View All Result
India Crime News
No Result
View All Result

ਆਸ਼ਾ ਵਰਕਰਾਂ ਨੂੰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਐਲਾਨੀ ਤਨਖਾਹ ਜਾਰੀ ਕਰਨ ਦੀ ਮੰਗ ਜ਼ੋਰ ਫੜਨ ਲੱਗੀ। ਹੱਕੀ ਮੰਗਾਂ ਮਨਵਾਉਣ ਲਈ 28-29 ਮਾਰਚ ਦੀ ਦੇਸ਼ ਵਿਆਪੀ ਹੜਤਾਲ ਵਿੱਚ ਸ਼ਾਮਲ ਹੋਣ ਦਾ ਫੈਸਲਾ

admin by admin
March 22, 2022
in Punjab
0
Share on FacebookShare on TwitterWhatsapp

RelatedPosts

ਪੰਜਾਬ ਦਾ ਹਰ ਵਾਸੀ ਸਰਕਾਰ ਦੇ ਨੁਮਾਇੰਦੇ ਭ੍ਰਿਸ਼ਟਾਚਾਰ ਕਾਰਨ ਦੁਖੀ- ਹੀਰਾ ਵਾਲੀਆ

ਵਾਤਾਵਰਨ ਸੰਭਾਲ ਦੀ ਪਹਲ: ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਟ੍ਰੀ ਪਲਾਂਟੇਸ਼ਨ ਡਰਾਇਵ

ਪਿੰਡ ਬਰਨਾਲਾ ਵਿਖੇ ਈ-ਸ਼ਰਮ ਕਾਰਡ ਦਾ ਕੈਂਪ ਲਗਵਾਇਆ ਗਿਆ।

ਗੁਰਦਾਸਪੁਰ 22 ਮਾਰਚ ( ) ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਅਤੇ ਮਜ਼ਦੂਰ ਵਿਰੋਧੀ ਨੀਤੀਆਂ ਖ਼ਿਲਾਫ਼ 28ਮਾਰਚ ਤੋਂ 29 ਮਾਰਚ ਤੱਕ ਹੋ ਰਹੀ ਦੇਸ਼ ਪੱਧਰੀ ਹੜਤਾਲ ਵਿੱਚ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੀ ਅਗਵਾਈ ਹੇਠ ਪੰਜਾਬ ਦੀਆਂ ਸਮੂਹ ਆਸ਼ਾ ਵਰਕਰਾਂ ਹੜਤਾਲ ਵਿੱਚ ਸ਼ਾਮਲ ਹੋਣਗੀਆਂ। ਮੋਦੀ ਸਰਕਾਰ ਵੱਲੋਂ ਲਏ ਕਿਰਤ ਕਾਨੂੰਨ ਵਿਰੋਧੀ ਫੈਸਲਿਆਂ ਕਾਰਨ ਮਜ਼ਦੂਰ ਜਮਾਤ ਵਿਚ ਰੋਸ ਫੈਲ ਗਿਆ ਹੈ। ਉਥੇ ਪੰਜਾਬ ਸਰਕਾਰ ਵੱਲੋਂ ਆਸ਼ਾ ਵਰਕਰਾਂ ਦੀਆਂ ਹੱਕੀ ਮੰਗਾਂ ਤੋ ਲਗਾਤਾਰ ਟਾਲ਼ਾ ਵੱਟਣਾ ਰੋਸ ਦਾ ਕਾਰਨ ਹੈ। ਕਿਉਂਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਚਮਕੌਰ ਸਾਹਿਬ ਵਿਖੇ ਆਸ਼ਾ ਵਰਕਰਾਂ, ਫੈਸੀਲੀਟੇਟਰਜ ਦੇ ਵੱਡੇ ਇਕੱਠ ਵਿੱਚ ਹੋਰ ਸਹੂਲਤਾਂ ਦੇਣ ਦੇ ਨਾਲ ਨਾਲ 2500 ਰੁਪਏ ਮਹੀਨਾ ਤਨਖਾਹ ਦੇਣ ਦਾ ਐਲਾਨ ਕੀਤਾ ਸੀ। ਇਸ ਸਬੰਧੀ ਸਿਹਤ ਵਿਭਾਗ ਵੱਲੋਂ 7 ਜਨਵਰੀ ਨੂੰ ਚੋਣ ਜ਼ਾਬਤੇ ਦੇ ਐਲਾਨ ਤੋਂ ਪਹਿਲਾਂ ਬਾਕਾਇਦਾ ਪੱਤਰ ਜਾਰੀ ਕਰਕੇ ਇਸ ਦੀ ਪੁਸ਼ਟੀ ਕਰ ਦਿੱਤੀ ਸੀ। ਪੰਜਾਬ ਦੀਆਂ 35000 ਦੇ ਲੱਗ ਭੱਗ ਆਸ਼ਾ ਵਰਕਰਜ ਅਤੇ ਫੈਸੀਲੀਟੇਟਰਜ ਖਾਤਿਆਂ ਵਿਚ ਤਨਖਾਹ ਨਾ ਪੈਣ ਕਾਰਨ ਆਪਣੇ ਆਪ ਨੂੰ ਠੱਗੀਆਂ ਮਹਿਸੂਸ ਕਰ ਰਹੀਆਂ ਹਨ। ਇਸਦੇ ਉਲਟ ਮੁੱਖ ਚੋਣ ਕਮਿਸ਼ਨਰ ਦੀਆਂ ਹਿਦਾਇਤਾਂ ਅਨੁਸਾਰ ਸਮੁੱਚੇ ਵੋਟਰਾਂ ਦਾ ਕੋਵਿਡ ਟੀਕਾਕਰਨ ਵਾਸਤੇ ਐਲਾਨੀ ਪਰ ਉਤਸ਼ਾਹਿਤ ਰਾਸ਼ੀ ਵੀ ਵਰਕਰਾਂ ਨੂੰ ਨਸੀਬ ਨਹੀਂ ਹੋਈ। ਭਾਵੇਂ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਆਸ਼ਾ ਵਰਕਰਾਂ ਦੀ ਉਜਰਤ ਦੁਗਣੀ ਕਰਨ ਦੀ ਗਰੰਟੀ ਦੇ ਕੇ ਸੱਤਾ ਹਾਸਲ ਕੀਤੀ ਹੈ। ਅਤੇ ਵਿਧਾਨ ਸਭਾ ਇਜਲਾਸ ਵਿੱਚ ਮਾਨਯੋਗ ਰਾਜਪਾਲ ਜੀ ਦੇ ਭਾਸ਼ਣ ਦੌਰਾਨ ਇਸ ਦਾ ਜ਼ਿਕਰ ਵੀ ਕੀਤਾ ਹੈ। ਜਿਸ ਦਾ ਜਥੇਬੰਦੀ ਵੱਲੋਂ ਸੁਆਗਤ ਕੀਤਾ ਹੈ। ਆਸ਼ਾ ਵਰਕਰਜ ਅਤੇ ਫੈਸੀਲੀਟੇਟਰਜ ਯੂਨੀਅਨ ਗੁਰਦਾਸਪੁਰ ਵਲੋਂ ਬਲਵਿੰਦਰ ਕੌਰ ਅਲੀ ਸ਼ੇਰ ਦੀ ਪ੍ਰਧਾਨਗੀ ਹੇਠ ਮੀਟਿੰਗ ਕਰਕੇ ਸਿਹਤ ਮੰਤਰੀ ਪੰਜਾਬ ਮੰਗ ਕੀਤੀ ਹੈ ਕਿ ਪਿਛਲੀ ਸਰਕਾਰ ਨਾਲ ਵਰਕਰਾਂ ਦੀ ਮਹੀਨਾਵਾਰ ਤਨਖਾਹ ਲਗਵਾਉਣ ਦੇ ਫੈਸਲੇ ਨੂੰ ਲਾਗੂ ਕਰਨ ਦੀ ਮੰਗ ਕੀਤੀ ਹੈ। ਅਤੇ ਘੱਟੋ ਘੱਟ ਉਜਰਤ ਕਾਨੂੰਨ ਅਨੁਸਾਰ ਬਣਦਾ ਮਿਹਨਤਾਨੇ ਦੀ ਰਾਸ਼ੀ ਜਾਰੀ ਕਰਨ, ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਵਰਕਰਾਂ ਦੀ ਖਜਲ ਖ਼ੁਆਰੀ ਰੋਕਣ ਦਾ ਮੁੱਦਾ ਵੀ ਉਠਾਇਆ ਗਿਆ ਹੈ। ਜਥੇਬੰਦੀ ਦੀ ਜਰਨਲ ਸਕੱਤਰ ਗੁਰਵਿੰਦਰ ਕੌਰ ਬਹਿਰਾਮ ਨੇ ਸਮੁੱਚੀਆਂ ਵਰਕਰਾਂ ਨੂੰ 28 ਮਾਰਚ ਨੂੰ ਹੜਤਾਲ ਕਰਕੇ ਸੁੱਕਾ ਤਲਾਅ ਗੁਰਦਾਸਪੁਰ ਵਿਖੇ ਮਜ਼ਦੂਰ ਜਮਾਤ ਨਾਲ ਇਕਮੁੱਠਤਾ ਪ੍ਰਗਟ ਕਰਨ ਲਈ ਗਿਆਰਾਂ ਵਜੇ ਪੁੱਜਣ ਦਾ ਸੱਦਾ ਦਿੱਤਾ ਹੈ। ਇਸ ਮੌਕੇ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੀ ਸੂਬਾਈ ਪ੍ਰਚਾਰ ਸਕੱਤਰ ਬਲਵਿੰਦਰ ਕੌਰ ਰਾਵਲਪਿੰਡੀ, ਕਾਂਤਾ ਦੇਵੀ ਬਟਾਲਾ, ਮੀਰਾਂ ਦੇਵੀ ਕਾਹਨੂੰਵਾਨ, ਗੁਰਵਿੰਦਰ ਕੌਰ ਦੁਰਾਗਲਾ , ਹਰਪ੍ਰੀਤ ਕੌਰ ਤੁੰਗ, ਅਤੇ ਅਮਰਜੀਤ ਸ਼ਾਸਤਰੀ ਮੁੱਖ ਸਲਾਹਕਾਰ ਨੇ ਹੜਤਾਲ ਦੀ ਤਿਆਰੀ ਲਈ ਪਿੰਡ ਪਿੰਡ ਮੀਟਿੰਗਾਂ ਕਰਨ ਦੀ ਅਪੀਲ ਕੀਤੀ।

admin

ShareTweetSend
Advertisement Advertisement Advertisement
ADVERTISEMENT
Previous Post

ਕਿਸਾਨਾਂ ਨੇ ਰੋਸ ਰੈਲੀ ਕਰਕੇ ਰਾਸ਼ਟਰਪਤੀ ਦੇ ਨਾਮ ਦਿੱਤਾ ਡੀ.ਸੀ. ਨੂੰ ਮੰਗ-ਪੱਤਰ

Next Post

ਕੱਲ੍ਹ 23 ਮਾਰਚ ਨੂੰ ਛੋਟਾ ਘੱਲੂਘਾਰਾ ਸਮਾਰਕ, ਕਾਹਨੂੰਵਾਨ ਛੰਬ ਵਿਖੇ ਆਜ਼ਾਦੀ ਘੁਲਾਟੀਆਂ ਅਤੇ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਰਧਾਂਜਲੀ ਸਮਾਗਮ ਕਰਵਾਇਆ ਜਾਵੇਗਾ-ਡਿਪਟੀ ਕਮਿਸ਼ਨਰ

admin

admin

Related Posts

ਪੰਜਾਬ ਦਾ ਹਰ ਵਾਸੀ ਸਰਕਾਰ ਦੇ ਨੁਮਾਇੰਦੇ ਭ੍ਰਿਸ਼ਟਾਚਾਰ ਕਾਰਨ ਦੁਖੀ- ਹੀਰਾ ਵਾਲੀਆ
Politics

ਪੰਜਾਬ ਦਾ ਹਰ ਵਾਸੀ ਸਰਕਾਰ ਦੇ ਨੁਮਾਇੰਦੇ ਭ੍ਰਿਸ਼ਟਾਚਾਰ ਕਾਰਨ ਦੁਖੀ- ਹੀਰਾ ਵਾਲੀਆ

November 22, 2025
ਵਾਤਾਵਰਨ ਸੰਭਾਲ ਦੀ ਪਹਲ: ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਟ੍ਰੀ ਪਲਾਂਟੇਸ਼ਨ ਡਰਾਇਵ
Punjab

ਵਾਤਾਵਰਨ ਸੰਭਾਲ ਦੀ ਪਹਲ: ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਟ੍ਰੀ ਪਲਾਂਟੇਸ਼ਨ ਡਰਾਇਵ

July 15, 2025
ਪਿੰਡ ਬਰਨਾਲਾ ਵਿਖੇ ਈ-ਸ਼ਰਮ ਕਾਰਡ ਦਾ ਕੈਂਪ ਲਗਵਾਇਆ ਗਿਆ।
Punjab

ਪਿੰਡ ਬਰਨਾਲਾ ਵਿਖੇ ਈ-ਸ਼ਰਮ ਕਾਰਡ ਦਾ ਕੈਂਪ ਲਗਵਾਇਆ ਗਿਆ।

July 14, 2025
ਨਸ਼ਿਆਂ ਦੇ ਖਾਤਮੇ ਵਿੱਚ ਅਹਿਮ ਭੂਮਿਕਾ ਨਿਭਾਏਗੀ ਨਸ਼ਾ ਮੁਕਤੀ ਯਾਤਰਾ- ਵਿਧਾਇਕ ਸ਼ੈਰੀ ਕਲਸੀ
Punjab

ਨਸ਼ਿਆਂ ਦੇ ਖਾਤਮੇ ਵਿੱਚ ਅਹਿਮ ਭੂਮਿਕਾ ਨਿਭਾਏਗੀ ਨਸ਼ਾ ਮੁਕਤੀ ਯਾਤਰਾ- ਵਿਧਾਇਕ ਸ਼ੈਰੀ ਕਲਸੀ

May 18, 2025
सेफ ह्यूमन लाइफ वेलफेयर सोसाइटी समाज की सेवा के लिए हमेशा वचनबद्ध है :- अमृत कलसी, गौतम सेठ गुड्डू
Punjab

सेफ ह्यूमन लाइफ वेलफेयर सोसाइटी समाज की सेवा के लिए हमेशा वचनबद्ध है :- अमृत कलसी, गौतम सेठ गुड्डू

April 27, 2025

Leave a Reply Cancel reply

Your email address will not be published. Required fields are marked *

India Crime News

© 2022 India Crime News
Powered by Ambit (8825362388)

Navigate Site

  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact

Follow Us on Social Media

No Result
View All Result
  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact

© 2022 India Crime News
Powered by Ambit (8825362388)