ਗੁਰਦਾਸਪੁਰ, 21 ਮਾਰਚ (ਅੰਸ਼ੂ ਸ਼ਰਮਾ) – ਸੰਯੁਕਤ ਕਿਸਾਨ ਮੋਰਚਾ ਭਾਰਤ ਦੀ 14 ਮਾਰਚ ਨੂੰ ਦਿੱਲੀ ਵਿੱਚ ਹੋਈ ਮੀਟਿੰਗ ਵਿੱਚ ਲਏ ਗਏ ਫੈਸਲੇ ਅਨੁਸਾਰ ਅੱਜ 21ਮਾਰਚ ਨੂੰ ਪੂਰੇ ਭਾਰਤ ਵਿੱਚ ਕੇਂਦਰ ਸਰਕਾਰ ਦੀ ਕਿਸਾਨਾਂ ਨਾਲ ਕੀਤੀ ਵਾਅਦਾ ਵਿਰੁੱਧ ਵਿਸ਼ਵਾਸਘਾਤ ਦਿਨ ਮਨਾਇਆ ਜਾ ਰਿਹਾ ਹੈ।
ਜਿਸ ਦੇ ਤਹਿਤ ਅੱਜ ਜ਼ਿਲ੍ਹਾ ਗੁਰਦਾਸਪੁਰ ਦੀਆਂ ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਲ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ,ਪੰਜਾਬ ਕਿਸਾਨ ਯੂਨੀਅਨ,ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ,ਕਿਰਤੀ ਕਿਸਾਨ ਯੂਨੀਅਨ ਪੰਜਾਬ, ਕਿਸਾਨ ਮਜ਼ਦੂਰ ਯੂਨੀਅਨ ਮਾਝਾ, ਲੋਕ ਭਲਾਈ ਵੈਲਫੇਅਰ ਐਸੋਸੀਏਸ਼ਨ,ਬੀ.ਕੇ.ਯੂ ਮਾਝਾ,ਕੁੱਲ ਹਿੰਦ ਕਿਸਾਨ ਸਭਾ (ਪੁੰਨਾਵਾਲ),ਮਾਝਾ ਕਿਸਾਨ ਮਜ਼ਦੂਰ ਸ਼ੰਘਰਸ ਕਮੇਟੀ,ਕਿਸਾਨ ਮਜ਼ਦੂਰ ਹਿਤਕਾਰੀ ਸਭਾ,ਅੰਨਦਾਤਾ ਸੰਘਰਸ਼ ਕਮੇਟੀ ਪੰਜਾਬ ਆਦਿ ਨੇ ਪਹਿਲਾਂ ਸੁੱਕਾ ਤਲਾਅ ਤੇ ਰੋਸ ਰੈਲੀ ਕੀਤੀ।
ਇਸ ਰੋਸ ਰੈਲੀ ਦੀ ਮਲਕੀਅਤ ਸਿੰਘ ਦਾਤਾਰਪੁਰ,ਸਤਨਾਮ ਸਿੰਘ ਜ਼ਫਰਵਾਲ,ਸਤਿੰਦਰ ਸਿੰਘ ਭਗਠਾਣਾ, ਪਾਲ ਸਿੰਘ ਚੀਮਾ ਖੁੱਡੀ,ਲਖਵਿੰਦਰ ਸਿੰਘ ਮਰੜ,.ਰਣਧੀਰ ਸਿੰਘ ਘੁੰਮਣ,ਦਿਲਬਾਗ ਸਿੰਘ ਡੋਗਰ,ਬਚਨ ਸਿੰਘ ਭੰਬੋਈ.,ਨੇ ਸਾਂਝੇ ਤੌਰ ਤੇ ਪ੍ਰਧਾਨਗੀ ਕੀਤੀ। ਇਸ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਬਲ਼ਬੀਰ ਸਿੰਘ ਰੰਧਾਵਾ,ਸੁਖਦੇਵ ਸਿੰਘ ਭੋਜਰਾਜ,ਸਤਨਾਮ ਸਿੰਘ ਬਾਗੜੀਆਂ,ਬਾਬਾ ਕੰਵਲਜੀਤ ਸਿੰਘ,ਡਾ.ਅਸ਼ੋਕ ਭਾਰਤੀ,ਰਾਜਗੁਰਵਿੰਦਰ ਸਿੰਘ ਲਾਡੀ,ਨਰਿੰਦਰ ਸਿੰਘ ਰੰਧਾਵਾ ,ਮਾਸਟਰ ਸੁਰਿੰਦਰ ਸਿੰਘ,ਹਰਪ੍ਰੀਤ ਸਿੰਘ ਕਾਹਲੋ ਪ੍ਰਤਾਪਗੜ, ਗੁਰਪ੍ਰੀਤ ਸਿੰਘ ਛੀਨਾ,ਉਕਾਰ ਸਿੰਘ ਭੰਗਾਲਾ ਅਤੇ ਆਦਿ ਆਗੂਆਂ ਨੇ ਕਿਹਾ ਕਿ ਮਾਣਯੋਗ ਰਾਸ਼ਟਰਪਤੀ ਜੀ,ਅਸੀਂ ਦੇਸ਼ ਭਰ ਦੇ ਕਿਸਾਨਾਂ ਦੇ ਗੁੱਸੇ ਨੂੰ ਤੁਹਾਡੇ ਤੱਕ ਪਹੁੰਚਾਉਣਾ ਚਾਹੁੰਦੇ ਹਾਂ। ਜਦੋਂ ਤੋਂ ‘ਸੰਯੁਕਤ ਕਿਸਾਨ ਮੋਰਚਾ’ ਨੇ ਸਰਕਾਰ ਦੇ ਵਾਅਦੇ ‘ਤੇ ਭਰੋਸਾ ਕਰਕੇ ਦਿੱਲੀ ਸਰਹੱਦ ਤੋਂ ਆਪਣਾ ਮੋਰਚਾ ਚੁੱਕਣ ਦਾ ਐਲਾਨ ਕੀਤਾ ਹੈ, ਉਦੋਂ ਤੋਂ ਹੀ ਸਰਕਾਰ ਆਪਣੇ ਵਾਅਦਿਆਂ ਤੋਂ ਪਿੱਛੇ ਹੀ ਨਹੀਂ ਹਟੀ, ਸਗੋਂ ਸਾਡੇ ਜ਼ਖ਼ਮਾਂ ‘ਤੇ ਲੂਣ ਛਿੜਕਣ ਦਾ ਕੰਮ ਵੀ ਕਰ ਰਹੀ ਹੈ। ਇਸੇ ਲਈ ਪੂਰੇ ਦੇਸ਼ ਦੇ ਕਿਸਾਨਾਂ ਨੇ 31 ਜਨਵਰੀ 2022 ਨੂੰ ਵਿਸ਼ਵਾਸਘਾਤ ਦਿਵਸ ਮਨਾਇਆ ਸੀ ਅਤੇ ਹਰ ਜ਼ਿਲ੍ਹੇ ਤੋਂ ਤੁਹਾਡੇ ਨਾਮ ਮੰਗ ਪੱਤਰ ਭੇਜੇ ਸਨ। ਸਾਨੂੰ ਬਹੁਤ ਅਫਸੋਸ ਹੈ ਕਿ ਉਸ ਮੰਗ ਪੱਤਰ ਤੋਂ ਬਾਅਦ ਹੁਣ ਤੱਕ ਸਥਿਤੀ ਬਹੁਤੀ ਨਹੀਂ ਬਦਲੀ ਹੈ, ਸਗੋਂ ਸਥਿਤੀ ਹੋਰ ਬਦਤਰ ਹੋ ਗਈ ਹੈ।
ਕੇਂਦਰ ਦੀ ਮੋਦੀ ਸਰਕਾਰ ਨੇ ਸੰਯੁਕਤ ਕਿਸਾਨ ਮੋਰਚਾ ਭਾਰਤ ਨਾਲ ਕੀਤੇ ਸਮਝੌਤੇ ਤੋਂ ਮੁੱਕਰ ਕੇ ਕਰੋੜਾਂ ਕਿਸਾਨਾਂ ਮਜ਼ਦੂਰਾਂ ਨਾਲ ਵਿਸਵਾਸ਼ਘਾਤ ਕੀਤਾ ਹੈ ਆਗੂਆਂ ਨੇ ਕਿਹਾ ਕਿ ਐੱਮਐੱਸਪੀ ਤੇ ਕਮੇਟੀ ਬਣਾ ਕੇ ਤੁਰੰਤ ਕਾਨੂੰਨ ਬਣਾਇਆ ਜਾਵੇ, ਕਿਸਾਨਾਂ ਤੇ ਦਰਜ ਮੁਕੱਦਮੇ ਤੁਰੰਤ ਵਾਪਸ ਲਏ ਜਾਣ,ਗਿਰਫਤਾਰ ਕੀਤੇ ਕਿਸਾਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ।ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਰਾਸ਼ੀ ਅਤੇ ਨੌਕਰੀ ਦਿੱਤੀ ਜਾਵੇ, ਕਿਸਾਨਾਂ ਦੇ ਕਤਲ ਦੇ ਮੁੱਖ ਦੋਸ਼ੀ ਅਜੇ ਮਿਸ਼ਰਾ ਟੈਨੀ ਨੂੰ ਮੰਤਰੀ ਮੰਡਲ ਤੋਂ ਬਰਖਾਸਤ ਕਰ ਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਜਾਵੇ।ਕਿਸਾਨ ਆਗੂਆਂ ਨੇ ਕਿਹਾ ਕਿ ਲਖੀਮਪੁਰ ਖੀਰੀ ਦੇ ਗਵਾਹ ਉਤੇ ਜਾਨਲੇਵਾ ਹਮਲਾ ਅਤਿ ਨਿੰਦਣਯੋਗ ਹੈ ਕੇਂਦਰ ਸਰਕਾਰ ਅਜਿਹੇ ਕੰਮਾਂ ਤੋਂ ਬਾਜ਼ ਆਵੇ,ਨਹੀਂ ਤਾਂ ਕਿਸਾਨਾਂ ਦੇ ਗੁੱਸੇ ਦਾ ਸਾਹਮਣਾ ਕਰਨ ਲਈ ਤਿਆਰ ਰਹੇ। ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਪੰਜਾਬ ਦੇ ਇਤਿਹਾਸ ਨੂੰ ਸਾਜਿਸ਼ ਤਹਿਤ ਬਾਰਵੀਂ ਜਮਾਤ ਦੀਆ ਕਿਤਾਬਾਂ ਵਿੱਚ ਗ਼ਲਤ ਲਿਖ ਕੇ ਬੱਚਿਆਂ ਨੂੰ ਪੜ੍ਹਾਇਆਂ ਜਾ ਰਿਹਾ ਹੈ ਜਿਸ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ, ਗੁਰੂ ਤੇਗ ਬਹਾਦਰ ਜੀ,ਬਾਬਾ ਬੰਦਾ ਸਿੰਘ ਬਹਾਦਰ ਬਾਰੇ ਗ਼ਲਤ ਲਿਖਿਆ ਗਿਆ ਹੈ ਉਹਨਾਂ ਕਿਤਾਬਾਂ ਨੂੰ ਸਲੇਬਸ ਵਿੱਚੋਂ ਹਟਾਇਆ ਜਾਵੇ ਅਤੇ ਲੇਖਕਾਂ ਤੇ ਬਣਦੀ ਕਾਨੂੰਨੀ ਕਰਵਾਈ ਕੀਤੀ ਜਾਵੇ।
ਯੂਨੀਅਨ ਆਗੂਆਂ ਨੇ ਕਿਹਾ ਕਿ ਗੰਨੇ ਦੀ ਪੇਮੈਟ ਨੂੰ 14 ਦਿਨਾਂ ਦੇ ਵਿੱਚ ਦੇਣ ਦਾ ਕਾਨੂੰਨ ਹੈ ਪਰ ਪੇਮੇਂਟ 65 ਦਿਨ ਤਕ ਲੇਟ ਹੋ ਰਹੀ ਹੈ ਸਰਕਾਰ ਨੇ ਜੋ 35 ਰੁਪਏ ਗੰਨੇ ਦੇ ਆਪ ਦੇਣੇ ਮੰਨੇ ਸਨ ਉਹ ਵੀ ਕਿਸਾਨਾਂ ਨੂੰ ਹਾਲੇ ਤਕ ਨਹੀਂ ਮਿਲੇ। ਜਿਸ ਦੇ ਵਿਰੁੱਧ 22 ਮਾਰਚ ਤੋਂ ਮੁਕੇਰੀਆਂ ਵਿਖੇ ਕਿਸਾਨ ਯੂਨੀਅਨਾਂ ਅਣਮਿਥੇ ਸਮੇਂ ਲਈ ਸੰਘਰਸ਼ ਸ਼ੁਰੂ ਕਰ ਰਹੀਆਂ ਹਨ।
ਇਸ ਉਪਰੰਤ ਸ਼ਹਿਰ ਵਿੱਚ ਰੋਸ ਮਾਰਚ ਕਰਕੇ ਦੇਸ਼ ਦੇ ਰਾਸ਼ਟਰਪਤੀ ਦੇ ਨਾਮ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਗਿਆ
ਇਸ ਮੌਕੇ ਚਰਨਜੀਤ ਸਿੰਘ ਲੱਖੋਵਾਲ,ਕਰਮ ਸਿੰਘ ਮਜ਼ਦੂਰ ਆਗੂ ,ਸਤਿੰਦਰ ਸਿੰਘ ਖਿਜ਼ਰਪੁਰ,ਸਰਵਨ ਭੋਲਾ,ਗੁਰਦਿਆਲ ਸਿੰਘ ਮਨੇਸ਼,ਅਮ੍ਰਿਤਪਾਲ ਸਿੰਘ ਜੈਲਦਾਰ , ਕੁਲਦੀਪ ਸਿੰਘ ਦਾਦੂਜੋਧ, ਸੁਬੇਗ ਸਿੰਘ ਠੱਠਾ,ਅਮਰੀਕ ਸਿੰਘ ਸ਼ਾਹਪੁਰ ਗੁਰਾਇਆ,ਜਸਵੰਤ ਸਿੰਘ ਪਾਹੜਾ, ਬਚਨ ਸਿੰਘ ਭੰਬੋਈ, , ਹਰਭਾਲ ਸਿੰਘ ਡੇਹਰੀਵਾਲ ਦਰੋਗਾ, ਸਰਵਨ ਸਿੰਘ ਕੋਲਾ, ਗੁਰਮੀਤ ਸਿੰਘ ਢਡਿਆਲਾ,ਪਲਵਿੰਦਰ ਸਿੰਘ,ਗੁਰਦੀਪ ਸਿੰਘ ਥੰਮਣ,ਸੁਖਵਿੰਦਰ ਸਿੰਘ ,ਜੋਗਿੰਦਰ ਸਿੰਘ,ਗੁਰਜੀਤ ਸਿੰਘ ਵਡਾਲਾ ਬਾਂਗਰ,ਗੁਰਨਾਮ ਸਿੰਘ ਨਾਰਵਾਂ,ਰਜਿੰਦਰ ਸਿੰਘ ਭਗਠਾਣਾ,ਸੰਦੀਪ ਸਿੰਘ ਉਚਾ ਧਕਾਲਾ,,ਮਨਪ੍ਰੀਤ ਸਿੰਘ,ਬਲਰਾਜ ਸਿੰਘ ਬਟਾਲਾ,
,ਹਰਪ੍ਰੀਤ ਸਿੰਘ ,ਆਦਿ ਆਗੂ ਹਾਜਰ ਸਨ।