ਗੁਰਦਾਸਪੁਰ, 21 ਜੂਨ (ਅੰਸ਼ੂ ਸ਼ਰਮਾ, ਸ਼ਿਵਾ) – ਅੱਜ ਕਿਸਾਨ ਮਜ਼ਦੂਰ ਸੰਘਰਸ ਕਮੇਟੀ ਪੰਜਾਬ ਦੇ ਜਿਲਾ ਗੁਰਦਾਸਪੁਰ ਦੇ ਜੋਨ ਬਾਬਾ ਮਸਤੂ ਜੀ ਦੀ ਕੋਰ ਕਮੇਟੀ ਦੀ ਮੀਟਿੰਗ ਜ਼ਿਲ੍ਹਾ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਅਨੂਪ ਸਿੰਘ ਸੁਲਤਾਨੀ ਦੀ ਅਗਵਾਈ ਵਿੱਚ ਕੀਤੀ ਗਈ । ਜਿਸ ਵਿੱਚ ਸੈਂਟਰ ਸਰਕਾਰ ਦੀਆਂ ਮਾੜੀਆਂ ਨੀਤੀਆਂ ਬਾਰੇ ਵਿਚਾਰ ਕੀਤਾ ਗਿਆ। ਜਿਸ ਵਿਚ ਸਭ ਤੌ ਮਾੜੀ ਨੀਤੀ ਫੋਜ ਦੀ ਭਰਤੀ ਲਈ ਅਗਨੀਪੱਥ ਸਕੀਮ ਹੈ ।ਜਿਸ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੱਸਿਆ ਗਿਆ ਕਿ ਨੋਕਰੀ ਦਾ ਸਮਾਂ 4 ਸਾਲ ਦਾ ਹੋਵੇਗਾ ਅਤੇ 4 ਸਾਲ ਬਾਅਦ ਰਿਟਾਇਰ ਕਰ ਦਿੱਤਾ ਜਾਵੇਗਾ। ਅਨੂਪ ਸਿੰਘ ਸੁਲਤਾਨੀ ਵੱਲੋ ਕਿਹਾ ਗਿਆ ਕਿ ਇਹ ਸਰਕਾਰ ਦਾ ਬਹੁਤ ਹੀ ਘਟੀਆ ਫੈਸਲਾ ਹੈ । ਭਰਤੀ ਦੀ ਉਮਰ ਸਰਕਾਰ ਵੱਲੋ 17 ਤੋ 21 ਸਾਲ ਰੱਖੀ ਗਈ ਹੈ । ਉਹਨਾਂ ਵੱਲੋ ਕਿਹਾ ਗਿਆ ਕਿ ਅਗਰ ਕੋਈ ਨੋਜਵਾਨ 21 ਸਾਲ ਵਿੱਚ ਭਰਤੀ ਹੁੱਦਾ ਹੈ ਤੇ 25ਸਾਲ ਵਿੱਚ ਰਿਟਾਇਰ ਹੋ ਕੇ ਉਹ ਕਿ ਕਰੇਗਾ ਕਿਉਕਿ ਉਸ ਤੋ ਬਾਅਦ ਪੈਨਸ਼ਨ ਵੀ ਨਹੀ ਮਿਲਣੀ । ਅਨੂਪ ਸਿੰਘ ਸੁਲਤਾਨੀ ਵੱਲੋ ਕਿਹਾ ਗਿਆ ਕਿ ਇਹ ਸਰਕਾਰ ਦਾ ਗਲਤ ਫੈਸਲਾ ਹੈ ਅਤੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਇਸਦਾ ਵਿਰੋਧ ਕਰਦੀ ਹੈ।ਇਸ ਨਾਲ ਦੇਸ ਦੀ ਰੱਖਿਆ ਪ੍ਰਨਾਲੀ ਵੀ ਕਮਜੋਰ ਹੋਵੇਗੀ।
ਇਸ ਤੋ ਬਾਅਦ ਅਬਾਦਕਾਰ ਕਿਸਾਨਾਂ ਕੋਲੋ ਜਮੀਨ ਖੋਹੇ ਜਾਣ ਤੇ ਪੰਜਾਬ ਸਰਕਾਰ ਦੀ ਨਿੰਦਾ ਕੀਤੀ ਗਈ। ਕੁਲਜੀਤ ਸਿੰਘ ਹਯਾਤ ਨਗਰ ਵੱਲੋ ਕਿਹਾ ਗਿਆ ਕਿ ਸਰਕਾਰ ਨੇ ਅਜੇ ਤੱਕ ਕਿੱਸੇ ਵੱਡੇ ਲੀਡਰ ਕੋਲੋ ਜਮੀਨ ਵਾਪਸ ਨਹੀ ਲਈ, ਇਸ ਨਵੀ ਬਣੀ ਸਰਕਾਰ ਦਾ ਜੋਰ ਵੀ ਪਹਿਲਾਂ ਵਾਂਗ ਗਰੀਬ ਕਮਜੋਰ ਲੋਕਾਂ ਤੇ ਹੀ ਚੱਲ ਰਿਹਾ ਹੈ। ਉਹਨਾਂ ਵੱਲੌ ਕਿਹਾ ਗਿਆ ਕਿ ਕਿਸਾਨ ਮਜਦੂਰ ਸੰਘਰਸ਼ ਕਮੇਟੀ ਕਿਸੇ ਨਾਲ ਧੱਕਾ ਨਹੀ ਹੋਣ ਦੇਵੇਗੀ । ਪਿੰਡ ਬਉਪੁਰ ਜੱਟਾਂ ਵਾਂਗ ਅਬਾਦਕਾਰ ਕਿਸਾਨਾਂ ਨਾਲ ਚੱਟਾਨ ਵਾਂਗ ਖੜੇ ਹੋਵਾਂਗੇ ਅਤੇ ਅਬਾਦਕਾਰ ਕਿਸਾਨ ਕੋਲੋ ਜਮੀਨ ਨਹੀ ਖੋਹਣ ਦੇਵਾਂਗੇ, ਚਾਹੇ ਸਰਕਾਰ ਜਿਨੇ ਮਰਜੀ ਝੂਠੇ ਪਰਚੇ ਕਰ ਲਏ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਦੇਵ ਸਿੰਘ ਅੱਲੜ ਪਿੰਡੀ , ਕੁਲਜੀਤ ਸਿੰਘ ਹਯਾਤ ਨਗਰ, ਜਤਿੰਦਰ ਸਿੰਘ ਵਰਿਆ ,ਸੁਖਵਿੰਦਰ ਸਿੰਘ ਦਾਖਲਾ ,ਦਲਬੀਰ ਸਿੰਘ ਠੁੰਢੀ,ਰਾਮ ਮੂਰਤੀ , ਗੁਰਪ੍ਰੀਤ ਸਿੰਘ ਕਾਲਾ ਨੰਗਲ, ਸੋਹਣ ਸਿੰਘ ਕਾਲਾ ਨੰਗਲ, ਚਰਨਜੀਤ ਸਿੰਘ ਪੀਰਾਂ ਬਾਗ ,ਅਮਰੀਕ ਸਿੰਘ ਹਯਾਤ ਨਗਰ, ਵੱਸਣ ਸਿੰਘ ਪੀਰਾਂਬਾਗ ,ਅਸਵਨੀ ਕੁਮਾਰ ਆਦਿ ਹਾਜ਼ਰ ਸਨ ।













