Accident : ਗੁਰਦਾਸਪੁਰ, 4 ਜੁਲਾਈ (ਸ਼ਿਵਾ ) – ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲੇ ਵਿਚ ਸ਼ੈਂਜ਼ ਘਾਟੀ ਨੇੜੇ ਬੱਸ ਖੱਡ ਵਿਚ ਡਿੱਗਣ ਨਾਲ ਸਕੂਲੀ ਬੱਚਿਆਂ ਸਮੇਤ 16 ਲੋਕਾਂ ਦੀ ਮੌਤ ਹੋ ਗਈ । ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੱਸ ਵਿਚ 40 ਤੋਂ 45 ਸਵਾਰੀਆਂ ਮੌਜੂਦ ਸਨ ।ਮਰਨ ਵਾਲਿਆਂ ਦੀ ਗਿਣਤੀ ਵਿਚ ਵਾਧਾ ਵੀ ਹੋ ਸਕਦਾ ਹੈ ਡੀ ਸੀ ਕੁੱਲੂ ਆਸ਼ੂਤੋਸ਼ ਗਰਗ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਰਾਹਤ ਬਚਾਉ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।