ਰਾਮ ਨੌਮੀ ਦੇ ਸ਼ੁਭ ਅਵਸਰ ਦੇ ਮੌਕੇ ਤੇ,ਬਜਰੰਗ ਦਲ ਹਿੰਦੂਸਤਾਨ ਫਤਿਹਗੜ੍ਹ ਚੂੜੀਆ ਦੀ ਟੀਮ ਨੇ ਕੱਢੀ ਵਿਸ਼ਾਲ ਸ਼ੋਭਾ ਯਾਤਰਾ
ਸ਼ੋਭਾ ਯਾਤਰਾ ਵਿੱਚ ਵਿਸ਼ੇਸ਼ ਤੌਰ ਪਹੁੰਚੇ ਰਾਸ਼ਟਰੀ ਪ੍ਰਧਾਨ ਜੇ.ਕੇ ਚਗਰਾਂ – ਪੰਜਾਬ ਪ੍ਰਧਾਨ ਐਡਵੋਕੇਟ ਚੰਦਰਕਾਂਤ ਮਹਾਜਨ
ਬਟਾਲਾ (ਅਨੀਤਾ ਬੇਦੀ ਸੰਜੀਵ ਮਹਿਤਾ ) ਅੱਜ ਫਤਿਹਗੜ੍ਹ ਚੂੜੀਆ ਵਿਚ ਬਜਰੰਗ ਦਲ ਹਿੰਦੂਸਤਾਨ ਦੀ ਸਮੁੱਚੀ ਟੀਮ ਵਲੋਂ ਰਾਮ ਨੌਮੀ ਦੇ ਪਵਿੱਤਰ ਅਵਸਰ ਦੇ ਮੌਕੇ ਤੇ, ਇੱਕ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ. ਜੋ ਕਿ ਪ੍ਰਭੁ ਸ੍ਰੀ ਰਾਮ ਜੀ ਦਾ ਕੀਰਤਨ ਕਰਦੇ ਹੋਏ. ਮੰਦਿਰ ਤਲਾਬ ਵਾਲਾ ਫਤਿਹਗੜ੍ਹ ਚੂੜੀਆ ਤੋਂ ਸਾਰੇ ਸਹਿਰ ਵਿਚ ਦੀ ਹੁੰਦੇ ਹੋਏ ਵਾਪਸੀ ਮੰਦਿਰ ਵਿਚ ਕੀਤੀ ਗਈ. ਅਤੇ ਸ੍ਰੀ ਰਾਮ ਜੀ ਨੂੰ ਸਮਰਪਿਤ ਇਹ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ. ਇਹ ਕਿ ਇਸ ਰੈਲੀ ਵਿਚ ਸ਼ੋਭਾ ਯਾਤਰਾ ਦੀਆਂ ਰੌਣਕਾਂ ਨੂੰ ਵਧਾਉਣ ਲਈ ਵਿਸ਼ੇਸ਼ ਤੌਰ ਬਜਰੰਗ ਦਲ ਹਿੰਦੂਸਤਾਨ ਦੇ ਉੱਚ ਅਧਿਕਾਰੀ ਵੀ ਇਸ ਸ਼ੋਭਾ ਯਾਤਰਾ ਵਿਚ ਸ਼ਾਮਲ ਹੋਏ. ਏਹ ਕਿ ਇਸ ਸ਼ੋਭਾ ਯਾਤਰਾ ਵਿਚ ਸ਼ਾਮਲ ਹੋਣ ਵਾਲੇ ਬਜਰੰਗ ਦਲ ਹਿੰਦੂਸਤਾਨ ਦੇ ਸਾਰੇ ਹੀ ਆਗੂਆਂ ਅਤੇ ਵਰਕਰਾਂ ਦਾ ਅਤੇ ਸਾਰੇ ਹੀ ਬਜਰੰਗੀਆ ਦਾ ਇਸ ਸ਼ੋਭਾ ਯਾਤਰਾ ਵਿਚ, ਸ਼ਾਮਲ ਹੋਣ ਲਈ ਬਜਰੰਗ ਦਲ ਹਿੰਦੂਸਤਾਨ ਫਤਹਿਗੜ੍ਹ ਚੂੜੀਆ ਦੇ ਨਗਰ ਪ੍ਰਧਾਨ ਐਡਵੋਕੇਟ ਅਜੇ ਸ਼ਰਮਾ ਅਤੇ ਉਹਨਾਂ ਦੀ ਸਾਰੀ ਟੀਮ ਸਚਿਵ ਗੋਪਾਲ ਸ਼ਰਮਾ, ਖਜਾਨਚੀ ਸੰਜੀਵ ਡੋਗਰਾ, ਵੋਇਸ ਸਚਿਵ ਗੁਲਸ਼ਨ ਸੁਰੀ, ਵੋਇਸ ਪਰਧਾਂ ਅਸ਼ਵਨੀ ਸ਼ਰਮਾ, ਸੰਦੀਪ ਸ਼ਰਮਾ, ਬੇਰੀ, ਕਮਲਜੀਤ ਸਿੰਘ, ਮਨਪ੍ਰੀਤ ਸਿੰਘ, ਮੋਨੂੰ ਸੋਨੀ, ਹਰਿ, ਅਮਨ, ਰਾਹੁਲ, ਅਮਿਤ ਭਾਟੀਆ, ਸੁਰਿੰਦਰ ਕਲਿਆ, ਅਸ਼ੋਕ ਸੋਢੀ, ਨੇ ਆਏ ਹੋਏ ਸਾਰੇ ਪ੍ਰਧਾਨ ਸਾਹਿਬਾਨ, ਪ੍ਰਭਾਰੀ, ਅਤੇ ਮੈਂਬਰਾ ਦਾ ਧਨਵਾਦ ਕੀਤਾ, ਇਸ ਦੌਰਾਨ ਬਜਰੰਗ ਦਲ ਹਿੰਦੂਸਤਾਨ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਜੇ ਕੇ ਚਾਂਗਰਾ ਜੀ, ਪੰਜਾਬ ਪ੍ਰਭਾਰੀ ਐਡਵੋਕੇਟ ਸ੍ਰੀ ਸੰਦੀਪ ਰਾਜਪੂਤ ਜੀ, ਉੱਤਰ ਭਾਰਤ ਪ੍ਰਭਾਰੀ ਸ੍ਰੀ ਗਗਨ ਪਲਾਜ਼ਾ, ਪੰਜਾਬ ਪ੍ਰਧਾਨ ਐਡਵੋਕੇਟ ਸ੍ਰੀ ਚੰਦਰਕਾਂਤ ਮਹਾਜਨ, ਉੱਤਰ ਭਾਰਤ ਮੀਡੀਆ ਪ੍ਰਭਾਰੀ ਰਾਜੀਵ ਮਿੰਟੂ, ਬਟਾਲਾ ਜਿਲਾ ਪ੍ਰਧਾਨ ਅਮਨ ਸ਼ਰਮਾ ਅਤੇ ਜ਼ਿਲਾ ਟੀਮ ਸ਼ੋਭਾ ਯਾਤਰਾ ਵਿਚ ਪਹੁੰਚੇ ਅਤੇ ਭਗਵਾਨ ਸ੍ਰੀ ਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ.ਇਸ ਸ਼ੋਭਾ ਯਾਤਰਾ ਦੌਰਾਨ ਵਿਸੇਸ਼ ਤੌਰ ਤੇ ਪਹੁੰਚੇ ਰਾਸ਼ਟਰੀ ਪ੍ਰਧਾਨ ਸ੍ਰੀ ਜੇ ਕੇ ਚਗਰਾਂ ਜੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਜਰੰਗ ਦਲ ਹਿੰਦੂਸਤਾਨ ਹਮੇਸ਼ਾ ਹੀ ਸਨਾਤਨ ਧਰਮ ਅਤੇ ਸਨਾਤਨ ਸੱਭਿਅਤਾ ਨੂੰ ਹਮੇਸ਼ਾ ਹੀ ਸਹਿਯੋਗ ਕਰਦਾ ਰਿਹਾ ਹੈ ਅਤੇ ਸਨਾਤਨ ਧਰਮ ਨੂੰ ਹੋਰ ਵੀ ਮਜ਼ਬੂਤ ਕਰਨ ਲਈ ਸਨਾਤਨ ਧਰਮ ਦੇ ਹੱਕ ਦੀ ਲੜਾਈ ਲੜਦਾ ਰਹੇਗਾ ਅਤੇ ਲਗਾਤਾਰ ਪੂਰੇ ਦੇਸ਼ ਵਿਚ ਹਿੰਦੂਸਤਾਨ ਦੀ ਸ਼ਾਂਤੀ ਲਈ ਬੈਠਕਾ ਰੱਖੀਆਂ ਜਾ ਰਹੀਆ ਹਨ ਤਾਂ ਕਿ ਪ੍ਰਸ਼ਾਸਨ ਦੇ ਸਹਿਯੋਗ ਨਾਲ ਦੇਸ਼ ਵਿਰੋਧੀ ਅਨਸਰਾਂ ਨੂੰ ਸਬਕ ਸਿਖਾਇਆ ਜਾ ਸਕੇ ਅਤੇ ਇਸ ਸ਼ੋਭਾ ਯਾਤਰਾ ਵਿਚ ਸ਼ਾਮਲ ਹੋਣ ਵਾਲੇ ਹੋਰ ਬਜਰੰਗ ਦਲ ਹਿੰਦੂਸਤਾਨ ਦੇ ਗੁਰਦਾਸਪੁਰ ਤੋਂ ਜ਼ਿਲ੍ਹਾ ਪ੍ਰਧਾਨ ਗੌਰਵ ਸ਼ਰਮਾ ਜੀ ਜ਼ਿਲਾ ਟੀਮ ਪਠਾਨਕੋਟ ਤੋਂ ਜ਼ਿਲ੍ਹਾ ਪ੍ਰਧਾਨ ਕੋਮਲ ਕੁਮਾਰ ਜੀ ਅਤੇ ਜ਼ਿਲਾ ਟੀਮ ਅੰਮ੍ਰਿਤਸਰ ਤੋਂ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਮੁਨੀਸ਼ ਦੇਵਗਨ ਅਤੇ ਜ਼ਿਲਾ ਟੀਮ ਜ਼ਿਲ੍ਹਾ ਮੋਹਾਲੀ ਤੋਂ ਜ਼ਿਲ੍ਹਾ ਪ੍ਰਧਾਨ ਪਾਰਸ ਪਲਵਾਨ ਅਤੇ ਜ਼ਿਲਾ ਸੁਰਿੰਦਰ ਸ਼ਰਮਾਂ , ਹਰੀਸ਼ ਜੋਸ਼ੀ, ਮੁਖਤਿਆਰ ਸਿੰਘ , ਰਾਕੇਸ਼ ਕੁਮਾਰ ਸਚਿਨ ਕੁਮਾਰ, ਪਿੰਟੂ, ਕਰਨ , ਹੈਪੀ ਕਾਹਲੋ, ਰੋਹਿਤ ਕੁਮਾਰ, ਦੀਪਕ ਕੁਮਾਰ ਆਦਿ ਹੋਰ ਆਏ ਹੋਏ ਸਾਰੇ ਬਜਰੰਗ ਦਲ ਹਿੰਦੂਸਤਾਨ ਦੇ ਮੈਂਬਰ ਸਾਹਿਬਾਨ ਹਾਜ਼ਰ ਸਨ।