ਵਿਸ਼ਵ ਹਿੰਦੂ ਪਰਿਸ਼ਦ ਸਥਾਪਨਾ ਦਿਵਸ ਅਤੇ ਸ਼੍ਰੀਕ੍ਰਿਸ਼ਨ ਜਨਮਾਸ਼ਟਮੀ ਉਤਸਵ ਮਨਾਇਆ ਗਿਆ
ਗੁਰਦਾਸਪੁਰ 17ਅਗਸਤ 2025 (ਸੁਸ਼ੀਲ ਕੁਮਾਰ )ਤਾਰੀਖ 16 ਅਗਸਤ ਨੂੰ ਵਿਸ਼ਵ ਹਿੰਦੂ ਪਰਿਸ਼ਦ ਅਤੇ ਬਜਰੰਗ ਦਲ ਗੁਰਦਾਸਪੁਰ ਵੱਲੋਂ ਵਿਸ਼ਵ ਹਿੰਦੂ ਪਰਿਸ਼ਦ ਦੇ 61ਵੇਂ ਸਥਾਪਨਾ ਦਿਵਸ ਅਤੇ ਜਨਮਾਸ਼ਟਮੀ ਦੇ ਅਵਸਰ ‘ਤੇ ਮਾਤਾ ਫੁੱਲਾ ਵਾਲੇ ਮੰਦਰ, ਬਹਿਰਾਮਪੁਰ ਰੋਡ, ਗੁਰਦਾਸਪੁਰ ਵਿੱਚ ਭਵਿਆ ਸਤਸੰਗ ਦਾ ਆਯੋਜਨ ਕੀਤਾ ਗਿਆ।ਸਤਸੰਗ ਵਿਸ਼ਵ ਹਿੰਦੂ ਪਰਿਸ਼ਦ ਦੇ ਸੰਤ ਪ੍ਰਮੁੱਖ ਮਾਤਾ ਫੁੱਲਾ ਵਾਲੇ ਜੀ ਦੇ ਸਾਨਿਧ ਵਿਚ ਸੰਪੰਨ ਹੋਇਆ। ਵੱਡੀ ਗਿਣਤੀ ਵਿੱਚ ਭਗਤਾਂ ਨੇ ਭਾਗ ਲਿਆ ਅਤੇ ਸ਼੍ਰੀਕ੍ਰਿਸ਼ਨ ਭਗਤੀ ਵਿੱਚ ਝੂਮ ਉੱਠੇ। ਇੱਕ ਛੋਟੇ ਬਾਲਕ ਨੇ ਸ਼੍ਰੀਕ੍ਰਿਸ਼ਨ ਦਾ ਰੂਪ ਧਾਰਨ ਕਰ ਸਾਰੇ ਭਗਤਾਂ ਨਾਲ ਨਾਚ ਕੀਤਾ ਅਤੇ ਅਸੀਸਾਂ ਵੰਡੀਆਂ।ਸਤਸੰਗ ਦੇ ਅੰਤ ਵਿੱਚ ਵਿਹਿਪ ਗੁਰਦਾਸਪੁਰ ਪ੍ਰਮੁੱਖ ਭਾਰਤ ਭੂਸ਼ਣ ਗੋਗਾ ਜੀ ਨੇ ਸੰਬੋਧਨ ਕਰਦਿਆਂ ਸੰਸਥਾ ਦੇ ਉਦੇਸ਼ਾਂ ਨਾਲ ਸੰਗਤ ਨੂੰ ਜਾਣੂ ਕਰਵਾਇਆ। ਉਨ੍ਹਾਂ ਨੇ ਦੱਸਿਆ ਕਿ ਜਦੋਂ ਦੇਸ਼ ‘ਤੇ ਕੋਈ ਮੁਸੀਬਤ ਆਉਂਦੀ ਹੈ ਤਾਂ ਸਾਡੇ ਮੈਂਬਰ ਹਰ ਵੇਲੇ ਸੇਵਾ ਲਈ ਹਾਜ਼ਰ ਰਹਿੰਦੇ ਹਨ। ਉਨ੍ਹਾਂ ਨੇ ਸਾਰੇ ਹਿੰਦੂਆਂ ਨੂੰ ਇਕੱਠੇ ਹੋਣ ਦਾ ਅਹਵਾਨ ਕੀਤਾ ਅਤੇ ਵਿਦੇਸ਼ੀ (ਖਾਸ ਕਰਕੇ ਚੀਨੀ ਅਤੇ ਅਮਰੀਕੀ) ਵਸਤਾਂ ਦਾ ਬਹਿਸਕਾਰ ਕਰਦੇ ਹੋਏ ਭਾਰਤੀ ਵਸਤਾਂ ਨੂੰ ਅਪਣਾਉਣ ਦਾ ਸੰਦੇਸ਼ ਵੀ ਦਿੱਤਾ।ਕਾਰਜਕ੍ਰਮ ਦੇ ਅੰਤ ਵਿੱਚ ਭਗਤਾਂ ਨੂੰ ਮੱਖਣ ਪ੍ਰਸਾਦ ਵੰਡਿਆ ਗਿਆ।ਇਸ ਮੌਕੇ ‘ਤੇ ਵਿਹਿਪ ਪ੍ਰਧਾਨ ਭਾਰਤ ਭੂਸ਼ਣ ਗੋਗਾ, ਜ਼ਿਲ੍ਹਾ ਸੰਰਕਸ਼ਕ ਸ਼ਾਮ ਲਾਲ ਸੈਣੀ, ਵਿਸਤਾਰ ਪ੍ਰਮੁੱਖ ਰਵੀ ਸ਼ਰਮਾ, ਈ-ਮੀਡੀਆ ਇੰਚਾਰਜ ਦੀਪਕ ਮਹਾਜਨ, ਅਤੇ ਵਰਿਸ਼ਠ ਮੈਂਬਰ ਬਬਲੂ ਅਤੇ ਤਰਸੇਮ ਲਾਲ ਹਾਜ਼ਰ ਰਹੇ।
🙏 ਜੈ ਸ਼੍ਰੀ ਕ੍ਰਿਸ਼ਨ!
🙏 ਜੈ ਸ਼੍ਰੀ ਰਾਮ!













