Sunday, April 5, 2026
India Crime News
Advertisement
  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact
No Result
View All Result
  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact
No Result
View All Result
India Crime News
No Result
View All Result

ਭਾਈ ਜੈਤਾ ਜੀ ਮਹਾਨ ਜਰਨੈਲ ਅਤੇ ਯੋਧੇ ਸਨ : ਪਰਮਜੀਤ ਸਿੰਘ ਗਿੱਲ 

India Crime News by India Crime News
June 16, 2025
in Religious
Reading Time: 1 min read
0
ਭਾਈ ਜੈਤਾ ਜੀ ਮਹਾਨ ਜਰਨੈਲ ਅਤੇ ਯੋਧੇ ਸਨ : ਪਰਮਜੀਤ ਸਿੰਘ ਗਿੱਲ 
Share on FacebookShare on TwitterWhatsapp

ਭਾਈ ਜੈਤਾ ਜੀ ਮਹਾਨ ਜਰਨੈਲ ਅਤੇ ਯੋਧੇ ਸਨ : ਪਰਮਜੀਤ ਸਿੰਘ ਗਿੱਲ

(ਨਿਰਮਲ ਸਿੰਘ ਅਨੀਤਾ ਬੇਦੀ)

RelatedPosts

ਅਧਿਆਤਮਿਕ ਜਗਦਗੁਰੂ ਰਾਮਭਦਰਾਚਾਰਿਆ ਜੀ ਨੇ ਰਾਸਟਰੀ ਕਾਰਜਕਾਰੀ ਪ੍ਰਧਾਨ ਪਰਮਜੀਤ ਸਿੰਘ ਗਿੱਲ ਨੂੰ ਅਸ਼ੀਰਵਾਦ ਦਿੱਤਾ 

50 ਗੋਲਡਨ ਜੁਬਲੀ ਸਰਬ ਹਿੰਦ ਸਮਾਗਮ ਲਖਨਊ ਵਿਚ 

ਧਰਮ ਪ੍ਰਚਾਰ ਲਹਿਰ ਤਹਿਤ ਪਿੰਡ ਚਗੂਵਾਲਾ ਵਿਖੇ ਗੁਰਮਤਿ ਸਮਾਗਮ ਕੀਤੇ ਗਏ

ਹਿਮਾਲਿਆ ਪਰਿਵਾਰ ਸੰਗਠਨ ਦੇ ਕੌਮੀ ਮੀਤ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਗਿੱਲ ਨੇ ਸ਼ਿਰੋਮਣੀ ਸਿੱਖ ਜਰਨੈਲ ਭਾਈ ਜੀਵਨ ਸਿੰਘ ਨੂੰ ਯਾਦ ਕਰਦਿਆਂ ਕਿਹਾ ਕਿ ਸਿੱਖ ਪੰਥ ਦੇ ਸ਼੍ਰੋਮਣੀ ਜਰਨੈਲ ਭਾਈ ਜੀਵਨ ਸਿੰਘ ਜੈਤਾ ਜੀ ਇੱਕ ਮਹਾਨ ਯੋਧੇ ਸੀ ਜੋ ਨੌਵੇਂ ਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਮਾਨਵਤਾ ਖਾਤਰ ਦਿੱਲੀ ਵਿਖੇ ਦਿੱਤੀ ਕੁਰਬਾਨੀ ਵੇਲੇ ਉਨ੍ਹਾਂ ਦੇ ਨਾਲ ਸਨ। ਗੁਰੂ ਜੀ ਦੀ ਸ਼ਹੀਦੀ ਤੋਂ ਬਾਅਦ ਭਾਈ ਜੈਤਾ ਜੀ ਹੀ ਦਿੱਲੀ ਤੋਂ ਗੁਰੂ ਤੇਗ ਬਹਾਦਰ ਜੀ ਦਾ ਸੀਸ ਲੈ ਕੇ ਆਨੰਦਪੁਰ ਸਾਹਿਬ ਪਹੁੰਚੇ ਸਨ।

 

ਉਹਨਾਂ ਕਿਹਾ ਕਿ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਨਾਲ ਭਾਈ ਜੈਤਾ ਜੀ ਦਾ ਵੱਡਮੁਲਾ ਇਤਿਹਾਸ ਜੁੜਦਾ ਹੈ। ਉਨ੍ਹਾਂ ਦਾ ਅਸਥਾਨ ਗੁਰਦੁਆਰਾ ਤਪ ਅਸਥਾਨ ਸਾਹਿਬ ਅੱਜ ਵੀ ਕਿਲਾ ਅਨੰਦਗੜ੍ਹ ਸਾਹਿਬ ਦੇ ਨਾਲ ਸੁਸ਼ੋਬਿਤ ਹੈ। ਇੱਥੇ ਉਨ੍ਹਾਂ ਦੀਆਂ ਕਈ ਨਿਸ਼ਾਨੀਆਂ ਉਸੇ ਰੂਪ ਵਿੱਚ ਮੌਜੂਦ ਹਨ।

 

 

ਉਹਨਾਂ ਦੱਸਿਆ ਕਿ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਚਾਂਦਨੀ ਚੌਕ ਕੋਤਵਾਲੀ ਵਿੱਚ ਸਨ ਤਾਂ ਜੈਤਾ ਜੀ ਨੇ ਹੀ ਬਾਲ ਗੋਬਿੰਦ ਰਾਏ ਨੂੰ ਆ ਕੇ ਦੱਸਿਆ ਸੀ ਕਿ ਨੌਵੇਂ ਗੁਰੂ ਦੀ ਸ਼ਹੀਦੀ ਹੋਣੀ ਅਟੱਲ ਹੈ। ਜਦੋਂ ਬਾਲ ਗੋਬਿੰਦ ਰਾਏ ਨੇ ਕਿਹਾ ਕਿ ਕੋਈ ਐਸਾ ਯੋਧਾ ਨਿੱਤਰੇਗਾ ਜਿਹੜਾ ਗੁਰੂ ਪਿਤਾ ਦਾ ਸੀਸ ਲੈ ਕੇ ਆਵੇ ਤਾਂ ਭਾਈ ਜੈਤਾ ਨੇ ਇਹ ਸੇਵਾ ਪ੍ਰਵਾਨ ਕੀਤੀ ਤੇ ਨਿਪੁੰਨ ਵਿਉਂਤਬੰਦੀ ਨਾਲ 322 ਮੀਲ ਦਾ ਜੰਗਲੀ ਪੈਂਡਾ ਤੈਅ ਕਰਦਿਆਂ ਗੁਰੂ ਸੀਸ ਲੈ ਕੇ ਆਨੰਦਪੁਰ ਸਾਹਿਬ ਬਾਲ ਗੋਬਿੰਦ ਰਾਏ ਕੋਲ ਪਹੁੰਚੇ।

 

ਗਿੱਲ ਨੇ ਦੱਸਿਆ ਕਿ ਉਨ੍ਹਾਂ ਦੀ ਯੋਗਤਾ ਤੇ ਬਹਾਦਰੀ ਦੇਖਦਿਆਂ ਦਸਵੇਂ ਗੁਰੂ ਨੇ ਜੈਤਾ ਜੀ ਨੂੰ ਗਲਵੱਕੜੀ ਵਿੱਚ ਲੈ ਕੇ ‘ਰੰਘਰੇਟਾ ਗੁਰੂ ਕਾ ਬੇਟਾ’ ਸ਼ਬਦਾਂ ਨਾਲ ਨਿਵਾਜਿਆ ਤੇ ਫੌਜਾਂ ਦੇ ਮੁੱਖ ਜਰਨੈਲ ਬਣਾ ਕੇ ਉਨ੍ਹਾਂ ਦੀ ਰਿਹਾਇਸ਼ ਅਨੰਦਗੜ੍ਹ ਕਿਲ੍ਹੇ ਵਿੱਚ ਆਪਣੇ ਨੇੜੇ ਹੀ ਰੱਖੀ ਸੀ। ਫਿਰ 1699 ਦੀ ਵਿਸਾਖੀ ਨੂੰ ਖਾਲਸਾ ਪੰਥ ਦੀ ਸਾਜਨਾ ਵੇਲੇ ਗੁਰੂ ਜੀ ਨੇ ਉਨ੍ਹਾਂ ਨੂੰ ਅੰਮ੍ਰਿਤ ਛਕਾ ਕੇ ਉਨ੍ਹਾਂ ਦਾ ਨਾਮ ਜੈਤਾ ਤੋਂ ਜੀਵਨ ਸਿੰਘ ਰੱਖਿਆ ਸੀ।

 

ਗਿੱਲ ਨੇ ਕਿਹਾ ਕਿ ਵਿਦਵਾਨਾਂ ਦਾ ਕਥਨ ਹੈ ਕਿ ਕਿਸੇ ਯੋਧੇ ਦੀ ਬਹਾਦਰੀ ਨੂੰ ਸਿਰਫ ਇਸ ਪੈਮਾਨੇ ਨਾਲ ਹੀ ਨਹੀਂ ਨਾਪਿਆ ਜਾਣਾ ਚਾਹੀਦਾ ਕਿ ਉਸ ਨੇ ਕਿੰਨੀ ਲੰਮੀ ਮੰਜ਼ਿਲ ਤੈਅ ਕੀਤੀ ਬਲਕਿ ਇਹ ਵੇਖਣਾ ਵੀ ਜ਼ਰੂਰੀ ਹੁੰਦਾ ਹੈ ਕਿ ਉਸ ਨੇ ਇਹ ਮੰਜ਼ਿਲ ਸਰ ਕਰਨ ਲਈ ਕਿੰਨੀਆਂ ਰੁਕਵਾਟਾਂ ਪਾਰ ਕੀਤੀਆਂ। ਸਿੱਖ ਇਤਿਹਾਸ ਦੇ ਮਹਾਨ ਯੋਧੇ, ਫੌਜਾਂ ਦੇ ਜਰਨੈਲ ਤੇ ਗੁਰੂ ਘਰ ਦੇ ਸੇਵਕ ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ) ਦੇ ਗੌਰਵਮਈ ਇਤਿਹਾਸ ’ਤੇ ਇਹ ਤੱਥ ਬਿਲਕੁਲ ਸਹੀ ਢੁੱਕਦੇ ਹਨ।

 

ਉਹਨਾਂ ਦੱਸਿਆ ਕਿ ਭਾਈ ਜੈਤਾ ਜੀ ਦੇ ਬਜ਼ੁਰਗ ਭਾਈ ਕਲਿਆਣਾ ਜੀ ਵੱਲੋਂ ਬਾਬਾ ਬੁੱਢਾ ਜੀ ਦੇ ਸਮਕਾਲੀ ਵਜੋਂ ਸ਼ੁਰੂ ਕੀਤੀ ਗਈ ਸੇਵਾ ਪੀੜ੍ਹੀ ਦਰ ਪੀੜ੍ਹੀ ਚੱਲਦੀ ਹੋਈ 1704 ਤੱਕ ਉਨ੍ਹਾਂ ਦੀ ਸ਼ਹਾਦਤ ਤੱਕ ਬੇਦਾਗ ਨਿਭੀ। ਇਹ ਅਰਸਾ 235 ਸਾਲ ਬਣਦਾ ਹੈ।

 

ਉਹਨਾਂ ਦੱਸਿਆ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 52 ਦਰਬਾਰੀ ਕਵੀਆਂ ਵਿੱਚੋਂ ਇੱਕ ਕੰਕਣ ਕਵੀ ਅਨੁਸਾਰ ਭਾਈ ਜੈਤਾ ਜੀ ਦਾ ਜਨਮ 5 ਸਤੰਬਰ 1661 ਨੂੰ ਪਿਤਾ ਸਦਾਨੰਦ ਤੇ ਮਾਤਾ ਪ੍ਰੇਮੋ ਦੇ ਘਰ ਹੋਇਆ। ਉਸ ਸਮੇਂ ਇਹ ਪਰਿਵਾਰ ਗੁਰੂ ਤੇਗ ਬਹਾਦਰ ਦੇ ਪਰਿਵਾਰ ਨਾਲ ਹੀ ਪਟਨਾ ਵਿੱਚ ਰਹਿੰਦਾ ਸੀ ਅਤੇ ਗੁਰੂ ਗੋਬਿੰਦ ਸਿੰਘ ਦੇ ਜਨਮ ਉਪਰੰਤ ਜਦੋਂ ਗੁਰੂ ਪਰਿਵਾਰ ਪਟਨਾ ਤੋਂ ਅਨੰਦਪੁਰ ਸਾਹਿਬ ਆ ਵਸਿਆ ਤਾਂ ਜੈਤਾ ਜੀ ਦਾ ਪਰਿਵਾਰ ਵੀ ਨਾਲ ਹੀ ਆ ਗਿਆ। ਇੱਥੇ ਅੱਜ ਗੁਰੁਦੁਆਰਾ ਤਪ ਅਸਥਾਨ ਸ਼ਹੀਦ ਬਾਬਾ ਜੀਵਨ ਸਿੰਘ ਮੌਜੂਦ ਹੈ, ਜਿੱਥੇ ਕਈ ਪੁਰਾਤਨ ਨਿਸ਼ਾਨੀਆਂ ਉਸੇ ਰੂਪ ਵਿੱਚ ਮੌਜੂਦ ਹਨ।

 

ਜ਼ਿਕਰਯੋਗ ਹੈ ਕਿ ਜਦੋਂ ਮੁਗਲ ਫ਼ੌਜਾਂ ਨੇ ਆਨੰਦਗੜ੍ਹ ਕਿਲ੍ਹੇ ਨੂੰ ਕਰੀਬ 9 ਮਹੀਨੇ ਘੇਰਾ ਪਾਈ ਰੱਖਿਆ ਅਤੇ ਬਾਹਰੋਂ ਰਾਸ਼ਨ ਆਦਿ ਬੰਦ ਹੋਣ ਕਾਰਨ ਭੁੱਖ ਨਾ ਸਹਾਰਦੇ ਹੋਏ ਮਾਝੇ ਦੇ 40 ਸਿੱਖ ਮਹਾਂ ਸਿੰਘ ਦੀ ਅਗਵਾਈ ਹੇਠ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਛੱਡ ਗਏ ਸਨ ਤਾਂ ਭਾਈ ਜੀਵਨ ਸਿੰਘ ਪਰਿਵਾਰ ਸਮੇਤ ਉੱਥੇ ਹੀ ਗੁਰੂ ਜੀ ਦੇ ਨਾਲ ਡਟੇ ਰਹੇ।

 

ਭਾਈ ਜੀਵਨ ਸਿੰਘ ਨੇ ਗੁਰੂ ਜੀ ਦੇ ਨਾਲ ਰਹਿ ਕੇ 14 ਜੰਗਾਂ ਲੜੀਆਂ। ਉਨ੍ਹਾਂ ਦੀ ਬਹਾਦਰੀ ਅਤੇ ਰਣਨੀਤੀ ਨੂੰ ਵੇਖਦੇ ਹੋਏ 22 ਦਸੰਬਰ ਦੀ ਰਾਤ ਨੂੰ ਗੁਰੂ ਜੀ ਆਪਣੀ ਕਲਗੀ ਤੇ ਪੋਸ਼ਾਕਾ ਸੌਂਪ ਕੇ ਗੜ੍ਹੀ ਛੱਡ ਕੇ ਚਲੇ ਗਏ ਸਨ। ਬਾਬਾ ਜੀ ਰਾਤ ਨੂੰ ਦੋਵੇਂ ਬੰਦੂਕਾਂ ਚਲਾਉਂਦੇ ਰਹੇ ਤਾਂ ਕਿ ਦੁਸ਼ਮਣ ਨੂੰ ਭੁਲੇਖਾ ਰਹੇ ਕਿ ਗੁਰੂ ਜੀ ਗੜ੍ਹੀ ਦੇ ਅੰਦਰ ਹੀ ਹਨ । ਅੰਤ 23 ਦਸੰਬਰ ਸਵੇਰੇ ਗੋਲੀ ਸਿੱਕਾ ਖਤਮ ਹੋਣ ’ਤੇ ਬਾਹਰ ਆ ਕੇ ਉਹ ਦੁਸ਼ਮਣਾਂ ਨਾਲ ਜੂੁਝਦੇ ਹੋਏ ਸ਼ਹੀਦ ਹੋ ਗਏ।

India Crime News

ShareTweetSend
Advertisement Advertisement Advertisement
ADVERTISEMENT
Previous Post

ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਗੁਰਦਾਸਪੁਰ ਵਲੋ ਪੰਛੀਆਂ ਦੇ ਪੀਣ ਲਈ ਕੀਤਾ ਪਾਣੀ ਦਾ ਪ੍ਰਬੰਧ     

Next Post

ਅੱਜ ਪੰਜਾਬ ਨੂੰ ਵੀ ਭਾਜਪਾ ਦੀ ਅਗਵਾਈ ਵਾਲੀ ਮਜ਼ਬੂਤ ਸਰਕਾਰ ਦੀ ਲੋੜ : ਹੀਰਾ ਵਾਲੀਆ

India Crime News

India Crime News

Related Posts

ਅਧਿਆਤਮਿਕ ਜਗਦਗੁਰੂ ਰਾਮਭਦਰਾਚਾਰਿਆ ਜੀ ਨੇ ਰਾਸਟਰੀ ਕਾਰਜਕਾਰੀ ਪ੍ਰਧਾਨ ਪਰਮਜੀਤ ਸਿੰਘ ਗਿੱਲ ਨੂੰ ਅਸ਼ੀਰਵਾਦ ਦਿੱਤਾ 
Religious

ਅਧਿਆਤਮਿਕ ਜਗਦਗੁਰੂ ਰਾਮਭਦਰਾਚਾਰਿਆ ਜੀ ਨੇ ਰਾਸਟਰੀ ਕਾਰਜਕਾਰੀ ਪ੍ਰਧਾਨ ਪਰਮਜੀਤ ਸਿੰਘ ਗਿੱਲ ਨੂੰ ਅਸ਼ੀਰਵਾਦ ਦਿੱਤਾ 

September 13, 2025
50 ਗੋਲਡਨ ਜੁਬਲੀ ਸਰਬ ਹਿੰਦ ਸਮਾਗਮ ਲਖਨਊ ਵਿਚ 
Religious

50 ਗੋਲਡਨ ਜੁਬਲੀ ਸਰਬ ਹਿੰਦ ਸਮਾਗਮ ਲਖਨਊ ਵਿਚ 

August 28, 2025
ਧਰਮ ਪ੍ਰਚਾਰ ਲਹਿਰ ਤਹਿਤ ਪਿੰਡ ਚਗੂਵਾਲਾ ਵਿਖੇ ਗੁਰਮਤਿ ਸਮਾਗਮ ਕੀਤੇ ਗਏ
Religious

ਧਰਮ ਪ੍ਰਚਾਰ ਲਹਿਰ ਤਹਿਤ ਪਿੰਡ ਚਗੂਵਾਲਾ ਵਿਖੇ ਗੁਰਮਤਿ ਸਮਾਗਮ ਕੀਤੇ ਗਏ

August 23, 2025
एक मीटिंग चौधरी मैया दास मिस्त्री शिवाला मंदिर मे हुई
Religious

एक मीटिंग चौधरी मैया दास मिस्त्री शिवाला मंदिर मे हुई

August 21, 2025
ਵਿਸ਼ਵ ਹਿੰਦੂ ਪਰਿਸ਼ਦ ਸਥਾਪਨਾ ਦਿਵਸ ਅਤੇ ਸ਼੍ਰੀਕ੍ਰਿਸ਼ਨ ਜਨਮਾਸ਼ਟਮੀ ਉਤਸਵ ਮਨਾਇਆ ਗਿਆ 
Politics

ਵਿਸ਼ਵ ਹਿੰਦੂ ਪਰਿਸ਼ਦ ਸਥਾਪਨਾ ਦਿਵਸ ਅਤੇ ਸ਼੍ਰੀਕ੍ਰਿਸ਼ਨ ਜਨਮਾਸ਼ਟਮੀ ਉਤਸਵ ਮਨਾਇਆ ਗਿਆ 

August 17, 2025

Leave a Reply Cancel reply

Your email address will not be published. Required fields are marked *

India Crime News

© 2022 India Crime News
Powered by Ambit (8825362388)

Navigate Site

  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact

Follow Us on Social Media

No Result
View All Result
  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact

© 2022 India Crime News
Powered by Ambit (8825362388)