ਗੁਰਦਾਸਪੁਰ, 13 ਜਨਵਰੀ ( Kanwaljit Singh Padda ) ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫਸਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ ਦੇ ਸਮੂਹ 7 ਵਿਧਾਨ ਸਭਾ ਚੋਣ ਹਲਕਿਆਂ ਲਈ ਚੋਣ ਕਮਿਸ਼ਨ ਵਲੋਂ ਰਿਟਰਨਿੰਗ ਅਫਸਰ ਅਤੇ ਸਹਾਇਕ ਰਿਟਰਨਿੰਗ ਅਫਸਰ ਨਿਯੁਕਤ ਕੀਤੇ ਗਏ ਹਨ।
ਉਨਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਗੁਰਦਾਸਪੁਰ (04) ਲਈ ਰਿਟਰਨਿੰਗ ਅਫਸਰ ਅਮਨਪ੍ਰੀਤ ਸਿੰਘ, ਐਸ.ਡੀ.ਐਮ ਗੁਰਦਾਸਪੁਰ 95600-14061, ਸਹਾਇਕ ਰਿਟਰਨਿੰਗ ਅਫਸਰ-1 ਤਹਿਸੀਲਦਾਰ ਜਗਤਾਰ ਸਿੰਘ 94635-77649 ਅਤੇ ਸਹਾਇਕ ਰਿਟਰਨਿੰਗ ਅਫਸਰ-2 ਹਰਦਿਆਲ ਸਿੰਘ ਨਾਇਬ ਤਹਿਸਲੀਦਾਰ ਗੁਰਦਾਸਪੁਰ 81958-34666 ਤਾਇਨਾਤ ਕੀਤੇ ਗਏ ਹਨ।
ਵਿਧਾਨ ਸਭਾ ਹਲਕਾ ਦੀਨਾਨਗਰ (05) ਲਈ ਰਿਟਰਨਿੰਗ ਅਫਸਰ ਨਿਧੀ ਕੁਮਦ, ਐਸ.ਡੀ.ਐਮ ਦੀਨਾਨਗਰ 82838-16950 ਸਹਾਇਕ ਰਿਟਰਨਿੰਗ ਅਫਸਰ-1 ਤਹਿਸੀਲਦਾਰ ਗੁਰਮੀਤ ਸਿੰਘ 98729-48650, 88728-88222 ਅਤੇ ਸਹਾਇਕ ਰਿਟਰਨਿੰਗ ਅਫਸਰ-2 ਅਭਿਸ਼ੇਕ ਵਰਮਾ ਨਾਇਬ ਤਹਿਸਲੀਦਾਰ 88728-88222 ਤਾਇਨਾਤ ਕੀਤੇ ਗਏ ਹਨ।
ਵਿਧਾਨ ਸਭਾ ਹਲਕਾ ਕਾਦੀਆਂ (06) ਲਈ ਰਿਟਰਨਿੰਗ ਅਫਸਰ ਸਹਾਇਕ ਕਮਿਸ਼ਨਰ ਜਗਵਿੰਦਰਜੀਤ ਸਿੰਘ ਗਰੇਵਾਲ 84374-00001, ਸਹਾਇਕ ਰਿਟਰਨਿੰਗ ਅਫਸਰ-1 ਨਾਇਬ ਤਹਿਸੀਲਦਾਰ ਕਾਦੀਆਂ ਜਗਸੀਰ ਸਿੰਘ 98727-55862 ਅਤੇ ਸਹਾਇਕ ਰਿਟਰਨਿੰਗ ਅਫਸਰ-2 ਮਨੋਹਰ ਲਾਲ ਨਾਇਬ ਤਹਿਸਲੀਦਾਰ 99151-38225 ਤਾਇਨਾਤ ਕੀਤੇ ਗਏ ਹਨ।
ਵਿਧਾਨ ਸਭਾ ਹਲਕਾ ਬਟਾਲਾ (07) ਲਈ ਰਿਟਰਨਿੰਗ ਅਫਸਰ ਰਾਮ ਸਿੰਘ, ਐਸ.ਡੀ.ਐਮ ਬਟਾਲਾ 99153-35032, ਸਹਾਇਕ ਰਿਟਰਨਿੰਗ ਅਫਸਰ-1 ਤਹਿਸੀਲਦਾਰ ਜਸਕਰਨ ਸਿੰਘ 99884-53453 ਅਤੇ ਸਹਾਇਕ ਰਿਟਰਨਿੰਗ ਅਫਸਰ-2 ਅਰਚਨਾ ਸ਼ਰਮਾ ਵਰਮਾ ਨਾਇਬ ਤਹਿਸਲੀਦਾਰ 81461-95394 ਤਾਇਨਾਤ ਕੀਤੇ ਗਏ ਹਨ।
ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ (08) ਲਈ ਰਿਟਰਨਿੰਗ ਅਫਸਰ ਸ੍ਰੀ ਰਾਹੁਲ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ 81300-28018, ਸਹਾਇਕ ਰਿਟਰਨਿੰਗ ਅਫਸਰ-1 ਨਾਇਬ ਤਹਿਸੀਲਦਾਰ ਰਤਨਜੀਤ ਸਿੰਘ 96461-02666 ਅਤੇ ਸਹਾਇਕ ਰਿਟਰਨਿੰਗ ਅਫਸਰ-2 ਪਰਮਜੀਤ ਸਿੰਘ ਬੀਡੀਪੀਓ ਸ੍ਰੀ ਹਰਗੋਬਿੰਦਪੁਰ 78890-93308 ਤਾਇਨਾਤ ਕੀਤੇ ਗਏ ਹਨ।
ਵਿਧਾਨ ਸਭਾ ਹਲਕਾ ਫਤਹਿਗੜ੍ਹ ਚੂੜੀਆਂ (09) ਲਈ ਰਿਟਰਨਿੰਗ ਅਫਸਰ ਅਮਨਦੀਪ ਕੋਰ-2, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) 84376-66205, ਸਹਾਇਕ ਰਿਟਰਨਿੰਗ ਅਫਸਰ-1 ਨਾਇਬ ਤਹਿਸੀਲਦਾਰ ਰੋਬਨਜੀਤ ਕੋਰ 84277-69222 ਅਤੇ ਸਹਾਇਕ ਰਿਟਰਨਿੰਗ ਅਫਸਰ-2 ਅਮਨਦੀਪ ਸਿੰਘ ਬੀਡੀਪੀਓ ਫਤਿਹਗੜ੍ਹ ਚੂੜੀਆਂ 80546-03214 ਤਾਇਨਾਤ ਕੀਤੇ ਗਏ ਹਨ।
ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ (10) ਲਈ ਰਿਟਰਨਿੰਗ ਅਫਸਰ ਹਰਪ੍ਰੀਤ ਸਿੰਘ ਐਸ.ਡੀ.ਐਮ ਡੇਰਾ ਬਾਬਾ ਨਾਨਕ 73072-00036, ਸਹਾਇਕ ਰਿਟਰਨਿੰਗ ਅਫਸਰ-1 ਤਹਿਸੀਲਦਾਰ 94650-07007 ਅਤੇ ਸਹਾਇਕ ਰਿਟਰਨਿੰਗ ਅਫਸਰ-2 ਸੁਨੀਤਾ ਖਿੱਲਾ ਨਾਇਬ ਤਹਿਸੀਲਦਾਰ 98152-54526 ਤਾਇਨਾਤ ਕੀਤੇ ਗਏ ਹਨ।