, ( ਨਰੇਸ ਤਨੇਜਾ) ਲਹਿਰਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਬੀਬੀ ਰਜਿੰਦਰ ਕੌਰ ਭੱਠਲ ਸਾਬਕਾ ਮੁੱਖ ਮੰਤਰੀ ਪੰਜਾਬ ਨੇ ਮੂਨਕ ਵਿਖੇ ਕਾਂਗਰਸ ਵਰਕਰਾਂ ਨਾਲ ਚੋਣਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ । ਇਸ ਮੌਕੇ ਉਨ੍ਹਾਂ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਮੇਰਾ ਹਲਕੇ ਦੇ ਲੋਕਾਂ ਨਾਲ ਬਹੁਤ ਪੁਰਾਣਾ ਰਿਸ਼ਤਾ ਜੁੜਿਆ ਹੋਇਆ ਹੈ । ਮੈਨੂੰ ਮੁੱਖ ਮੰਤਰੀ ਮੌਕੇ ਬਹੁਤ ਘੱਟ ਸਮਾਂ ਮਿਲਿਆ ਪਰ ਮੈਂ ਇਲਾਕੇ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ । ਹੁਣ ਮੌਕਾ ਹੈ ਇਲਾਕੇ ਦੇ ਵੋਟਰ ਵੱਧ ਤੋਂ ਵੱਧ ਸਾਥ ਦੇ ਕੇ ਜਿੰਮੇਵਾਰੀ ਸੰਭਾਲਣ ਤਾਂ ਜੋ ਇਲਾਕੇ ਦਾ ਵੱਧ ਤੋਂ ਵੱਧ ਵਿਕਾਸ ਕਰਵਾ ਸਕਾ । ਇਸ ਮੌਕੇ. ਬੀਬੀ ਭੱਠਲ ਨੇ ਕਿਹਾ ਕਿ ਬਾਕੀ ਪਾਰਟੀਆਂ ਹਰ ਵਾਰ ਆਪਣੇ ਨਵੇਂ – ਨਵੇਂ ਉਮੀਦਵਾਰ ਐਲਾਨਦੀਆਂ ਹਨ । ਇਸ ਮੌਕੇ ਰਵਿੰਦਰ ਸਿੰਘ ਟੂਰਨਾ , ਜਗਦੀਸ਼ ਗੋਇਲ ਪ੍ਰਧਾਨ ਨਗਰ ਪੰਚਾਇਤ , ਰਘਵੀਰ ਸੈਣੀ , ਤੇਜਿੰਦਰ ਸਿੰਘ ਕੁਲਾਰ , ਕਰਮ ਚੰਦ ਸਿੰਗਲਾ , ਪ੍ਰਸ਼ੋਤਮ ਸਿੰਗਲਾ ਸ਼ਹਿਰੀ ਪ੍ਰਧਾਨ , ਗੁਰਨਾਮ ਸਿੰਘ ਐਮ.ਸੀ. , ਰਿੰਕੂ ਸਿੰਗਲਾ ਵਾਇਸ ਚੇਅਰਮੈਨ , ਭੱਲਾ ਸਿੰਘ ਕੜੈਲ ਚੇਅਰਮੈਨ , ਤਰਸੇਮ ਰਾਉ , ਗੋਰਾ ਲਾਲ ਖੁਰਮੀ , ਰਕੇਸ਼ ਕੁਮਾਰ ਐੱਮ.ਸੀ. , ਭੂਰਾ ਸਿੰਘ ਐੱਮ.ਸੀ. , ਕੈਲਾਂ ਦੇਵੀ ਐੱਮ.ਸੀ. , ਰਾਮ ਕੁਮਾਰ ਸ਼ਰਮਾ ਪ੍ਰਧਾਨ ਬ੍ਰਾਹਮਣ ਸਭਾ , ਜਸਵੀਰ ਕੌਰ , ਦਰਸ਼ਨ ਰੋਜ਼ੀਆ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਵਰਕਰ ਮੌਜੂਦ ਸਨ ।