ਆਦਮਪੁਰ 25 ਜਨਵਰੀ (ਰਣਜੀਤ ਸਿੰਘ ਬੈਂਸ)-ਆਦਮਪੁਰ ਵਿਧਾਨ ਸਭਾ ਦੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਮੈਡਮ ਜਯੋਤੀ ਬਾਲਾ ਮੱਟੂ ਦੀ ਅਗਵਾਈ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਦਮਪੁਰ ਵਿਖੇ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨੋਡਲ ਅਧਿਕਾਰੀ ਬ੍ਰਿਜ ਲਾਲ ਤੇ ਬਲਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਚੋਣ ਕਮਿਸ਼ਨ ਪੰਜਾਬ ਦੇ ਆਨਲਾਈਨ ਪ੍ਰੋਗਰਾਮ ਵਿਚ ਸ਼ਮੂਲੀਅਤ ਕੀਤੀ ਗਈ । ਇਸ ਉਪਰੰਤ ਪ੍ਰਮੁੱਖ ਟ੍ਰੇਨਰ ਸੰਦੀਪ ਸਾਗਰ ਵਲੋਂ ਇਸ ਵਾਰ ਦੀਆਂ ਚੋਣਾਂ ਦੀ ਪ੍ਰਕਿਰਿਆ ਨੂੰ ਸਮਝਾਇਆ ਗਿਆ । ਵੋਟਰ ਜਾਗਰੂਕਤਾ ਸਬੰਧੀ ਪ੍ਰਣ ਲਿਆ ਗਿਆ । ਇਸ ਮੋਕੇ ਪ੍ਰਿੰਸੀਪਲ ਰਾਮ ਆਸਰਾ, ਬੀ ਡੀ ਪੀ ਓ ਸੰਦੀਪ ਸਿੰਘ, ਨੋਡਲ ਅਫ਼ਸਰ ਰਵਿੰਦਰਪਾਲ ਸਿੰਘ , ਲੈਕਚਰਾਰ ਗੁਰਿੰਦਰ ਸਿੰਘ, ਕਮਲਜੀਤ, ਅਮਰਜੀਤ ਸਿੰਘ, ਰਾਜ ਕੁਮਾਰ , ਸਮੂਹ ਬੂਥ ਅਫ਼ਸਰ ਤੇ ਸਮੁੱਚਾ ਸਟਾਫ਼ ਹਾਜਿਰ ਸੀ ।