- ਪਰਿਵਾਰਕ ਟੀਮਾਂ ਵਲੋਂ ਕੀਤਾ ਜਾ ਰਿਹਾ ਹੈ ਘਰ ਘਰ ਚੋਣ ਪ੍ਰਚਾਰ,
ਫਗਵਾੜਾ Jan ( ਰੀਤ ਪ੍ਰੀਤ ਪਾਲ ਸਿੰਘ ) ਅਕਾਲੀ-ਬਸਪਾ ਉਮੀਦਵਾਰ ਜਸਵੀਰ ਸਿੰਘ ਗੜ੍ਹੀ ਦੇ ਹੱਕ ਵਿੱਚ ਉਨ੍ਹਾਂ ਦੇ ਪਰਿਵਾਰਕ ਮੈਂਬਰ ਲਗਾਤਾਰ ਘਰ-ਘਰ ਪ੍ਰਚਾਰ ਕਰ ਰਹੇ ਹਨ। ਜਿਸ ਤਹਿਤ ਮਾਤਾ ਸੁਰਿੰਦਰ ਕੌਰ, ਬੇਟੀ ਦੀਕਸ਼ਾ ਚੌਧਰੀ, ਪੁੱਤਰ ਜੈਦਿੱਤਵੀਰ ਸਿੰਘ ਅਤੇ ਭੂਆ ਕਸ਼ਮੀਰ ਕੌਰ, ਮਾਮੀ ਜਸਵਿੰਦਰ ਕੌਰ ਫਗਵਾੜਾ ਦੇ ਵੱਖ-ਵੱਖ ਖੇਤਰਾਂ ਵਿੱਚ ਵੱਖ ਵੱਖ ਟੀਮਾਂ ਨਾਲ ਚੋਣ ਪ੍ਰਚਾਰ ਕਰ ਰਹੇ ਹਨ। ਟੀਮਾਂ ਨੇ ਐਤਵਾਰ ਨੂੰ ਕਿਸ਼ਨਪੁਰਾ, ਭਗਵਾਨਪੁਰਾ, ਬਾਰਾਂ, ਹਰਦਾਸਪੁਰ, ਰਤਨਪੁਰਾ, , ਭਾਖੜੀਆਣਾ, ਸੰਗਤਪੁਰ, ਨਿਊ ਪਟੇਲ ਨਗਰ, ਪਟੇਲ ਨਗਰ, ਸੈਣੀਆ ਮੁਹੱਲਾ ਤੇ ਅਰਬਨ ਅਸਟੇਟ ਦਾ ਦੌਰਾ ਕੀਤਾ ਅਤੇ ਅਕਾਲੀ-ਬਸਪਾ ਉਮੀਦਵਾਰ ਦੇ ਹੱਕ ਵਿੱਚ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ। ਟੀਮਾਂ ਨੇ ਲੋਕਾਂ ਨੂੰ 20 ਫਰਵਰੀ ਨੂੰ ਹੋਣ ਵਾਲੀਆਂ ਫਗਵਾੜਾ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ-ਬਸਪਾ ਉਮੀਦਵਾਰ ਜਸਵੀਰ ਸਿੰਘ ਗੜ੍ਹੀ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ। ਡੋਰ-ਟੂ-ਡੋਰ ਪ੍ਰਚਾਰ ਦੌਰਾਨ ਉਮੀਦਵਾਰ ਜਸਵੀਰ ਸਿੰਘ ਗੜ੍ਹੀ ਦੇ ਰਿਸ਼ਤੇਦਾਰਾਂ ਨੇ ਸਾਬਕਾ ਅਕਾਲੀ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਦੇ ਹਿੱਤ ਅਤੇ ਵਿਕਾਸ ਲਈ ਕੀਤੇ ਗਏ ਕੰਮਾਂ ਦੇ ਨਾਲ-ਨਾਲ ਸਰਦਾਰ ਗੜ੍ਹੀ ਦੇ ਫਗਵਾੜਾ ਮੈਨੀਫੈਸਟੋ ਬਾਰੇ ਗੱਲ ਕੀਤੀ, ਜਿਸ ਵਿੱਚ ਸ. ਉਨ੍ਹਾਂ ਫਗਵਾੜਾ ਨੂੰ ਜ਼ਿਲ੍ਹੇ ਦਾ ਦਰਜਾ ਦੇਣ ਦਾ ਐਲਾਨ, ਸ਼ਹਿਰ ਵਿੱਚ ਪਾਰਕ ਅਤੇ ਸਟੇਡੀਅਮ ਦੀ ਉਸਾਰੀ, ਪੰਜ ਸੌ ਬਿਸਤਰਿਆਂ ਦਾ ਹਸਪਤਾਲ ਅਤੇ ਮੈਡੀਕਲ ਕਾਲਜ, ਭਿਰਸ਼ਟਾਚਾਰ ਤੇ ਨਸ਼ਾ ਮੁਕਤ ਫਗਵਾੜਾ ਆਦਿ ਸ਼ਾਮਲ ਹਨ।ਘਰ-ਘਰ ਜਾਕੇ ਇਹ ਸੁਨੇਹਾ ਦਿੱਤਾ ਜਾ ਰਿਹਾ ਹੈ ਕਿ ਇਸ ਵਾਰ ਫਗਵਾੜਾ ਦੀ ਬਿਹਤਰੀ ਅਤੇ ਵਿਕਾਸ ਲਈ ਜਸਵੀਰ ਸਿੰਘ ਗੜ੍ਹੀ ਨੂੰ ਵੋਟ ਦਿਓ। ਇਸ ਮੌਕੇ ਸੁਰਜੀਤ ਭੁੱਲਾਰਾਈ, ਲੰਬੜ ਬਲਾਲਣ, ਕਿਸ਼ਨ, ਲਖਬੀਰ ਚੰਦ, ਸਾਧੀ ਰਾਮ, ਰਾਜ ਕੁਮਾਰ, ਸਤਪਾਲ ਸਿੰਘ, ਸੰਨੀ ਕੁਮਾਰ ਭੁੱਲਾਰਾਈ, ਅਮਰੀਕ ਬਾਰਨ, ਪਵਨ ਕੁਮਾਰ, ਸੀਮਾ ਮਹਿਤਾਨ, ਕਾਲਾ, ਮੈਡਮ ਗੜ੍ਹੀ, ਡਾ.ਪਰਮਜੀਤ, ਦੀਪਕ, ਕਾਲਾ ਹਰਦਾਸਪੁਰ, ਸੀਮਾ ਅਰਬਨ ਅਸਟੇਟ, ਜੈਸਲ ਗੋਬਿੰਦਪੁਰਾ, ਤੇਜ ਪਾਲ, ਕਿਸ਼ਨ ਲਾਲ, ਵਿਵੇਕ, ਰਾਮ ਸੱਜਣ, ਲੇਖਰਾਜ ਜਮਾਲਪੁਰੀ, ਚਿਰੰਜੀ ਲਾਲ, ਮੁਸਕਾਨ, ਸ਼ੀਭਾ, ਸਿਮਰਨ ਵਾਲੀਆ, ਹਰਮੇਸ਼ ਪੰਚ, ਫੈਜ਼ੀ, ਭਾਗ ਰਾਮ, ਨਰੇਸ਼ ਕੈਲੇ,ਕੁਲਵਿੰਦਰ ਕਿੰਦਾ, ਪਰਮਜੀਤ ਖਲਵਾੜਾ, ਬੀ.ਕੇ ਰੱਤੂ, ਕੁਲਦੀਪ ਬਾਲੂ, ਨਰੇਸ਼ ਸਾਹਨੀ, ਜਸਬੀਰ ਕੁਮਾਰ, ਗੁਰਪ੍ਰੀਤ ਢੰਡਾ, ਲੱਖਾ, ਹਨੀ, ਨੀਲਮ, ਕਮਲ ਲੱਖਪੁਰ, ਸੁਖਵਿੰਦਰ ਸਿੰਘ, ਮਨੇਜ ਹਰਦਿਆਲ ਆਦਿ ਹਾਜ਼ਰ ਸਨ।