ਤਲਵੰਡੀ ਸਾਬੋ: ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਅੰਦਰ ਅੱਜ ਕਾਂਗਰਸ ਪਾਰਟੀ ਨੂੰ ਉਦੋਂ ਵੱਡਾ ਝਟਕਾ ਲੱਗਾ ਜਦੋਂ ਹਲਕੇ ਤੋਂ ਅਕਾਲੀ ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਦੀ ਚੋਣ ਮੁਹਿੰਮ ਦੌਰਾਨ ਨੇੜਲੇ ਪਿੰਡ ਗਾਟਵਾਲੀ ਦੀ ਸਮੁੱਚੀ ਕਾਂਗਰਸੀ ਪੰਚਾਇਤ ਦੇ ਨਾਲ-ਨਾਲ ਕੋਆਪ੍ਰੇਟਿਵ ਸੁਸਾਇਟੀ ਦੇ ਪ੍ਰਧਾਨ ਅਤੇ ਅਹੁਦੇਦਾਰਾਂ ਨੇ ਕਾਂਗਰਸ ਦਾ ਹੱਥ ਛੱਡਦਿਆਂ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ
ਅੱਜ ਪਿੰਡ ਗਾਟਵਾਲੀ ਵਿਚ ਅਕਾਲੀ ਬਸਪਾ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਦੇ ਹੱਕ ਵਿੱਚ ਰੱਖੀ ਜਨਸਭਾ ਦੌਰਾਨ ਪਿੰਡ ਗਾਟਵਾਲੀ ਦੀ ਮੌਜੂਦਾ ਕਾਂਗਰਸੀ ਸਰਪੰਚ ਬੇਅੰਤ ਕੌਰ ਵੱਲੋਂ ਉਨ੍ਹਾਂ ਦੇ ਪਤੀ ਮਣਕੂ ਗਿੱਲ ਮੈਂਬਰ ਕੋ.ਸੁਸਾਇਟੀ, ਕੋਆਪ੍ਰੇਟਿਵ ਸੁਸਾਇਟੀ ਗਾਟਵਾਲੀ ਦੇ ਮੌਜੂਦਾ ਪ੍ਰਧਾਨ ਮੋਦਨ ਸਿੰਘ ਭੁੱਲਰ, ਜਸਵਿੰਦਰ ਕੌਰ ਪੰਚ, ਬਲਵੀਰ ਸਿੰਘ ਪੰਚ, ਜਸਪਾਲ ਕੌਰ ਪੰਚ, ਮੇਜਰ ਸਿੰਘ ਭੁੱਲਰ ਪੰਚ, ਗੁਰਪ੍ਰੀਤ ਸਿੰਘ ਕਾਕਾ ਪੰਚ, ਸੁਖਜੀਤ ਸਿੰਘ ਸਿੱਧੂ ਪੰਚ, ਝੰਗ ਸਿੰਘ ਮੈਂਬਰ ਕੋ.ਸੁਸਾਇਟੀ, ਜਸਵੰਤ ਸਿੰਘ ਗਿੱਲ ਸਾਬਕਾ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਹਰਚਰਨ ਸਿੰਘ ਗੋਰਾ ਭੁੱਲਰ, ਡੇਅਰੀ ਪ੍ਰਧਾਨ ਦਰਸ਼ਨ ਸਿੰਘ ਭੁੱਲਰ, ਵਕੀਲ ਸਿੰਘ ਭੁੱਲਰ ਸਾਬਕਾ ਮੈਂਬਰ, ਲਛਮਣ ਸਿੰਘ ਭੁੱਲਰ, ਨਿਰਮਲ ਸਿੰਘ ਭੁੱਲਰ, ਬੇਅੰਤ ਸਿੰਘ ਭੁੱਲਰ, ਕਾਲਾ ਭੁੱਲਰ, ਜਸਵੀਰ ਸਿੰਘ ਧਾਲੀਵਾਲ, ਕੁਲਵੰਤ ਭੁੱਲਰ, ਬੰਤ ਭੁੱਲਰ, ਹਰਚੰਦ ਸਿੰਘ, ਮਿੱਠੂ ਭੁੱਲਰ, ਗੁਰਮੇਲ ਭੁੱਲਰ, ਬਲਜਿੰਦਰ ਸਿੰਘ ਸਿੱਧੂ ਆਦਿ ਮੁਹਤਬਰਾਂ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ
ਉਕਤ ਸਾਰੀਆਂ ਸਖਸ਼ੀਅਤਾਂ ਨੂੰ ਸਿਰੋਪੇ ਦੇ ਕੇ ਅਕਾਲੀ ਦਲ ਵਿਚ ਸ਼ਾਮਲ ਕਰਦਿਆਂ ਸਾਬਕਾ ਵਿਧਾਇਕ ਸਿੱਧੂ ਨੇ ਉਨ੍ਹਾਂ ਨੂੰ ਪਾਰਟੀ ਅੰਦਰ ਬਣਦਾ ਮਾਨ ਸਨਮਾਨ ਦੇਣ ਦਾ ਭਰੋਸਾ ਦਿੱਤਾ।
ਆਪਣੇ ਸੰਬੋਧਨ ਵਿੱਚ ਜੀਤਮਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਹਲਕੇ ਦੇ ਲੋਕਾਂ ਨੇ ਸਾਰੇ ਲੀਡਰਾਂ ਨੂੰ ਪਰਖ ਕੇ ਦੇਖ ਲਿਆ ਅਤੇ ਉਹ ਭਲੀਭਾਂਤ ਜਾਣਦੇ ਹਨ ਕਿ ਉਨ੍ਹਾੰ ਦੇ ਦੁਖ ਸੁਖ ਵਿੱਚ ਕੇਵਲ ਤੇ ਕੇਵਲ ਸਿੱਧੂ ਹੀ ਖੜਦਾ ਹੈ। ਇਸ ਲਈ ਉਹ ਇਸ ਵਾਰ ਉਨ੍ਹਾਂ ਦਾ ਸਾਥ ਦੇਣ ਦਾ ਪੂਰਾ ਮਨ ਬਣਾ ਚੁੱਕੇ ਹਨ।
ਇਸ ਮੌਕੇ ਅਕਾਲੀ ਦਲ ਟਰਾਂਸਪੋਰਟ ਵਿੰਗ ਦੇ ਹਲਕਾ ਪ੍ਰਧਾਨ ਗੁਰਜੀਵਨ ਸਿੰਘ ਗਾਟਵਾਲੀ, ਸਾਬਕਾ ਪ੍ਰਧਾਨ ਟਰੱਕ ਯੂਨੀਅਨ ਰਾਮਾਂ, ਸੀ.ਆਗੂ ਹਰਪਾਲ ਗਾਟਵਾਲੀ, ਤਰਸੇਮ ਲਾਲੇਆਣਾ ਸਰਕਲ ਪ੍ਰਧਾਨ ਯੂਥ ਵਿੰਗ ਆਦਿ ਆਗੂ ਵੀ ਮੌਜੂਦ ਸਨ।