ਪਰਮਿੰਦਰ ਸਿੰਘ ਢੀਂਡਸਾ ਦੀ ਚੋਣ ਮੁਹਿੰਮ ਨੂੰ ਮਿਲਿਆ ਭਰਵਾਂ ਹੁੰਗਾਰਾ
ਹਲਕੇ ਦੇ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਉੱਪਰ ਪੂਰਾ ਭਰੋਸਾ: ਢੀਂਡਸਾ
ਮੂਨਕ/ਖਨੌਰੀ, 1 ਫਰਵਰੀ ( )-ਸ਼੍ਰੋਮਣੀ ਅਕਾਲੀ ਦਲ ਸੰਯੁਕਤ, ਭਾਜਪਾ ਅਤੇ ਪੰਜਾਬ ਲੋਕ
ਕਾਂਗਰਸ ਦੇ ਲਹਿਰਾ ਹਲਕੇ ਤੋਂ ਉਮੀਦਵਾਰ ਸ੍ਰ. ਪਰਮਿੰਦਰ ਸਿੰਘ ਢੀਂਡਸਾ ਦੀ ਚੋਣ
ਮੁਹਿੰਮ ਨੂੰ ਉਸ ਸਮੇਂ ਬਹੁਤ ਵੱਡਾ ਹੁੰਗਾਰਾ ਮਿਲਿਆ, ਜਦੋਂ ਕਾਂਗਰਸ ਪਾਰਟੀ ਦੇ
ਸੀਨੀਅਰ ਆਗੂ, ਮੂਨਕ ਇਲਾਕੇ ਦੀ ਵੱਡੀ ਹਸਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ
ਸ਼ਾਮ ਸਿੰਘ ਮਕਰੋੜ ਨੇ ਆਪਣੇ ਵੱਡੀ ਗਿਣਤੀ ਸਾਥੀਆਂ ਸਮੇਤ ਸ੍ਰ. ਢੀਂਡਸਾ ਦੀ ਲੋਕ ਪੱਖੀ
ਸੋਚ ਤੋਂ ਪ੍ਰਭਾਵਿਤ ਹੋ ਕੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵਿੱਚ ਸ਼ਾਮਲ ਹੋਣ ਦਾ ਐਲਾਨ
ਕਰ ਦਿੱਤਾ ਅਤੇ ਸ੍ਰ. ਢੀਂਡਸਾ ਨੂੰ ਹਲਕੇ ਵਿੱਚੋਂ ਰਿਕਾਰਡਤੋੜ ਵੋਟਾਂ ਨਾਲ ਜਿਤਾਉਣ ਦਾ
ਪ੍ਰਣ ਲਿਆ।
ਇਸ ਮੌਕੇ ਸ਼ਾਮਲ ਹੋਏ ਸਮੂਹ ਆਗੂਆਂ ਤੇ ਵਰਕਰਾਂ ਦਾ ਸਵਾਗਤ ਕਰਦਿਆਂ ਸ੍ਰ. ਢੀਂਡਸਾ ਨੇ
ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਪਾਰਟੀ ਵਿੱਚ ਬਣਦਾ ਪੂਰਾ ਮਾਣ ਸਤਿਕਾਰ ਦਿੱਤਾ
ਜਾਵੇਗਾ ਅਤੇ ਪਿੰਡ ਦੇ ਵਿਕਾਸ ਲਈ ਗ੍ਰਾਂਟਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਤੋਂ ਪਹਿਲਾਂ ਮਕਰੋੜ ਸਾਹਿਬ ਵਿੱਚ ਵੱਖ-ਵੱਖ ਥਾੲੀਂ ਕੀਤੀਆਂ ਭਰਵੀਂਆਂ ਚੋਣ
ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸ੍ਰ. ਢੀਂਡਸਾ ਨੇ ਕਿਹਾ ਕਿ ਹਲਕੇ ਦੇ ਲੋਕ ਇਸ ਵਾਰ
ਚੋਣ ਦੌਰਾਨ ਵਿਰੋਧੀ ਪਾਰਟੀਆਂ ਨੂੰ ਅਹਿਸਾਸ ਕਰਵਾ ਦੇਣਗੇ ਕਿ ਲੋਕਾਂ ਨੂੰ ਸ਼੍ਰੋਮਣੀ
ਅਕਾਲੀ ਦਲ ਸੰਯੁਕਤ ਉੱਪਰ ਪੂਰਾ ਭਰੋਸਾ ਹੈ। ਆਮ ਆਦਮੀ ਪਾਰਟੀ, ਬਾਦਲ ਦਲ ਅਤੇ ਕਾਂਗਰਸ
ਦੇ ਉਮੀਦਵਾਰ ਪਹਿਲਾਂ ਹੀ ਭਰੋਸਾ ਗੁਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ
ਬਾਦਲ ਦਲ ਦੀ ਸ਼ਾਖ ਦਿਨੋਂ ਦਿਨ ਡਿੱਗ ਰਹੀ ਹੈ। ਕਾਂਗਰਸ ਤੇ ਆਮ ਆਦਮੀ ਪਾਰਟੀ ਦੀ
ਟਿਕਟਾਂ ਦੀ ਵੰਡ ਉੱਪਰ ਰੋਲਾ ਰੱਪਾ ਸਾਫ ਦੱਸਦਾ ਹੈ ਕਿ ਇਹ ਪਾਰਟੀਆਂ ਸੇਵਾ ਭਾਵਨਾ ਨੂੰ
ਸਮਰਪਿਤ ਹੋ ਕੇ ਨਹੀਂ, ਸਗੋਂ ਕੁਰਸੀ ਦੀ ਲਾਲਸਾਵਸ ਚੋਣਾਂ ਲੜ ਰਹੀਆਂ ਹਨ। ਅਕਾਲੀ ਦਲ
ਸੰਯੁਕਤ ਵਿੱਚ ਸ਼ਾਮਲ ਹੋਏ ਸ਼ਾਮ ਸਿੰਘ ਮਕਰੋੜ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਸੱਤਾ
’ਤੇ ਕਾਬਜ ਰਹਿੰਦਿਆਂ ਇਲਾਕੇ ਦਾ ਕੁਝ ਨਹੀਂ ਸੰਵਾਰਿਆ, ਜਦੋਂਕਿ ਸ੍ਰ. ਢੀਂਡਸਾ ਨੇ
ਸਰਕਾਰ ਨਾ ਹੋਣ ਦੇ ਬਾਵਜੂਦ ਹਲਕੇ ਦਾ ਰਿਕਾਰਡ ਵਿਕਾਸ ਕਰਵਾਇਆ ਹੈ। ਇਸ ਲਈ ਆਪਣੇ
ਸਾਥੀਆਂ ਦੇ ਸੁਝਾਅ ਨਾਲ ਉਨ੍ਹਾਂ ਨੇ ਸ੍ਰ. ਢੀਂਡਸਾ ਦੀ ਡਟਵੀਂ ਹਮਾਇਤ ਕਰਨ ਦਾ ਮਨ
ਬਣਾਇਆ ਹੈ। ਉਨ੍ਹਾਂ ਕਿਹਾ ਕਿ ਉਹ ਹੁਣ ਸ੍ਰ. ਢੀਂਡਸਾ ਦੀ ਚੋਣ ਮੁਹਿੰਮ ਨੂੰ ਹੋਰ ਵੀ
ਵਧੇਰੇ ਸੁਚਾਰੂ ਢੰਗ ਨਾਲ ਚਲਾਉਣਗੇ।
ਇਸ ਮੌਕੇ ਅਕਾਲੀ ਦਲ ਸੰਯੁਕਤ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਵਿਸਾਖੀ ਸਿੰਘ ਮਕਰੋੜ,
ਪਰਮਜੀਤ ਸਿੰਘ ਕਾਲਾ, ਕਰਮਾ ਸਿੰਘ, ਬਚਿੱਤਰ ਸਿੰਘ, ਜੀਤ ਸਿੰਘ, ਸੰਤੋਖਾ ਸਿੰਘ,
ਗੁਰਚਰਨ ਸਿੰਘ, ਅਮਰੀਕ ਸਿੰਘ, ਗੁਰਮੁੱਖ ਸਿੰਘ, ਬਾਰਾ ਸਿੰਘ, ਭੋਲਾ ਸਿੰਘ, ਸੋਨੀ
ਸਿੰਘ, ਅਮਿ੍ਰੰਤ ਸਿੰਘ, ਜੈਲੀ ਸਿੰਘ, ਅਮਨ ਸਿੰਘ, ਗੁਰਮੁੱਖ ਸਿੰਘ, ਸ਼ੇਰ ਸਿੰਘ, ਭੋਲਾ
ਸਿੰਘ, ਪ੍ਰਭੂ ਸਿੰਘ, ਰੋਡਾ ਸਿੰਘ, ਕਰਨੈਲ ਸਿੰਘ, ਕੁਲਦੀਪ ਸਿੰਘ ਸਮੇਤ ਵੱਡੀ ਗਿਣਤੀ
ਆਗੂ ਤੇ ਵਰਕਰ ਸ਼ਾਮਲ ਸਨ। ਚੋਣ ਮੀਟਿੰਗਾਂ ਦੌਰਾਨ ਸ੍ਰ. ਢੀਂਡਸਾ ਦੇ ਨਾਲ ਉਪਰੋਕਤ
ਆਗੂਆਂ ਤੋਂ ਇਲਾਵਾ ਰਾਮਪਾਲ ਸਿੰਘ ਬਹਿਣੀਵਾਲ, ਗੁਰਦੀਪ ਸਿੰਘ ਮਕਰੋੜ, ਪ੍ਰਕਾਸ਼ ਮਲਾਣਾ,
ਗਗਨ ਸੁਨਾਮ, ਬਲਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਆਗੂ ਤੇ ਵਰਕਰ ਹਾਜਰ ਸਨ।
ਫੋਟੋ ਕੈਪਸ਼ਨ- ਪਿੰਡ ਮਕਰੋੜ ਸਾਹਿਬ ਵਿਖੇ ਅਕਾਲੀ ਦਲ ਸੰਯੁਕਤ ਵਿੱਚ ਸ਼ਾਮਲ ਹੋਏ ਸਾਬਕਾ
ਚੇਅਰਮੈਨ ਸ਼ਾਮ ਸਿੰਘ ਮਕਰੋੜ ਅਤੇ ਹੋਰ ਆਗੂ ਸ੍ਰ. ਪਰਮਿੰਦਰ ਸਿੰਘ ਢੀਂਡਸਾ ਦੇ ਨਾਲ।