ਫਗਵਾੜਾ ਫਰਵਰੀ (ਰੀਤ ਪ੍ਰੀਤ ਪਾਲ ਸਿੰਘ ) ਆਮ ਆਦਮੀ ਪਾਰਟੀ ਦੇ ਹਲਕਾ ਫਗਵਾੜਾ ਤੋਂਂਉਮੀਦਵਾਰ ਸ੍ਰ. ਜੋਗਿੰਦਰ ਸਿੰਘ ਮਾਨ ਦੀ ਜਿੱਤ ਨੂੰ ਯਕੀਨੀ ਬਣਾਉਣਂਦੇ ਮਕਸਦ ਨਾਲ ਅੱਜ ਚਰਨਜੀਤ ਸਿੰਘ ਟੋਨੀ, ਰੂਪਿੰਦਰ ਕੋਰ ਅਤੇ ਸ਼ਿਵ ਢੀਗਰਾਂ ਦੀ ਅਗਵਾਈ ਹੇਠ ਮੁਹੱਲਾ ਸਤਨਾਮ ਪੁਰਾ ਅਤੇ ਆਦਰਸ਼ ਨਗਰ ਫਗਵਾੜਾ ਵਿਖੇ ਯੂਥ ਵਰਕਰਾਂ ਨੇਂ ਡੋਰ ਟੂ ਡੋਰ ਪ੍ਰਚਾਰ ਕੀਤਾ। ਇਸ ਦੌਰਾਨ ਉਹਨਾਂ ਵੋਟਰਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਇਸ ਵਾਰ 20 ਫਰਵਰੀ ਨੂੰ ਜੋਗਿੰਦਰ ਸਿੰਘ ਮਾਨ ਦੇ ਹੱਕ ਵਿਚ ਝਾੜੂ ਦਾ ਬਟਨ ਦਬਾਅ ਕੇ ਆਮ ਆਦਮੀ ਪਾਰਟੀ ਨੂੰ ਪੰਜਾਬ ਦੀ ਸੇਵਾ ਕਰਨ ਦਾ ਇਕ ਮੌਕਾ ਦਿੱਤਾ ਜਾਵੇ। ਵੋਟਰਾਂ ਨੇ ਭਰੋਸਾ ਦਿੱਤਾ ਕਿ ਉਹ ਰਵਾਇਤੀ ਪਾਰਟੀਆਂ ਦੀ ਬਜਾਏ ਇਸ ਵਾਰ ਦਿੱਲੀ ਦੇ ਪ੍ਰਸ਼ਾਸਨ ‘ਚ ਕ੍ਰਾਂਤੀਕਾਰੀ ਬਦਲਾਅ ਲਿਆਉਣ ਵਾਲੀ ਅਰਵਿੰਦ ਕੇਜੀਰਵਾਲ ਦੀ ਆਮ ਆਦਮੀ ਪਾਰਟੀ ਦੇ ਹੱਕ ਵਿਚ ਹੀ ਵੋਟਾਂ ਪਾਉਣਗੇ ਅਤੇ ਪੰਜਾਬ ਵਿਚ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਦਾ ਗਠਨ ਕਰਨ ਵਿਚ ਪੂਰਾ ਸਹਿਯੋਗ ਕਰਨਗੇ।
ਤਸਵੀਰ 3 ਸਮੇਤ।