ਸਾਲ 2013 ਦਾ ਸਮਾਂ, ਜਦੋਂ ਮੌਜੂਦਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸਭ ਤੋਂ ਮੁਸ਼ਕਲ ਉੱਤਰ ਪ੍ਰਦੇਸ਼ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਸੌ ਫ਼ੀਸਦੀ ਮਿਹਨਤੀ ਤੇ ਕੁਸ਼ਲ ਰਣਨੀਤੀਕਾਰ ਸ਼ਾਹ ਨੇ ਜ਼ਮੀਨ ਨੂੰ ਏਨਾ ਸਿੰਝਿਆ ਕਿ ਰਸਦਾਰ ਫਲ 2019 ਤਕ ਟਪਕਦੇ ਰਹੇ। 2014, 2017 ਤੇ 2019 ’ਚ ਕੇਂਦਰ ਤੇ ਸੂਬੇ ’ਚ ਬਹੁਮਤ ਦੀ ਸਰਕਾਰ ਮਿਲਦੀ ਚਲੀ ਗਈ। ਫਿਰ ਤੋਂ ਚੋਣਾਂ ਸਾਹਮਣੇ ਹਨ ਤੇ ਹੋਰ ਨੇਤਾਵਾਂ ਦੇ ਨਾਲ-ਨਾਲ ਸ਼ਾਹ ਨੇ ਸ਼ੁਰੂਆਤ ਉੱਥੋਂ ਕੀਤੀ ਜਿੱਥੋ ਫਿਲਹਾਲ ਸਭ ਤੋਂ ਔਖੀ ਮੰਨੀ ਜਾ ਰਹੀ ਸੀ- ਪੱਛਮੀ ਉੱਤਰ ਪ੍ਰਦੇਸ਼। ਜਿਸ ਜਾਟ ਭਾਈਚਾਰੇ ਦੇ ਨਾਰਾਜ਼ ਹੋਣ ਦੀ ਗੱਲ ਕਹੀ ਜਾ ਰਹੀ ਸੀ, ਉਸੇ ਜਾਟ ਭਾਈਚਾਰੇ ਨੇ ਇਕ ਸੰਮੇਲਨ ’ਚ ਸ਼ਾਹ ਨੂੰ ਚੌਧਰੀ ਕਿਹਾ। ਪਰ ਖ਼ੁਦ ਸ਼ਾਹ ਉੱਤਰ ਪ੍ਰਦੇਸ਼ ’ਚ ਜਿੱਤ ਦਾ ਸੌ ਫ਼ੀਸਦੀ ਭਰੋਸਾ ਪ੍ਰਗਟਾਉਂਦੇ ਹੋਏ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਰਮਨ ਪਿਆਰਤਾ ਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਕੰਮਕਾਜ ਨੂੰ ਦਿੰਦੇ ਹਨ। ਦੈਨਿਕ ਜਾਗਰਣ ਦੇ ਰਾਸ਼ਟਰੀ ਬਿਊਰੋ ਪ੍ਰਮੁੱਖ ਆਸ਼ੂਤੋਸ਼ ਝਾਅ ਤੇ ਵਿਸ਼ੇਸ਼ ਸੰਵਾਦਦਾਤਾ ਨੀਲੂ ਰੰਜਨ ਤੋਂ ਵਿਸਥਾਰਤ ਗੱਲਬਾਤ ਦਾ ਇਕ ਅੰਸ਼
ਹਰ ਵਿਅਕਤੀ ਦਾ ਦੇਖਣ ਦਾ ਨਜ਼ਰੀਆ ਹੈ। ਮੇਰਾ ਮੰਨਣਾ ਹੈ ਕਿ ਜਿੱਥੇ ਸਾਡੀਆਂ ਸਰਕਾਰਾਂ ਹਨ ਉੱਥੇ ਹੋਰ ਮਜ਼ਬੂਤ ਹੋਣ ਦੀ ਸੰਭਾਵਨਾ ਹੈ ਤੇ ਪੰਜਵੇਂ ਸੂਬੇ ’ਚ ਵੀ ਅਸੀਂ ਅਜੇ ਸਥਿਤੀ ਸੁਧਾਰਾਂਗੇ। ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਤੇ ਮਣੀਪੁਰ ’ਚ ਪ੍ਰਧਾਨ ਮੰਤਰੀ ਮੋਦੀ ਜੀ ਦੀ ਗ਼ਰੀਬ ਕਲਿਆਣ ਨੀਤੀ ਦਾ ਅਸਰ ਦਿਖਾਈ ਦੇ ਰਿਹਾ ਹੈ। ਲੋਕਾਂ ਦੇ ਜੀਵਨ ’ਚ ਬਦਲਾਅ ਦਿਖਾਈ ਦੇ ਰਿਹਾ ਹੈ ਤੇ ਅਸਰ ਭਾਜਪਾ ਦੇ ਨਤੀਜਿਆਂ ’ਤੇ ਵੀ ਦਿਖਾਈ ਦੇਵੇਗਾ। ਜੇਕਰ ਸਿਰਫ਼ ਉੱਤਰ ਪ੍ਰਦੇਸ਼ ਦੀ ਗੱਲ ਕਰਾਂ ਤਾਂ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਬਹੁਤ ਚੰਗੇ ਤਰੀਕੇ ਨਾਲ ਯੋਜਨਾਵਾਂ ਅਮਲ ’ਚ ਲਿਆਉਂਦੀਆਂ ਹਨ। ਜਦੋਂ ਮੈਂ ਇਹ ਕਹਿ ਰਹਾਂ ਹਾਂ ਤਾਂ ਉਸ ਦਾ ਅਰਥ ਹੈ, ਸੌ ਫ਼ੀਸਦੀ ਅਮਲ ਤੇ ਸੌ ਫ਼ੀਸਦੀ ਅਜਿਹੇ ਲੋਕਾਂ ਤਕ ਪਹੁੰਚਣਾ ਜੋ ਇਸ ਦੇ ਅਧਿਕਾਰੀ ਹਨ। ਇਸ ਦਾ ਬਹੁਤ ਚੰਗਾ ਅਸਰ ਪੂਰੇ ਉੱਤਰ ਪ੍ਰਦੇਸ਼ ’ਤੇ ਦਿਖਾਈ ਦੇਵੇਗਾ।
ਦੇਖੋ, ਉੱਤਰ ਪ੍ਰਦੇਸ਼ ’ਚ ਦੂਜੀਆਂ ਪਾਰਟੀਆਂ ਦੀਆਂ ਸਰਕਾਰਾਂ ’ਚ ਕਾਨੂੰਨ-ਵਿਵਸਥਾ ਦੀ ਸਥਿਤੀ ਬਹੁਤ ਖ਼ਰਾਬ ਸੀ। ਲੋਕਾਂ ਦਾ ਜੀਵਨ ਦੁਭਰ ਹੋ ਰਿਹਾ ਸੀ। ਸ਼ਾਸਨ ਦੀ ਕੋਈ ਨੀਤੀ ਨਹੀਂ ਸੀ। ਅੱਜ ਪੰਜ ਸਾਲ ’ਚ ਮੈਂ ਬਹੁਤ ਭਰੋਸੇ ਨਾਲ ਕਹਿ ਸਕਦਾ ਹਾਂ ਕਿ ਜਾਤਾਂ ਤੋਂ ਉੱਪਰ ਉੱਠ ਕੇ ਅਪਰਾਧੀਆਂ ਤੋਂ, ਮਾਫ਼ੀਆ ਤੋਂ ਮੁਕਤ ਹੋਇਆ ਹੈ।
-ਯਾਨੀ ਦਬਾਅ ਨਹੀਂ ਹੈ।
(ਹੱਸਦੇ ਹੋਏ) ਮੈਂ ਮੰਨਦਾ ਹਾਂ ਕਿ ਦਬਾਅ ਦੋ ਲੋਕਾਂ ’ਤੇ ਹੈ-ਇਕ ਤਾਂ ਵਿਰੋਧੀ ਪਾਰਟੀ ਤੇ ਦੂਜੇ ਉਹ ਲੋਕ ਜਿਹਡ਼ੇ ਗ਼ਲਤ ਅਨੁਮਾਨ ਲਗਾ ਰਹੇ ਹਨ।
-ਭਾਜਪਾ ਤੇ ਖ਼ਾਸ ਤੌਰ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਚ ਰਹੀ ਹੈ ਕਿ ਮੁਫ਼ਤ ਵੰਡਣ ਦੀ ਬਜਾਏ ਖ਼ੁਸ਼ਹਾਲੀ ’ਤੇ ਜ਼ੋਰ ਦਿੱਓ। ਸਹੂਲਤਾਂ ਵਧਾਈਆਂ ਜਾਣ। ਪਰ ਭਾਜਪਾ ਨੇ ਉੱਤਰ ਪ੍ਰਦੇਸ਼ ’ਚ ਮੁਫ਼ਤ ਬਿਜਲੀ ਦੀ ਗੱਲ ਕੀਤੀ ਹੈ, ਦੂਜੇ ਸੂਬਿਆਂ ’ਚ ਵੀ ਅਜਿਹੇ ਹੀ ਐਲਾਨ ਹੋਏ ਹਨ। ਕੀ ਇਹ ਸਿਆਸੀ ਦਬਾਅ ਕਾਰਨ ਨਹੀਂ ਹੋਇਆ।
ਜਿੱਥੋਂ ਤੱਕ ਉੱਤਰ ਪ੍ਰਦੇਸ਼ ਦਾ ਸਵਾਲ ਹੈ, ਇੱਥੇ ਜ਼ਮੀਨ ਹੇਠਲਾ ਪਾਣੀ ਬਹੁਤ ਉੱਪਰ ਹੈ। ਉੱਥੇ ਜ਼ਮੀਨ ਦੀ ਸਿੰਚਾਈ ਖ਼ਾਤਰ ਪਾਣੀ ਪਹੁੰਚਾਉਣ ਲਈ ਬਹੁਤ ਲਾਗਤ ਦੀ ਜ਼ਰੂਰਤ ਨਹੀਂ। ਜੇਕਰ ਮੈਂ ਗੁਜਰਾਤ ਨਾਲ ਤੁਲਨਾ ਕਰਾਂ ਤਾਂ ਖ਼ਰਚ ਹਜ਼ਾਰ ਗੁਣਾ ਤੋਂ ਘੱਟ ਹੋਵੇਗਾ। ਇਹ ਸਹੂਲਤ ਦਾ ਸਵਾਲ ਹੈ। ਗੰਗਾ-ਯਮੁਨਾ ਵਿਚਕਾਰ ਜਾਂ ਫਿਰ ਗੰਡਕ ਦੇ ਆਲੇ ਦੁਆਲੇ ਵੀ ਅਜਿਹਾ ਹੀ ਹੈ। ਇਸ ਨਾਲ ਕੋਈ ਵੱਡਾ ਵਿੱਤੀ ਭਾਰ ਨਹੀਂ ਪੈਣ ਵਾਲਾ ਤੇ ਵੋਟ ਲਈ ਤਾਂ ਅਸੀਂ ਬਿਲਕੁਲ ਨਹੀਂ ਕੀਤਾ। ਇਹ ਕਿਸਾਨਾਂ ਦੀ ਸਹੂਲਤ ਲਈ ਹੈ।
-ਖੇਤੀ ਕਾਨੂੰਨ ਤੋਂ ਬਾਅਦ ਤੋਂ ਹੀ ਇਹ ਮੰਨਿਆ ਜਾ ਰਿਹਾ ਹੈ ਕਿ ਪੱਛਮੀ ਉੱਤਰ ਪ੍ਰਦੇਸ਼ ਖ਼ਾਸ ਤੌਰ ’ਤੇ ਭਾਜਪਾ ਲਈ ਪਰੇਸ਼ਾਨੀ ਦਾ ਸਬਬ ਬਣੇਗਾ। ਪਿਛਲੇ ਦਿਨੀਂ ਤੁਸੀਂ ਬਹੁਤ ਹੀ ਸਰਗਰਮੀ ਦਿਖਾਈ ਦਿੱਤੀ ਤੇ ਫਿਰ ਗੱਲ ਆਈ ਕਿ ਸਥਿਤੀ ਸੁਧਰ ਰਹੀ ਹੈ। ਤੁਸੀਂ ਕੀ ਸਮਝਾਇਆ।
ਮੈਂ ਨਰਿੰਦਰ ਮੋਦੀ ਜੀ ਤੇ ਯੋਗੀ ਜੀ ਦੀਆਂ ਪ੍ਰਾਪਤੀਆਂ ਦੱਸੀਆਂ। ਜੋ ਪਰਸੈਪਸ਼ਨ ਬਣਿਆ ਸੀ ਉਹ ਜਾਟ ਅੰਦੋਲਨ ਕਾਰਨ ਸੀ। ਪਰ ਮੋਦੀ ਜੀ ਨੇ ਵੱਡਾ ਦਿਲ ਦਿਖਾ ਕੇ ਕਿਹਾ ਕਿ ਕਾਨੂੰਨ ਤਾਂ ਭਲਾਈ ਲਈ ਲਿਆਂਦੇ ਸੀ। ਪਰ ਸਹਿਮਤੀ ਨਹੀਂ ਬਣ ਰਹੀ ਤਾਂ ਚੱਲੋ ਕਾਨੂੰਨ ਵਾਪਸ ਲੈਂਦੇ ਹਾਂ। ਮੁੱਦਾ ਹੀ ਖ਼ਤਮ ਹੋ ਗਿਆ। ਲਿਹਾਜ਼ਾ ਜਾਟ ਨਾਰਾਜ਼ਗੀ ਦਾ ਸਵਾਲ ਹੀ ਨਹੀਂ ਹੈ। ਤੁਸੀਂ ਪੱਛਮੀ ਉੱਤਰ ਪ੍ਰਦੇਸ਼ ਦੀ ਗੱਲ ਕਰ ਰਹੇ ਹੋ, ਪੂਰੇ ਸੂਬੇ ’ਚ ਲੋਕ ਸੰਤੁਸ਼ਟ ਹਨ। ਗੰਨਾ ਕਿਸਾਨਾਂ ਦਾ 1.45 ਲੱਖ ਕਰੋਡ਼ ਦਾ ਭੁਗਤਾਨ ਕੀਤਾ ਹੈ। ਅਸੀਂ ਇਸ ਵਾਰ ਵਾਅਦਾ ਕੀਤਾ ਹੈ ਕਿ ਭੁਗਤਾਨ ’ਚ 15 ਦਿਨਾਂ ਤੋਂ ਵੱਧ ਦਾ ਸਮਾਂ ਲੱਗੇਗਾ ਤਾਂ ਥੋਡ਼੍ਹੀ ਛੋਟ ਵੀ ਦੇਵਾਂਗੇ। ਹੁਣ ਚੋਣ ਹੀ ਪੱਛਮੀ ਉੱਤਰ ਪ੍ਰਦੇਸ਼ ਤੋਂ ਸ਼ੁਰੂ ਹੁੰਦਾ ਹੈ ਤਾਂ ਸਰਗਰਮੀ ਤਾਂ ਇੱਥੇ ਹੀ ਪਹਿਲਾਂ ਦਿਖਾਈ ਦੇਵੇਗੀ। ਇਸ ਨੂੰ ਵੱਖਰੇ ਤਰੀਕੇ ਨਾਲ ਦੇਖਣ ਦੀ ਜ਼ਰੂਰਤ ਹੈ।
ਪਰ ਵਿਰੋਧੀ ਪਾਰਟੀਆਂ ਦਾ ਦੋਸ਼ ਹੈ ਕਿ ਤੁਸੀਂ ਕਾਨੂੰਨ-ਵਿਵਸਤਾ ਦੇ ਨਾਂ ’ਤੇ ਧਰੁਵੀਕਰਨ ਕੀਤਾ।
ਇਹ ਤਾਂ ਅਜੀਬ ਗੱਲ ਹੈ। ਕਾਨੂੰਨ ਵਿਵਸਥਾ ਠੀਕ ਹੋਵੇਗੀ ਤਾਂ ਘੱਟ ਗਿਣਤੀਆਂ ਨੂੰ ਫ਼ਾਇਦਾ ਹੋਵੇਗਾ। ਦੰਗੇ ਘੱਟ ਹੁੰਦੇ ਹਨ ਤਾਂ ਕੀ ਕਿਸੇ ਇਕ ਭਾਈਚਾਰੇ ਦਾ ਫ਼ਾਇਦਾ ਹੋਵੇਗਾ ਤਾਂ ਦੂਜੇ ਨੂੰ ਨਹੀਂ ਹੋਵੇਗਾ। ਕਾਨੂੰਨ-ਵਿਵਸਥਾ ਸਮਾਜ ਦੇ ਇਕ ਹਿੱਸੇ ਲਈ ਨਹੀਂ ਹੁੰਦਾ। ਪਰ ਕਿਸੇ ਨੂੰ ਆਪਣੇ ਚਸ਼ਮੇ ਨਾਲ ਦੇਖਣਾ ਹੋਵੇ ਤਾਂ ਦੇਖੋ, ਅਸੀਂ ਉਸ ਦਾ ਕੀ ਇਲਾਜ ਕਰ ਸਕਦੇ ਹਾਂ। ਅੰਕਡ਼ੇ ਚੁੱਕ ਕੇ ਦੇਖ ਲਓ ਕਿ ਕੀ ਉੱਤਰ ਪ੍ਰਦੇਸ਼ ’ਚ ਸ਼ਾਂਤੀ ਨਹੀਂ ਆਈ। ਇਹ ਗੱਲ ਜਾਟ ਹੀ ਨਹੀਂ, ਪੂਰੀ ਜਨਤਾ ਸਮਝਦੀ ਹੈ ਤੇ ਹਰ ਵਰਗ ਭਾਈਚਾਰਾ ਇਸ ਗੱਲ ਤੋਂ ਸੰਤੁਸ਼ਟ ਹੈ।
ਫਿਰ ਹਮੇਸ਼ਾ ਦੋਸ਼ ਕਿਉਂ ਲੱਗਦਾ ਹੈ ਕਿ ਤੁਸੀਂ ਵਿਕਾਸ ਦੀ ਗੱਲ ਕਰਦੇ ਹੋ ਤੇ ਜਾਤੀਵਾਦ ਕਰਦੇ ਹੋ
ਇਸ ਦਾ ਉਲਟਾ ਹੈ…ਪੂਰਾ ਉੱਤਰ ਪ੍ਰਦੇਸ਼ ਜਾਣਦਾ ਹੈ ਕਿ ਸਪਾ ਦੀ ਸਰਕਾਰ ਆਉਂਦੀ ਹੈ ਤਾਂ ਇਕ ਜਾਤੀ ਦਾ ਕੰਮ ਹੁੰਦਾ ਹੈ। ਬਸਪਾ ਦੀ ਆਉਂਦੀ ਹੈ ਤਾਂ ਦੂਜੀ ਜਾਤੀ ਦਾ ਅੱਜ ਵੀ ਇਹੀ ਮੰਨਿਆ ਜਾਂਦਾ ਹੈ। ਸਾਡੀ ਸਰਕਾਰ ਨੇ ਤਾਂ ਵਰਗ ਤਿੰਨ ਤੇ ਚਾਰ ਦੀ ਭਰਤੀ ਤੋਂ ਇੰਟਰਵਿਊ ਹੀ ਕੱਢ ਦਿੱਤਾ। ਜਿਸ ਦਾ ਜ਼ਿਆਦਾ ਨੰਬਰ ਆਵੇਗਾ, ਉਸੇ ਨੂੰ ਨੌਕਰੀ ਮਿਲੇਗੀ। ਇਸ ’ਚ ਜਾਤੀਵਾਦ ਕਿੱਥੇ ਹੈ। ਉੱਤਰ ਪ੍ਰਦੇਸ਼ ਦੀ ਸਭ ਤੋਂ ਵੱਡੀ ਸਮੱਸਿਆ ਇਹ ਸੀ ਕਿ ਸਿਆਸਤ ਦਾ ਅਪਰਾਧੀਕਰਨ ਹੋ ਗਿਆ ਸੀ ਤੇ ਸੂਬੇ ਦੇ ਸ਼ਾਸਨ ਦਾ ਸਿਆਸੀਕਰਨ ਹੋ ਗਿਆ ਸੀ। ਇਹ ਦੋਵੇਂ ਚੀਜ਼ਾਂ ਸੂਬੇ ਦੇ ਵਿਕਾਸ ’ਚ ਸਭ ਤੋੋਂ ਵੱਡਾ ਰੋਡ਼ਾ ਸਨ। ਹੁਣ ਵਿਕਾਸ ਹੇਠਾਂ ਤੱਕ ਪਹੁੰਚ ਰਿਹਾ ਤੇ ਅਧਿਕਾਰੀ ਸਹਿਜਤਾ ਨਾਲ ਲੋਕਾਂ ਨੂੰ ਮਿਲ ਰਹੇ ਹਨ। ਦੋਸ਼ ਲਗਾਉਣ ਵਾਲੇ ਇਸ ਲਈ ਕਟਹਿਰੇ ’ਚ ਖਡ਼੍ਹਾ ਕਰ ਰਹੇ ਹਨ ਤਾਂ ਕੀ ਕਰੀਏ।