ਅਦਾਕਾਰ ਦੀਪ ਸਿੱਧੂ ਦਾ ਅੰਤਿਮ ਸਸਕਾਰ ਪਿੰਡ ਥਰੀਕੇ ਦੇ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ ਹੈ। ਨਮ ਅੱਖਾਂ ਨਾਲ ਪਰਿਵਾਰ ਵਲੋਂ ਅੰਤਿਮ ਵਿਦਾਈ ਦਿੱਤੀ ਗਈ। ਇਸ ਮੌਕੇ ਵੱਡੀ ਗਿਣਤੀ ਲੋਕ ਹਾਜ਼ਰ ਸਨ। ਇਸ ਮੌਕੇ ਸਿੱਧੂ ਦੀ ਸੋਚ ਉਤੇ ਪਹਿਰ ਦੇਣ ਦੇ ਦਾਅਰੇ ਵੀ ਲੱਗੇ।
ਦੱਸ ਦਈਏ ਕਿ ਅਦਾਕਾਰ ਤੇ ਕਿਸਾਨੀ ਅੰਦਲੋਨ ‘ਚ ਅਹਿਮ ਯੋਗਦਾਨ ਪਾਉਣ ਵਾਲੇ ਦੀਪ ਸਿੱਧੂ ਦੀ ਦਿੱਲੀ ਦੀ ਕੁੰਡਲੀ ਮਨੇਸਰ ਹਾਈਵੇਅ (ਕੇ. ਐਮ.ਪੀ.ਐਲ.) ਵਿਖੇ ਭਿਆਨਕ ਸੜਕ ਹਾਦਸੇ ‘ਚ ਮੌਤ ਹੋ ਗਈ ਸੀ, ਜਦ ਕਿ ਉਸ ਦੀ ਮਹਿਲਾ ਮਿੱਤਰ ਗੰਭੀਰ ਜ਼ਖ਼ਮੀ ਹੋ ਗਈ।
ਦੀਪ ਸਿੱਧੂ ਆਪਣੀ ਮਹਿਲਾ ਮਿੱਤਰ ਸਮੇਤ ਸਕਾਰਪੀਓ ਗੱਡੀ ‘ਚ ਦਿੱਲੀ ਤੋਂ ਪੰਜਾਬ ਵੱਲ ਆ ਰਹੇ ਸਨ। ਅਦਾਕਾਰ ਸਿੱਧੂ ਦੀ ਮਹਿਲਾ ਮਿੱਤਰ ਰੀਨਾ ਰਾਏ ਵੀ ਹਾਦਸੇ ਵਿਚ ਜ਼ਖਮੀ ਹੋਈ ਹੈ।