ਗੁਰਦਾਸਪੁਰ , 6 ਮਈ (ਸ਼ਿਵਾ) – 11 ਸਟਾਰ ਲਾਇਨਜ ਕਲੱਬ ਕਾਹਨੂੰਵਾਨ ਫਤਿਹ ਦੇ ਪ੍ਰਧਾਨ ਲਾਇਨ ਰੋਮੇਸ ਮਹਾਜਨ ਜੋ ਪਿਛਲੇ 16 ਸਾਲਾਂ ਤੋਂ ਇਸ ਲਾਇਨਜ ਵਿੱਚ ਸਮਾਜ ਦੀ ਸੇਵਾ ਹਿੱਤ ਕੰਮ ਕਰ ਰਹੇ ਹਨ ਨੂੰ ਸਮੂਹ ਲਾਇਨ ਮੈਬਰਾਂ ਦੀ ਸਹਿਮਤੀ ਤੇ ਇਸ ਵਾਰ ਫਿਰ 17 ਵੀਂ ਵਾਰ ਇਸ ਕਲੱਬ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲਣ ਦੀ ਜਿੰਮੇਵਾਰੀ ਸੋਪੀ ਗਈ ਜੋ ਕਿ ਲਾਇਨਿਜਮ ਵਿੱਚ ਰਿਕਾਰਡ ਹੈ । ਇਸ ਮੋਕੇ ਤੇ ਸ੍ਰੀ ਲਾਇਨ ਰੋਮੇਸ ਮਹਾਜਨ ਨੇ ਖੁਸ਼ੀ ਪ੍ਰਗਟਾਉਦਿਆ ਸਭ ਲਾਇਨ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਆਪਣੀ ਇਸ ਕਲੱਬ ਦੁਆਰਾ ਕੀਤੇ ਸ਼ਲਾਘਯੌਗ ਕੰਮਾਂ ਬਾਰੇ ਚਾਨਣਾ ਪਾਇਆ ਜਿਸ ਵਿੰਚ ਅਨਾਥ ਬੱਚੀਆਂ ਦੇ ਵਿਆਹ ਤੋਂ ਲੈ ਕੇ ਗਰੀਬ ਤੇ ਲੋੜਵੰਦਾਂ ਮਕਾਨ ਰਹਿਤ ਲੋਕਾਂ ਲਈ ਘਰ ਬਨਵਾਉਣਾ ਅਤੇ ਸਲੱਮ ਏਰੀਆ ਵਿੱਚ ਸਕੂਲ ਖੋਲ ਕੇ ਭੀਖ ਮੰਗਦੇ ਬੱਚਿਆਂ ਨੂੰ ਸਿੱਖਿਆ ਦੇ ਰਾਹ ਤੇ ਲੈ ਕੇ ਜਾਣਾ ਅਤੇ ਮੁਫ਼ਤ ਖਾਣਾ , ਯੂਨੀਫਾਰਮ ਅਤੇ ਕਿਤਾਬਾਂ ਵੰਡਣਾ ਵੀ ਸਾਮਿਲ ਹੈ । ਇਹ ਕਲੱਬ ਸਮੇਂ-ਸਮੇਂ ਤੇ ਲੋੜਵੰਦਾਂ ਦੀ ਸਹਾਇਤਾਂ ਲਈ ਤਿਆਰ ਰਹਿੰਦੀ ਹੈ । ਇਸ ਮੌਕੇ ਤੇ ਇਸ ਕਲੱਬ ਵੱਲੋਂ ਭਰੋਸਾ ਦਿਵਾਇਆ ਕਿ ਅਗਲੇ ਆਉਣ ਵਾਲੇ ਸਾਲਾਂ ਵਿੱਚ ਵੀ ਪੂਰੀ ਲਗਨ ਨਾਲ ਮਨੁੱਖਤਾ ਦੀ ਸੇਵਾ ਕਰਨਗੇ ।
ਉਹਨਾਂ ਤੋਂ ਇਲਾਵਾ ਲਾਇਨ ਕੰਨਵਰਪਾਲ ਸਿੰਘ ਕਲੱਬ ਦੇ ਸੈਕਟਰੀ , ਲਾਇਨ ਦਲਵੀਰ ਸਿੰਘ ਖਜਾਨਚੀ , ਲਾਇਨ ਆਸਪ੍ਰੀਤ ਸਿੰਘ ਸੈਕਟਰੀ ਪੀ.ਆਰ.ਓ., ਲਾਇਨ ਡਾ.ਆਰ.ਐਸ.ਬਾਜਵਾ ਚੇਅਰਮੈਨ , ਲਾਇਨ ਰਵੇਲ ਸਿੰਘ ਅਤੇ ਪ੍ਰੇਮ ਤੁਲੀ ਸੀਨੀਅਰ ਵਾਈਸ ਪ੍ਰਧਾਨ, ਲਾਇਨ ਡੀ.ਐਸ.ਸੇਖੋ, ਲਾਇਨ ਹਰੀਸ਼ ਕੁਮਾਰ ਐਡਵਾਈਜਰ ਐਜੁਕੇਸ਼ਨ ਚੁਣੇ ਗਏ । ਇਨ੍ਹਾਂ ਤੋਂ ਇਲਾਵਾ ਲਾਇਨ ਵਿਕਾਸ ਸਲਹੋਤਰਾ , ਲਾਇਨ ਸਤਨਾਮ ਸਿੰਘ , ਲਾਇਨ ਅਜੇ ਸ਼ੰਕਰ ਕੋਹਲੀ, ਲਾਇਨ ਸਰਬਜੀਤ ਕਾਹਲੋਂ ਅਤੇ ਲਾਇਨ ਗੁਰਦੇਵ ਸਿੰਘ ਐਡਵਾਈਜਰ ਚੁਣ ਗਏ ।