ਅੱਜ ਮਿਤੀ 13-01-2024 ਨੂੰ ਸਿਵਲ ਹਸਪਤਾਲ ਬਟਾਲਾ ਵਿਖੇ ਮਾਨਯੋਗ ਸਿਵਲ ਸਰਜਨ, ਗੁਰਦਾਸਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ. ਰਵਿੰਦਰ ਸਿੰਘ, ਸੀਨੀਅਰ ਮੈਡੀਕਲ ਅਫ਼ਸਰ I/c, ਸਿਵਲ ਹਸਪਤਾਲ ਬਟਾਲਾ ਜੀ ਦੀ ਅਗਵਾਈ ਹੇਠ “ਧੀਆਂ ਦੀ ਲੋਹੜੀ” ਬੜੀ ਧੂਮਧਾਮ ਨਾਲ਼ ਮਨਾਈ ਗਈ। ਇਸ ਮੌਕੇ ‘ਤੇ ਡਾ. ਹਰਪਾਲ ਸਿੰਘ (ਐਨੇਸਥੀਸੀਆ ਸਪੈਸ਼ਲਿਸਟ), ਡਾ. ਰਵਿੰਦਰ ਸਿੰਘ (ਬੱਚਿਆਂ ਦੇ ਮਾਹਿਰ), ਡਾ. ਕੋਮਲਪ੍ਰੀਤ ਔਲਖ (ਗਾਇਨੀ ਸਪੈਸ਼ਲਿਟ), ਡਾ. ਹਰਪ੍ਰੀਤ ਸਿੰਘ (ਹੱਡੀਆਂ ਦੇ ਮਾਹਿਰ), ਡਾ. ਕੁਲਦੀਪ ਸਿੰਘ (ਐਨੇਸਥੀਸੀਆ ਸਪੈਸ਼ਲਿਸਟ), ਡਾ. ਪਰਜੀਤ ਕੌਰ (ਸਰਜੀਕਲ ਸਪੈਸ਼ਲਿਸਟ), ਡਾ. ਪ੍ਰੀਆਗੀਤ ਕੌਰ (ਬੀ.ਟੀ.ਓ.), ਡਾ. ਮਨਦੀਪ ਕੌਰ (ਮੈਡੀਕਲ ਸਪੈਸ਼ਲਿਸਟ), ਡਾ. ਮੀਨਾਕਸ਼ੀ (ਈ.ਐਨ.ਟੀ. ਸਪੈਸ਼ਲਿਟ), ਡਾ. ਸਮਿਤੀ (ਮੈਡੀਕਲ ਆਫ਼ਸਰ), ਹਾਊਸ ਸਰਜਨਜ਼, ਸ਼੍ਰੀਮਤੀ ਕੰਵਲਜੀਤ ਕੌਰ (ਨਰਸਿੰਗ ਸਿਸਟਰ), ਸ਼੍ਰੀਮਤੀ ਹਰਜੀਤ ਕੌਰ (ਐਲ.ਐੱਚ.ਵੀ), ਏ.ਐਨ.ਐਮਜ਼, ਆਸ਼ਾ ਵਰਕਰਜ਼ ਅਤੇ ਸਿਵਲ ਹਸਪਤਾਲ ਬਟਾਲਾ ਦੇ ਹੋਰ ਸਟਾਫ ਵੱਲੋਂ ਹਾਜ਼ਰੀ ਭਰੀ ਗਈ।
ਇਸ ਵਿੱਚ ਨਵ-ਜਨਮੇ 25 ਬੱਚਿਆਂ ਨੂੰ ਗਰਮ ਸੂਟ, ਜ਼ੁਰਾਬਾਂ ਅਤੇ ਹੋਰ ਲੋੜੀਂਦਾ ਸਮਾਨ ਤੋਹਫੇ ਦੇ ਤੌਰ ‘ਤੇ ਦਿੱਤੇ ਗਏ ਅਤੇ ਭੰਗੜਾ ਤੇ ਗਿੱਧਾ ਪਾ ਕੇ ਖ਼ੁਸ਼ੀ ਮਨਾਈ ਗਈ। ਡਾ. ਰਵਿੰਦਰ ਸਿੰਘ ਨੇ ਨਾਰੀ ਸ਼ਕਤੀ ਅਭਿਆਨ ਅਧੀਨ ਨਾਰੀ ਦੀ ਮਹੱਤਤਾ ਅਤੇ ਨਾਰੀ ਦੇ ਸਮਾਜ ਵਿੱਚ ਯੋਗਦਾਨ ਬਾਰੇ ਚਾਨਣਾ ਪਾਇਆ।