ਸੇਵਾ ਪੰਜਾਬ ਨੇ ਧੂਮਧਾਮ ਨਾਲ ਮਨਾਇਆ ਲੋਹੜੀ ਦਾ ਤਿਉਹਾਰ
ਗੁਰਦਾਸਪੁਰ 12
ਸੂਸ਼ੀਲ ਬਰਨਾਲਾ
ਜਨਵਰੀ ਮਹਿਲਾਵਾਂ ਨੂੰ ਸਵੈ ਰੋਜਗਾਰ ਦੇ ਕਾਬਲ ਬਣਾਉਣ ਦੇ ਖੇਤਰ ਵਿੱਚ ਕੰਮ ਕਰ ਰਹੀ ਸੰਸਥਾ ਸੇਵਾ ਪੰਜਾਬ ਦੀ ਇਕਾਈ ਗੁਰਦਾਸਪੁਰ ਵੱਲੋੰ ਮਹਿਲਾਵਾ
ਹਰ ਸਾਲ ਦੀ ਤਰਾਂ ਇਸ ਸਾਲ ਵੀ ਸੇਵਾ ਪੰਜਾਬ ਦਫਤਰ ਹਰੀ ਦਰਬਾਰ ਕਲੋਨੀ ਵਿੱਚ ਲੋਹੜੀ ਦਾ ਤਿਉਹਾਰ ਬੜੀ ਧੂਮਧਾਮ ਅਤੇ ਪੂਰੇ ਹਰਸੋ ਉਲਹਾਸ ਨਾਲ ਮਨਾਇਆ ਗਿਆ। ਇਸ ਮੋਕੇ ਤੇ ਸੀ.ਡੀ.ਪੀ.ਓ ਗੁਰਦਾਸਪੁਰ ਮੈਡਮ ਸ਼ਸ਼ੀ ਬਾਲਾ ਮੁੱਖ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਏ, ਜਦਕਿ ਟੀਮ ਬਲੱਡ ਡੋਨਰ ਸੋਸਾਇਟੀ ਗੁਰਦਾਸਪੁਰ ਦੇ ਸੰਸਥਾਪਕ ਸ਼੍ਰੀ ਰਾਜੇਸ਼ ਬੱਬੀ ਵਿਸ਼ੇਸ਼ ਮਹਿਮਾਨ ਦੇ ਤੌਰਤੇ ਹਾਜ਼ਰ ਹੋਏ।
ਇਸ ਮੌਕੇ ਤੇ ਬੋਲਦਿਆਂ ਸੀ.ਡੀ.ਪੀ.ਓ ਮੈਡਮ ਸ਼ਸ਼ੀ ਬਾਲਾ ਨੇ ਕਿਹਾ ਕਿ ਸਾਨੂੰ ਲੜਕੇ ਅਤੇ ਲੜਕੀ ਵਿਚਲੇ ਅੰਤਰ ਨੂੰ ਖ਼ਤਮ ਕਰਦਿਆਂ ਧੀਆਂ ਦੀ ਲੋਹੜੀ ਵੀ ਮਨਾਉਣੀ ਚਾਹੀਦੀ ਹੈ।
ਬਲੱਡ ਡੋਨਰਜ਼ ਸੁਸਾਇਟੀ ਗੁਰਦਾਸਪੁਰ ਦੇ ਸੰਸਥਾਪਕ ਸ਼੍ਰੀ ਰਾਜੇਸ਼ ਬੱਬੀ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਅੱਜ ਲੜਕੀਆਂ ਲੜਕਿਆਂ ਨਾਲੋਂ ਕਿਸੇ ਵੀ ਪੱਖ ਤੋਂ ਘੱਟ ਨਹੀਂ ਹਨ। ਸਾਨੂੰ ਇਹਨਾ ਨੂੰ ਹੋਰ ਅੱਗੇ ਵਧਣ ਦੇ ਵੱਧ ਤੋਂ ਵੱਧ ਮੌਕੇ ਪ੍ਰਦਾਨ ਕਰਨੇ ਚਾਹੀਦੇ ਹਨ।
ਇਸ ਮੌਕੇ ਤੇ ਹੋਰਨਾ ਤੋਂ ਇਲਾਵਾ ਆਂਗਨਵਾੜੀ ਸਟਾਫ , ਸਖੀ ਵਨ ਸਟਾਪ ਤੋਂ ਮੈਡਮ ਕੰਚਨ, ਸੇਵਾ ਪੰਜਾਬ ਦੇ ਰੇਨੂੰ ਸ਼ਰਮਾਂ, ਪੂਜਾ ਅਤੇ ਬਾਕੀ ਸਟਾਫ ਮੈਂਬਰ, ਅਗੇਵਾਨ ਭੈਣਾ ਸ਼ਾਮਿਲ ਹੋਏ। ਇਸ ਮੋਕੇ ਤੇ ਸ਼ਾਮਿਲ ਹੋਏ ਵੱਖ ਵੱਖ ਮਹਿਮਾਨਾਂ ਦੁਆਰਾ ਲੋਹੜੀ ਦੀਆਂ ਵਧਾਈਆਂ ਦਿਤੀਆ ਗਈਆਂ। ਸੇਵਾ ਪੰਜਾਬg ਦੁਆਰਾ ਭੈਣਾ ਦੀ ਬਹਿਤਰੀ ਲਈ ਕਿੱਤੇ ਕੰਮਾਂ ਨੂੰ ਸਰਾਹਿਆ ਗਿਆ। ਇਸ ਮੌਕੇ ਦੀ ਸਮਾਪਤੀ ਤੇ ਸੇਵਾ ਪੰਜਾਬ ਸਟਾਫ਼ ਦੁਆਰਾ ਸ਼ਾਮਿਲ ਹੋਈ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।