ਨਸ਼ਾ ਸਾਡੇ ਸਿਹਤ ਲਈ ਬਹੁਤ ਹਾਨੀਕਾਰਕ ਹੈ।ਨਸ਼ਾ ਕਰ ਕੇ ਕਦੇ ਵਾਹਨ ਨਹੀਂ ਚਲਾਉਣਾ ਚਾਹੀਦਾ ।—-ਟ੍ਰੈਫਿਕ ਐਜੂਕੇਸ਼ਨ ਸੈੱਲ
30/01/2024
ਸੂਸ਼ੀਲ ਬਰਨਾਲਾ ਗੁਰਦਾਸਪੁਰ
ਜ਼ਿਲ੍ਹਾ ਟ੍ਰੈਫਿਕ ਪੁਲਿਸ ਐਜੂਕੇਸ਼ਨ ਸੈਲ ਵੱਲੋਂ ਮਨਾਏ ਜਾ ਰਹੇ ਸੜਕ ਸੁਰੱਖਿਆ ਮਹੀਨੇ ਸੰਬੰਧੀ ਦਬੁਰਜੀ ਫਲਾਈਓਵਰ ਦੇ ਨਜਦੀਕ ਦੋ ਪਹੀਆ ਅਤੇ ਚਾਰ ਪਹੀਆ ਵਾਹਨ ਚਾਲਕਾਂ ਤੇ ਆਮ ਪਬਲਿਕ ਨੂੰ ਇੱਕਠੇ ਕਰਕੇ ਟ੍ਰੈਫਿਕ ਨਿਯਮਾਂ ਮੋਟਰ ਵੇਹਿਕਲ ਐਕਟ ਬਾਰੇ ਕੈਂਪ ਲਗਾਇਆ ਗਿਆ ਤੇ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦਿੱਤੀ ਗਈ।
ਸੈਮੀਨਾਰ ਵਿੱਚ ਟ੍ਰੈਫਿਕ ਐਜੂਕੇਸ਼ਨ ਸੈੱਲ ਗੁਰਦਾਸਪੁਰ ਵਲੋ ਐਸ ਆਈ ਗੁਰਮੀਤ ਸਿੰਘ ਅਤੇ ਏ ਐਸ ਆਈ ਸੁਭਾਸ਼ ਚੰਦਰ ਸ਼ਾਮਿਲ ਸੀ।
ਸੈਮੀਨਾਰ ਵਿੱਚ ਆਮ ਪਬਲਿਕ ਨੂੰ ਟ੍ਰੈਫਿਕ ਨਿਯਮਾਂ ਵਲੋ ਜਾਗਰੂਕ ਕਰਵਾਉਂਦੇ ਹੋਏ ਦਸਿਆ ਕਿ ਹੈਲਮਟ ਪਾਉਣਾ ਬਹੁਤ ਜਰੂਰੀ ਹੈ ਕਿਉਂਕਿ ਹੈਲਮੇਟ ਸਾਡੇ ਸਿਰ ਦਾ ਬਚਾਵ ਕਰਦਾ ਹੈ ਅਤੇ । ਅਪਣੀ ਵਾਹਨ ਦੀ ਰਫ਼ਤਾਰ ਹੌਲੀ ਰਖਣੀ ਚਾਹੀਦੀ ਹੈ। ਤੇ ਡਰਾਈਵਿੰਗ ਕਰਦੇ ਸਮੇਂ ਮੋਬਾਇਲ ਫੋਨ ਦੀ ਵਰਤੋਂ ਨਾ ਕਰਨ ਲਈ ਦੱਸਿਆ ।ਚਾਰ ਪਹੀਆ ਵਾਹਨ ਚਾਲਕ ਨੂੰ ਦਸਿਆ ਕਿ ਕਾਰ ਵਿਚ ਜਾਂ ਕੋਈ ਵੀ ਫੋਰ ਵ੍ਹੀਲਰ ਵਿੱਚ ਡਰਾਈਵਰ ਅਤੇ ਉਸ ਦੇ ਨਾਲ ਬੈਠੀ ਹੋਈ ਸਵਾਰੀ ਵਲੋ ਸੀਟ ਬੈਲਟ ਲਗਾਉਣਾ ਬਾਰੇ ਜਾਣਕਾਰੀ ਦਿੱਤੀ ।
ਐਕਸੀਡੈਂਟ ਪੀੜਤ ਦੀ ਮਦਦ ਲਈ ਅੱਗੇ ਆਉਣ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ।ਟੈਫ੍ਰਿਕ ਦੇ ਚਲਾਨਾ ਦੇ ਹੋਣ ਵਾਲੇ ਜੁਰਮਾਨਾ ਬਾਰੇ ਜਾਣਕਾਰੀ ਦਿੱਤੀ ਗਈ।ਅਤੇ ਅਪਣੇ ਵਾਹਨ ਦੀ ਸਹੀ ਜਗ੍ਹਾ ਪਾਰਕਿੰਗ ਕਰਨ ਲਈ ਦੱਸਿਆ ਗਿਆ। ਕਿ ਵਾਹਨ ਚਾਲਕਾ ਨੂੰ ਮੋਟਸਾਈਕਲ ਦੇ ਕਾਗਜ਼ਾਤ ਅਪਣੇ ਕੋਲ ਰਖਣੇ ਚਾਹੀਦੇ ਹੈ।ਹੈਲਪ ਲਾਈਨ ਨੰਬਰ(112)ਤੇ(181)ਬਾਰੇ ਜਾਣਕਾਰੀ ਦਿੱਤੀ ਗਈ ਕਿ ਕੋਈ ਵੀ ਮੁਸ਼ਕਿਲ ਆਉਣ ਤੇ ਪੁਲੀਸ ਹੈਲਪਲਾਈਨ ਨੰਬਰ 112 ਤੇ ਕੋਲ ਕਰ ਸਕਦੇ ਹੈ।ਸੈਮੀਨਾਰ ਵਿੱਚ ਨਸ਼ੇ ਖਿਲਾਫ ਵੀ ਜਾਗਰੂਕ ਕੀਤਾ ਗਿਆ ਕਿ ਨਸ਼ਾ ਸਾਡੇ ਸਿਹਤ ਲਈ ਬੋਹਤ ਹਾਨੀਕਾਰਕ ਹੈ।ਨਸ਼ਾ ਕਰ ਕੇ ਕਦੇ ਵਾਹਨ ਨਹੀਂ ਚਲਾਣਾ ਚਾਹੀਦਾ।ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਨਾ ਕਰਨ ਵਾਲਿਆ ਦੇ ਟ੍ਰੈਫਿਕ ਚਲਾਨ ਵੀ ਕਰਨਗੇ।16 ਤੋਂ 18 ਸਾਲ ਦੇ ਬੱਚੇ ਵੀ ਹੁਣ ਅਪਣੇ ਲਾਇਸੈਂਸ ਬਣਾ ਸਕਦੇ ਹਨ ਅਤੇ ਬਿਨਾਂ ਗੇਅਰ ਵਾਲੇ ਵਾਹਨ ਚਲਾ ਸਕਦੇ ਹੈ।
ਸੈਮੀਨਾਰ ਵਿੱਚ ਵਾਹਨ ਚਾਲਕ ਕੁਲਜੀਤ ਸਿੰਘ,ਭੋਲਾ,ਦੁਰਗਾ ਦਾਸ,ਰੌਣੀ ਸ਼ਰਮਾ,ਵਿਜੈ ਕੁਮਾਰ,ਪ੍ਰੀਤਮ ਰਾਣਾ,ਵਿਨੋਦ ਸ਼ਾਹ,ਅਰਸ਼ਦੀਪ ਸਿੰਘ ਆਦਿ ਨੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦਾ ਪ੍ਰਣ ਲਿਆ ਅਤੇ ਆਏ ਹੋਏ ਟ੍ਰੈਫਿਕ ਕਰਮਚਾਰੀਆ ਦਾ ਧੰਨਵਾਦ ਕੀਤਾ।