ਹੋਲੀ ਵਰਲਡ ਸਪੋਰਟਸ ਅਕੈਡਮੀ ਹਰਦੋ ਝੰਡੇ ਦੀ ਟੀਮ ਲਖਨਊ ਲਈ ਰਵਾਨਾ
ਬਟਾਲਾ (ਸੁਖਨਾਮ ਸਿੰਘ)ਹੋਲੀ ਵਰਲਡ ਪਬਲਿਕ ਸਕੂਲ ਅਤੇ ਸਪੋਰਟਸ ਅਕੈਡਮੀ ਹਰਦੋ ਝੰਡੇ ਦੀ ਅੰਡਰ 14 ਹਾਕੀ ਟੀਮ ਕੇ ਡੀ ਸਿੰਘ ਬਾਬੂ ਇੰਟਰਨੈਸ਼ਨਲ ਹਾਕੀ ਟੂਰਨਾਮੈਂਟ ਲਈ ਮਿਤੀ 23 ਜਨਵਰੀ 2024 ਦਿਨ ਮੰਗਲਵਾਰ ਨੂੰ ਰਵਾਨਾ ਕੀਤਾ ਗਿਆ ਇਸ ਮੌਕੇ ਸਕੂਲ ਦੇ ਚੇਅਰਮੈਨ ਸ੍ਰ ਪਰਦੀਪ ਸਿੰਘ ਖਹਿਰਾ ਨੇ ਬੱਚਿਆਂ ਨੂੰ ਟੂਰਨਾਮੈਂਟ ਵਿੱਚ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਪ੍ਰੇਰਿਆ ਅਤੇ ਜਿੱਤ ਕੇ ਆਉਣ ਲਈ ਅਸ਼ੀਰਵਾਦ ਦਿੱਤਾ। ਇਸ ਮੌਕੇ ਸਕੂਲ ਦੇ ਵਾਇਸ ਚੇਅਰਮੈਨ ਸ੍ਰ ਸਰਬਜੀਤ ਸਿੰਘ ਖਹਿਰਾ ਪ੍ਰਿੰਸੀਪਲ ਸੁਖਪ੍ਰੀਤ ਕੌਰ ਖਹਿਰਾ ਕੋਚ ਸਤਵੰਤ ਸਿੰਘ ਸ਼ਮਸ਼ੇਰ ਸਿੰਘ ਮਾਪੇ ਅਤੇ ਸਟਾਫ ਹਾਜ਼ਰ ਸਨ।