ਜੈ ਸ਼੍ਰੀ ਰਾਮ ਦੇ ਜੈਕਾਰਿਆਂ ਨਾਲ ਗੂੰਜਿਆ ਪਿੰਡ ਬਰਨਾਲਾ।
—————————
ਮੰਦਰਾ ਵਿੱਚ ਹੋਇਆ ਵਿਸ਼ਾਲ ਭਜਨ ਕੀਰਤਨ ।
ਸੂਸ਼ੀਲ ਕੁਮਾਰ ਬਰਨਾਲਾ ਗੁਰਦਾਸਪੁਰ 22/12024
ਗੁਰਦਾਸਪੁਰ ਤੋਂ ਤਿੰਨ ਕਿਲੋਮੀਟਰ ਦੁਰੀ ਤੇ ਪਿੰਡ ਬਰਨਾਲਾ ਦੇ ਆਰੀਆ ਸਮਾਜ ਮੰਦਰ ਵਲੋਂ ਅਯੁੱਧਿਆ ਵਿਖੇ ਬਣੇ ਸ੍ਰੀ ਰਾਮ ਚੰਦਰ ਜੀ ਦੇ ਮੰਦਰ ਦੇ ਉਦਘਾਟਨ ਸਮਾਰੋਹ ਦੀ ਖੁਸ਼ੀ ਅਤੇ ਸਮਰਥਨ ਵਿਚ ਗਾਯਤਰੀ ਹਵਨ ਜਗ ਕੀਤੀ ਗਿਆ ।ਸਮਾਰੋਹ ਦੀ ਪ੍ਰਧਾਨਗੀ ਠਾਕੁਰ ਯਸਪਾਲ ਸਿੰਘ ਜੀ ਨੇ ਕੀਤੀ ।ਮੁੱਖ ਮਹਿਮਾਨ ਜਤਿੰਦਰ ਤਰੇਹਨ ਹਾਜ਼ਰ ਹੋਏ ।ਰਾਮ ਭਗਤਾਂ ਨੇ ਬੜੀ ਧੁੰਮ ਧਾਮ ਨਾਲ ਹਵਨ ਜਗ ਵਿੱਚ ਗਾਯਤਰੀ ਮੰਤਰ ਬੋਲ ਕੇ 500 ਆਹੁਤਿਆ ਪਾਈਆ ਤੇ ਵਿਸ਼ਵ ਕਲਿਆਣ ਦੀ ਕਾਮਨਾ ਕੀਤੀ ।ਸ੍ਰੀ ਰਾਮ ਚੰਦਰ ਜੀ ਦੇ ਜੀਵਨ ਚਰਿੱਤਰ ਦਾ ਗੁਣਗਾਣ ਕੀਤਾ ।ਇਸ ਮੌਕੇ ਤੇ ਬੋਲਦਿਆਂ ਮੁੱਖ ਵਕਤਾ ਤਰਸੇਮ ਲਾਲ ਆਰੀਆ ਨੇ ਕਿਹਾ ਕਿ ਸ੍ਰੀ ਰਾਮ ਚੰਦਰ ਦੀ ਭਾਰਤ ਦੀ ਵੈਦਿਕ ਸੰਸਕ੍ਰਿਤੀ ਦੇ ਆਧਾਰ ਸਤੰਭ ਹਨ।ਸ੍ਰੀ ਰਾਮ ਜੀ ਇਕ ਆਦਰਸ਼ ਪੁੱਤਰ,ਆਦਰਸ਼ ਪਿਤਾ,ਆਦਰਸ਼ ਪਤੀ,ਆਦਰਸ਼ ਭਰਾ,ਆਦਰਸ਼ ਰਾਜਾ ਸਨ।ਉਹਨਾਂ ਨੇ ਸਾਰਾ ਜੀਵਨ ਸੰਘਰਸ਼ ਕੀਤਾ ।ਦੁਸ਼ਟਾ ਦਾ ਨਾਸ਼ ਕਰਕੇ ਚੰਗੇ ਸਮਾਜ ਦੀ ਸਥਾਪਨਾ ਕੀਤੀ ।ਸਾਨੂੰ ਸ੍ਰੀ ਰਾਮ ਚੰਦਰ ਜੀ ਦੇ ਜੀਵਨ ਚਰਿੱਤਰ ਤੋ ਪਰੇਣਾ ਲੇਣੀ ਚਾਹੀਦੀ ਹੈ ਅਤੇ ਹਰ ਕੰਮ ਮਰਯਾਦਾ ਵਿੱਚ ਰਹਿ ਕੇ ਕਰਨਾ ਚਾਹੀਦਾ ਹੈ ।ਇਸ ਮੌਕੇ ਤੇ ਪ੍ਰੈਸ ਸਕੱਤਰ ਸੂਸ਼ੀਲ ਕੁਮਾਰ,ਗੁਰਦਿੱਤ ਸਿੰਘ,ਰਮੇਸ਼ ਚੰਦਰ,ਨਰਿੰਦਰ ਕੁਮਾਰ,ਬਲਵੀਰ ਸਿੰਘ,ਮੋਹਨ ਲਾਲ,ਗੁਰਮਤਿ ਜੱਗੀ,ਸੋਨੀਆ ਗੁਲਸ਼ਨ,ਰਾਜ ਕੁਮਾਰੀ,ਮਨੀਸ਼ਾ ਕੁਮਾਰੀ,ਕਮਲੇਸ਼ ਜੱਗੀ ਤੋ ਇਲਾਵਾ ਰਾਮ ਭਗਤ ਹਾਜ਼ਰ ਸਨ ।
——————————
ਪਿੰਡ ਬਰਨਾਲਾ ਦੇ
ਸ੍ਰੀ ਮਹਾਰਮੇਸ਼ਵਰ ਧਾਮ ਮੰਦਰ ਵਿੱਚ ਵਿਸ਼ਾਲ ਭਜਨ ਕੀਰਤਨ ਕੀਤਾ ।
ਸੂਸ਼ੀਲ ਕੁਮਾਰ ਬਰਨਾਲਾ ਗੁਰਦਾਸਪੁਰ 22/1/2024
ਭਗਵਾਨ ਸ੍ਰੀ ਰਾਮ ਜੀ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਤਹਿਤ ਪਿੰਡ ਬਰਨਾਲਾ ਸ੍ਰੀ ਮਹਾਰਮੇਸ਼ਵਰ ਧਾਮ ਮੰਦਰ ਵਿੱਚ ਵਿਸ਼ਾਲ ਭਜਨ ਕੀਰਤਨ ਆਸ਼ਾ ਰਾਣੀ ਭੋਲੀ,ਰਮੇਸ਼ ਜੱਗੀ,ਅਨੀਤਾ ਡੋਗਰਾ,ਕਮਲੇਸ਼ ਕੁਮਾਰੀ,ਨੇ ਕੀਤਾ ਇਸ ਮੋਕੇ ਤੇ ਚਾਹ,ਪਕੋੜੇ ਅਤੇ ਫਰੂਟ ਦਾ ਅਤੁੱਟ ਪ੍ਰਸਾਦ ਵਰਤਾਇਆ ਗਿਆ ਇਸ ਮੋਕੇ ਤੇ ਰਾਮਲਵੀਰ,ਰਘੁਬੀਰ ਸਰਮਾ,ਗੁਰਚਰਨ ਸਿੰਘ,ਗੌਰਵ ਸਰਮਾ ਤੋ ਇਲਾਵਾ ਹੋਰ ਰਾਮ ਭਗਤ ਹਾਜ਼ਰ ਸਨ ।