ਸਨਾਤਨ ਜਾਗਰਨ ਮੰਚ ਦੇ ‘ਹੋਲੀ ਕੇ ਰੰਗ ਰਾਦਾ ਕ੍ਰਿਸ਼ਨ ਕੇ ਸੰਗ’ ਸਮਾਗਮ ਵਿੱਚ ਜੰਮ ਕੇ ਖੇਲੀ ਫੁੱਲਾਂ ਦੇ ਹੋਲੀ
ਦੇਰ ਰਾਤ ਤੱਕ ਰਾਧਾ ਕ੍ਰਿਸ਼ਨਨ ਦੇ ਭਜਨਾਂ ਤੇ ਨੱਚੇ ਸ਼ਰਧਾਲੂ
26ਮਾਰਚ 2024
ਸੂਸ਼ੀਲ ਬਰਨਾਲਾ ਗੁਰਦਾਸਪੁਰ
_ਪੂਰੇ ਭਾਰਤ ਵਿੱਚ ਹੋਲੀ ਦਾ ਤਿਉਹਾਰ ਪੂਰੇ ਉਤਸਾਹ ਨਾਲ ਮਨਾਇਆ ਗਿਆ। ਜਿੱਥੇ ਰੰਗਾਂ ਦੀ ਹੋਲੀ ਖੇਲਣ ਲਈ ਬੱਚਿਆਂ ਤੇ ਨੌਜਵਾਨਾਂ ਵਿੱਚ ਖਾਸ ਉਤਸਾਹ ਦੇਖਿਆ ਗਿਆ ਉਥੇ ਹੀ ਵੱਖ-ਵੱਖ ਧਾਰਮਿਕ ਜਥੇਬੰਦੀਆਂ ਵੱਲੋਂ ਧਾਰਮਿਕ ਸਮਾਗਮ ਵੀ ਆਯੋਜਿਤ ਕੀਤੇ ਗਏ। ਸ਼੍ਰੀ ਸਨਾਤਨ ਜਾਗਰਨ ਮੰਚ (ਰਜਿਸਟਰਡ) ਵੱਲੋਂ ਵੀ ਸ੍ਰੀ ਰਾਮ ਸਰਨਮ ਕਲੋਨੀ ਵਿੱਚ ‘ਹੋਲੀ ਕੇ ਰੰਗ ਰਾਧਾ ਕ੍ਰਿਸ਼ਨ ਕੇ ਸੰਗ’ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਦਾ ਦੇਰ ਰਾਤ ਤੱਕ ਸ਼ਰਧਾਲੂ ਆਨੰਦ ਮਾਣਦੇ ਰਹੇ। ਰਵੀ ਮਹਾਜਨ, ਨਿਕੁੰਜ ਮੋਹਨ ਅਤੇ ਵੈਸ਼ਨੋ ਦੇਵੀ ਸਰਾਇਨ ਬੋਰਡ ਦੇ ਸੇਵਾਦਾਰ ਪੰਕਜ ਵੱਲੋਂ ਗਾਏ ਗਏ ਹੋਲੀ ਅਤੇ ਸ੍ਰੀ ਰਾਧਾ ਕ੍ਰਿਸ਼ਨ ਦੇ ਭਜਨਾਂ ਤੇ ਸ਼ਰਧਾਲੂ ਜਮ ਕੇ ਨੱਚੇ ਅਤੇ ਫੁੱਲਾਂ ਦੀ ਹੋਲੀ ਵੀ ਖੇਡੀ। ਡਾਕਟਰ ਰਾਜਨ ਅਰੋੜਾ ਤੇ ਵੰਦਨਾ ਅਰੋੜਾ, ਨਗਰ ਕੌਂਸਲ ਪ੍ਰਧਾਨ ਬਲਜੀਤ ਸਿੰਘ ਪਾਹੜਾ, ਕਸ਼ਮੀਰ ਸਿੰਘ ਵਾਹਲਾ, ਕਿਸਾਨ ਆਗੂ ਇੰਦਰਪਾਲ ਸਿੰਘ ਬੈਂਸ,ਨਗਰ ਕੌਂਸਲਰ ਧਾਰੀਵਾਲ ਦੇ ਪ੍ਰਧਾਨ ਤੇ ਅਸ਼ਵਨੀ ਦੁਗਲ, ਨਗਰ ਕੌਂਸਲ ਗੁਰਦਾਸਪੁਰ ਦੇ ਕੌਂਸਲਰ ਨਕੁਲ ਮਹਾਜਨ, ਨਰਿੰਦਰ ਬਾਬਾ ਅਤੇ ਫੁੱਲਾਂ ਵਾਲੀ ਮਾਤਾ ਜੀ ਅਤੇ ਪੰਡਤ ਵਿਜੇ ਸ਼ਰਮਾ ਆਦਿ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।ਦੇਰ ਰਾਤ ਚੌਧਰੀ ਮਈਆ ਦਾਸ ਮਿਸਤਰੀ ਸ਼ਿਵਾਲਾ ਮੰਦਰ ਦੇ ਪੁਜਾਰੀ ਪੰਡਿਤ ਭਰਤ ਦਵੇਦੀ ਵੱਲੋਂ ਵਿਧੀਵੱਤ ਮੰਤਰ ਉਚਾਰਨ ਨਾਲ ਹੋਲੀਕਾ ਦਹਨ ਤੋਂ ਬਾਅਦ ਸਮਾਗਮ ਦਾ ਸਮਾਪਨ ਹੋਇਆ।