ਸਨਾਤਨ ਚੇਤਨਾ ਮੰਚ ਵੱਲੋਂ ਹੋਲੀਕਾ ਦਹਿਨ ਮੌਕੇ ਉਮੜਿਆ ਸ਼ਰਧਾਲੂਆਂ ਦਾ ਸੈਲਾਬ,,,
ਸੈਂਕੜੇ ਆ ਸ਼ਰਧਾਲੂਆਂ ਨੇ ਕੀਤੀ ਹੋਲੀਕਾ ਵੇਦੀ ਦੀ ਪਰਿਕਰਮਾ
25ਮਾਰਚ 2024
ਸੂਸ਼ੀਲ ਬਰਨਾਲਾ ਗੁਰਦਾਸਪੁਰ
ਹੋਲੀ ਦਾ ਤਿਉਹਾਰ ਪੂਰੇ ਭਾਰਤ ਵਿੱਚ ਸ਼ਰੱਧਾ ਤੇ ਉਤਸਾਹ ਨਾਲ ਮਨਾਇਆ ਜਾਂਦਾ ਹੈ। ਭਗਤ ਪ੍ਰਹਲਾਦ ਨਾਲ ਸੰਬੰਧਿਤ ਹੋਲੀ ਦੇ ਤਿਉਹਾਰ ਤੇ ਰਾਤ ਨੂੰ ਹੋਲੀਕਾ ਦਹਿਣ ਦਾ ਵੀ ਵਿਸ਼ੇਸ਼ ਮਹੱਤਵ ਹੈ। ਮੰਨਿਆ ਜਾਂਦਾ ਹੈ ਕਿ ਹੋਲੀਕਾ ਦਹਨ ਦੀ ਅਗਨੀ ਦੀ ਪ੍ਰਕਰਮਾ ਕਰਨ ਨਾਲ ਦੁੱਖ ਕਲੇਸ਼ ਅਤੇ ਸਰੀਰਕ ਬਿਮਾਰੀਆਂ ਵੀ ਦੂਰ ਹੁੰਦੀਆਂ ਹਨ। ਇਸ ਲਈ ਮੁਹੱਲਿਆਂ ਵਿੱਚ ਸਦੀਆਂ ਤੋਂ ਹੋਲੀਕਾ ਦਹਨ ਦੀ ਰੀਤ ਚਲਦੀ ਆ ਰਹੀ ਹੈ ਪਰ ਹੌਲੀ ਹੌਲੀ ਇਹ ਰੀਤ ਲੁਪਤ ਹੁੰਦੀ ਜਾ ਰਹੀ ਸੀ। ਸਨਾਤਨ ਚੇਤਨਾ ਮੰਚ ਗੁਰਦਾਸਪੁਰ ਵੱਲੋਂ ਦੇਸ਼ ਦੇ ਸਨਾਤਨੀ ਅਤੇ ਪੁਰਾਤਨ ਤਿਉਹਾਰਾਂ ਨੂੰ ਰੀਤਿ ਰਿਵਾਜ਼ਾਂ ਨਾਲ ਵਿਧੀਵਤ ਮਨਾਉਣ ਦਾ ਬੀੜਾ ਚੁੱਕਿਆ ਗਿਆ ਹੈ ਅਤੇ ਇਸੇ ਲੜੀ ਤਹਿਤ ਸਥਾਨਕ ਹਨੁਮਾਨ ਚੌਂਕ ਵਿਖੇ ਹੋਲੀਕਾ ਦਹਨ ਦਾ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸ਼ਹਿਰ ਵਾਸੀਆਂ ਨੇ ਵੱਧ ਚੜ ਕੇ ਹਿੱਸਾ ਲੈ ਕੇ ਸਮਾਗਮ ਦੀਆਂ ਰੌਣਕਾਂ ਵਧਾ ਦਿੱਤੀਆਂ। ਇਸ ਮੌਕੇ ਹਨੂੰਮਾਨ ਚੋਂਕ ਪੂਰੀ ਤਰ੍ਹਾਂ ਨਾਲ ਕ੍ਰਿਸ਼ਨ ਰੰਗ ਵਿੱਚ ਰੰਗਿਆ ਨਜ਼ਰ ਆਇਆ।ਪੰਡਿਤ ਵਿਸ਼ਨੂ ਸ਼ਰਮਾ ਨੇ ਵਿਦਵਿਤ ਮੰਤਰ ਉਚਾਰਨ ਕਰਕੇ ਹੋਲੀਕਾ ਦਹਿਨ ਕੀਤਾ । ਸੈਂਕੜਿਆਂ ਸ਼ਰਧਾਲੂਆਂ ਨੇ ਹੋਲੀਕਾ ਦਹਨ ਮੰਡਪ ਵਿੱਚ ਘਰੋਂ ਲੱਕੜੀਆਂ ਲਿਆ ਕੇ ਅਹੁਦਿਆਂ ਪਾਈਆਂ ਤੇ ਮੰਡਪ ਦੀ ਪਰਿਕਰਮਾ ਕੀਤੀ। ਸਮਾਗਮ ਦੇ ਅਖੀਰ ਵਿੱਚ ਸਨਾਤਨ ਚੇਤਨਾ ਮੰਚ ਵੱਲੋਂ ਲੱਡੂਆਂ ਦਾ ਪ੍ਰਸ਼ਾਦ ਅਤੇ ਸੁੱਖੇ ਮੇਵੇ ਵਾਲੀ ਠੰਡਾਈ ਦੀ ਵਰਤਾਈ ਗਈ।
ਸਨਾਤਨ ਚੇਤਨਾ ਮੰਚ ਦੇ ਅਹੁਦੇਦਾਰਾਂ ਅਨੂ ਗੰਢੋਤਰਾ, ਭਰਤ ਗਾਬਾ, ਵਿਨੇ ਮਹਾਜਨ ਅਤੇ ਵਿਕਾਸ ਮਹਾਜਨ ਨੇ ਦੱਸਿਆ ਕਿ ਹੋਲੀ ਦਾ ਤਿਉਹਾਰ ਭਗਵਾਨ ਪ੍ਰਤੀ ਵਿਸ਼ਵਾਸ ਦਾ ਪ੍ਰਤੀਕ ਹੈ। ਭਗਤ ਪ੍ਰਹਿਲਾਦ ਨੂੰ ਉਸ ਦੇ ਪਿਤਾ ਹਰੇਨਿਆਕਸ਼ਪ ਵੱਲੋਂ ਸੱਤ ਦਿਨ ਵੱਖ-ਵੱਖ ਤਰੀਕਿਆਂ ਨਾਲ ਯਾਤਨਾਵਾਂ ਦੇਣ ਅਤੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਅੱਠਵੇਂ ਦਿਨ ਆਪਣੀ ਭੈਣ ਹੋਲਿਕਾ ਜਿਸ ਨੂੰ ਅੱਗ ਵਿੱਚ ਨਾ ਸੜਨ ਦਾ ਵਰਦਾਨ ਪ੍ਰਾਪਤ ਸੀ ਦੀ ਗੋਦ ਵਿੱਚ ਬਿਠਾ ਕੇ ਭਗਤ ਪ੍ਰਹਲਾਦ ਨੂੰ ਅਗਲੀ ਭੇਂਟ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਭਗਤ ਪ੍ਰਹਲਾਦ ਦਾ ਬਾਲ ਵੀ ਬਾੰਕਾ ਨਾ ਹੋਇਆ ਉਲਟਾ ਉਸਦੀ ਭੂਆ ਹੋਲੀਕਾ ਅੱਗ ਵਿੱਚ ਸੜ ਕੇ ਸਵਾਹ ਹੋ ਗਈ। ਇਸ ਲਈ ਹਿੰਦੂ ਧਰਮ ਵਿੱਚ ਇਹ ਤਿਉਹਾਰ ਭਗਵਾਨ ਪਰਤੀ ਵਿਸ਼ਵਾਸ ਅਤੇ ਸ਼ਰਧਾ ਦਾ ਪ੍ਰਤੀਕ ਹੈ। ਉਹਨਾਂ ਕਿਹਾ ਕਿ ਸਨਾਤਨ ਚੇਤਨਾ ਮੰਚ ਤਿਉਹਾਰਾਂ ਨੂੰ ਮਨਾਉਣ ਦੇ ਕਾਰਨ, ਵਾਸਤਵਿਕ ਮਹੱਤਵ ਅਤੇ ਮਨਾਉਣ ਦੇ ਤਰੀਕਿਆਂ ਨੂੰ ਵੀ ਪੁਨਰ ਜਾਗਰਤ ਕਰਨ ਦੇ ਕੰਮ ਵਿੱਚ ਲੱਗੀ ਹੋਈ ਹੈ ਇਸ ਲਈ ਹਰ ਤਿਉਹਾਰ ਨੂੰ ਵਿਧੀਵਤ ਢੰਗ ਨਾਲ ਮਨਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਨਾ ਹੋਲੀਕਾ ਦਹਨ ਵਿੱਚ ਸ਼ਹਿਰ ਵਾਸੀਆਂ ਦੇ ਸਹਿਯੋਗ ਅਤੇ ਸ਼ਿਰਕਤ ਲਈ ਧੰਨਵਾਦ ਵੀ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਨਾਤਨ ਚੇਤਨਾ ਮੰਚ ਦੇ ਪ੍ਰਧਾਨ ਯੁਗਲ ਕਿਸ਼ੋਰ, ਸੁਰਿੰਦਰ ਕੁਮਾਰ, ਅਬੇ ਮਹਾਜਨ, ਵਿਸ਼ਾਲ ਸ਼ਰਮਾ, ਅਨਮੋਲ ਸ਼ਰਮਾ, ਪੰਡਿਤ ਵਿਜੇ ਸ਼ਰਮਾ ਆਦੀ ਵੀ ਹਾਜ਼ਰ ਸਨ।