ਸ਼ਿਵ ਵਿਵਾਹ ਦੇ ਪ੍ਰੀਤੀ ਭੋਜ ਵਿੱਚ ਸਾਈ ਰਸੋਈ ਨੇ ਵਰਤਾਏ ਵੱਖ ਵੱਖ ਪਕਵਾਨ
ਜਗਤ ਦੇ ਕਲਿਆਣ ਲਈ ਸ਼ਿਵ ਨੇ ਰਚੀ ਵਿਆਹ ਦੀ ਲੀਲਾ_ਪੰਡਿਤ ਭਰਤ ਦਿਵੇਦੀ
ਗੁਰਦਾਸਪੁਰ 17
ਸੂਸ਼ੀਲ ਕੁਮਾਰ ਬਰਨਾਲਾ
ਸਾਈ ਪਰਿਵਾਰ ਵੱਲੋਂ ਚਲਾਈ ਜਾ ਰਹੀ ਸਪਤਾਹਿਕ ਰਸੋਈ ਇਸ ਵਾਰ ਭਗਵਾਨ ਸ਼ਿਵ ਅਤੇ ਪਾਰਵਤੀ ਦੇ ਵਿਆਹ ਉਤਸਵ ਨੂੰ ਸਮਰਪਿਤ ਰਹੀ ਜਿਸ ਤਹਿਤ ਚੌਧਰੀ ਮਈਆ ਦਾਸ ਮਿਸਤਰੀ ਸ਼ਿਵਾਲਾ ਮੰਦਰ ਵਿਖੇ ਸ਼ਿਵ ਪਾਰਵਤੀ ਵਿਆਹ ਦਾ ਪ੍ਰੀਤੀ ਭੋਜ ਦਿੱਤਾ ਗਿਆ ਜਿਸ ਵਿੱਚ ਸ਼ਰਧਾਲੂਆਂ ਲਈ ਵੱਖ ਵੱਖ ਪਕਵਾਨ ਬਣਾ ਕੇ ਲੰਗਰ ਦੇ ਰੂਪ ਵਿੱਚ ਵਰਤਾਏ ਗਏ। ਇਸ ਤੋਂ ਪਹਿਲਾਂ ਚੌਧਰੀ ਮਈਆ ਦਾਸ ਮਿਸਤਰੀ ਸ਼ਿਵਾਲਾ ਮੰਦਰ ਵਿਖੇ ਸ਼ਿਵ ਵਿਵਾਹ ਗਾਥਾ ਵਿੱਚ ਸ਼ਰਧਾਲੂਆਂ ਨੇ ਮਸਤ ਹੋ ਕੇ ਸ਼ਿਵ ਪਾਰਵਤੀ ਦੇ ਵਿਆਹ ਦੀ ਕਥਾ ਸੁਣੀ ।
ਪੰਡਿਤ ਭਰਤ ਦਿਵੇਦੀ ਵੱਲੋਂ ਸ਼ਿਵ ਪਾਰਵਤੀ ਦੇਵ ਵਿਵਾਦ ਆ ਪ੍ਰਸੰਗ ਸੁਣਾਉਂਦਿਆਂ ਦੱਸਿਆ ਗਿਆ ਕਿ ਕਿਉਂ ਭਗਵਾਨ ਸ਼ਿਵ ਜੀ ਨੂੰ ਜਗਤ ਦੇ ਕਲਿਆਣ ਲਈ ਸਤੀ ਮਾਤਾ ਦੇ ਦੂਜੇ ਜਨਮ ਦੇ ਰੂਪ ਵਿੱਚ ਹਿਮਾਲੇ ਦੇ ਘਰ ਪੁੱਤਰੀ ਬਣ ਕੇ ਆਈ ਮਾਤਾ ਪਾਰਵਤੀ ਨਾਲ ਵਿਆਹ ਕਰਾਉਣ ਦੀ ਲੀਲਾ ਰਚਣੀ ਪਈ।ਕਥਾ ਦੌਰਾਨ ਪੰਡਿਤ ਭਰਤ ਦਿਵੇਦੀ ਨਾਲ ਪੁਸ਼ਪੇੰਦਰ ਅਤੇ ਉਮੇਸ਼ ਤਿਵਾਰੀ ਦੀ ਵੀ ਵਿਸ਼ੇਸ਼ ਭੂਮਿਕਾ ਰਹੀ ਜਦਕਿ ਸਨਾਤਨ ਜਾਗਰਨ ਮੰਚ ਦੇ ਰਵੀ ਮਹਾਜਨ ਵੱਲੋਂ ਕਥਾ ਨੂੰ ਸੰਗੀਤਮਈ ਬਣਾਉਣ ਵਿੱਚ ਸਹਿਯੋਗ ਦਿੱਤਾ ਗਿਆ।
ਇਸ ਮੌਕੇ ਸਾਈ ਪਰਿਵਾਰ ਵੱਲੋਂ ਸਹਿਯੋਗੀ ਸੰਸਥਾ ਸ੍ਰੀ ਸਨਾਤਨ ਜਾਗਰਨ ਮੰਚ ਦੇ ਪਵਨ ਸਰਮਾ ਅਤੇ ਰਵੀ ਮਹਾਜਨ, ਚਿੰਨਮੇ ਮਿਸ਼ਨ ਦੇ ਹੀਰਾ ਅਰੋੜਾ, ਬ੍ਰਾਹਮਣ ਸੇਵਾ ਦਲ ਤੋਂ ਪ੍ਰਮੋਦ ਕਾਲੀਆ,ਸ਼ਿਵ ਸੈਨਾ ਵਿਦਿਆਲੇ ਦੀ ਮੈਡਮ ਰਜਵੰਤ ਅਤੇ ਮੀਡੀਆ ਸਹਿਯੋਗੀਆਂ ਰੋਹਿਤ ਗੁਪਤਾ, ਸੂਸ਼ੀਲ ਕੁਮਾਰ ਬਰਨਾਲਾ , ਅਵਤਾਰ ਸਿੰਘ, ਸਤਨਾਮ ਸਿੰਘ ਪ੍ਰੀਤ, ਦੀਪਕ ਕਾਲੀਆ, ਵਿਨੇ ਠਾਕੁਰ, ਸੁਨੀਲ ਥਾਣੇਵਾਲੀਆ,ਪ੍ਰਵੇਸ਼ ਕੁਮਾਰ, ਜਗਜੀਤ ਸਿੰਘ, ਪੰਡਤ ਰਜੇਸ਼ ਸ਼ਰਮਾ ਅਤੇ ਦਮਨ ਪ੍ਰੀਤ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਦੇ ਸੂਬਾ ਮੀਤ ਪ੍ਰਧਾਨ ਹਰਵਿੰਦਰ ਸੋਨੀ, ਸਾਈ ਪਰਿਵਾਰ ਦੇ ਪ੍ਰਦੀਪ ਮਹਾਜਨ, ਆਸ਼ੀਸ਼ ਕਪਿਲ, ਸੰਦੀਪ ਮਹਾਜਨ, ਦਕਸ਼ ਮਹਾਜਨ, ਕਨਵ ਗੁਪਤਾ, ਸਚਿਨ ਮਹਾਜਨ, ਪ੍ਰਮੋਦ ਕੁਮਾਰ, ਰਾਜੀਵ ਗੁਪਤਾ, ਗਗਨ ਮਹਾਜਨ, ਨੀਰਜ ਮਹਾਜਨ, ਸੋਮਨਾਥ, ਕੀਮਤੀ ਲਾਲ, ਅਜੈ ਜਗੋਤਰਾ, ਹਰੀਸ਼ ਸੈਣੀ, ਨਿਕੁੰਜ ਮੋਹਨ (ਵਿੱਠਲ ਜੀ) ਆਦੀ ਵੀ ਹਾਜਰ ਸਨ।