*ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਦਾ ਬਟਾਲਾ ਪਹੁੰਚਣ ਤੇ ਨਿੱਘਾ ਸੁਆਗਤ*
*ਸੰਮੇਲਨ ਦਾ ਉਦੇਸ਼ ਭਾਰਤ ਨੂੰ ਸ਼ਕਤੀ ਪ੍ਰਦਾਨ ਕਰਨਾ ਅਤੇ ਦੇਸ਼ ਨੂੰ ਇਕ ਵਿਕਸਿਤ ਰਾਸ਼ਟਰ ਬਣਾਉਣਾ__________ਵਸੁੰਧਰਾ ਰਾਜੇ*
ਬਟਾਲਾ 16 ਮਾਰਚ(ਸੁਖਨਾਮ ਸਿੰਘ )
*ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਤਹਿਤ ਜਿਲਾ ਪ੍ਰਧਾਨ ਹੀਰਾ ਵਾਲੀਆ ਦੀ ਅਗਵਾਈ ਹੇਠ ਕਮਿਊਨਿਟੀ ਹਾਲ ਵਿਖੇ ਇਕ ਵਿਸ਼ੇਸ਼ ਸੰਮੇਲਨ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵਿਸ਼ੇਸ਼ ਰੂਪ ਵਿੱਚ ਸਾਬਕਾ ਮੁੱਖ ਮੰਤਰੀ ਰਾਜਸਥਾਨ ਮਹਾਰਾਣੀ ਵਸੁੰਧਰਾ ਰਾਜੇ,ਪੂਰਵ ਰਾਜਸਭਾ ਸੰਸਦ ਸ਼ਵੇਤ ਮਲਕ, ਕਨਵੀਨਰ ਲੋਕ ਸਭਾ ਗੁਰਦਾਸਪੁਰ ਰਜਿੰਦਰ ਬਿੱਟਾ, ਫਤਿਹ ਜੰਗ ਸਿੰਘ ਬਾਜਵਾ ਮੀਤ ਪ੍ਰਧਾਨ ਪੰਜਾਬ,ਅਸ਼ਵਨੀ ਸੇਖੜੀ ਮੀਡੀਆ ਇੰਚਾਰਜ ਪੰਜਾਬ, ਸਤੀਸ਼ ਮਲਹੋਤਰਾ ਸਹਿ ਪ੍ਰਭਾਰੀ ਜਿਲਾ ਬਟਾਲਾ, ਰੰਜਮ ਕਾਮਰਾ ਪੰਜਾਬ ਸੈਲ ਇੰਚਾਰਜ, ਸਾਬਕਾ ਜਿਲਾ ਪ੍ਰਧਾਨ ਅਤੇ ਪਰਦੇਸ਼ ਕਾਰਜਕਾਰੀ ਮੈਂਬਰ ਰਕੇਸ਼ ਭਾਟੀਆ, ਸਤਿੰਦਰ ਸੱਤੀ, ਐਜੂਕੇਸ਼ਨ ਸੈਲ ਦੇ ਪੰਜਾਬ ਪ੍ਰਧਾਨ ਪੰਕਜ ਮਹਾਜਨ ਨੇ ਵਿਸ਼ੇਸ਼ ਰੂਪ ਵਿੱਚ ਸ਼ਿਰਕਤ ਕੀਤੀ।
ਇਸ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਵੱਖ ਵੱਖ ਅਦਾਰਿਆਂ ਤੋਂ ਸੰਬੰਧਿਤ ਉਦਯੋਗਪਤੀ , ਸੀਨੀਅਰ ਡਾਕਟਰ, ਸੀਨੀਅਰ ਵਕੀਲ, ਭਾਰਤੀ ਜਨਤਾ ਪਾਰਟੀ ਦੇ ਵਰਕਰ ਅਤੇ ਆਮ ਨਾਗਰਿਕ ਵੀ ਹਾਜ਼ਰ ਸਨ। ਇਸ ਸੰਮੇਲਨ ਵਿੱਚ ਵਸੁੰਧਰਾ ਰਾਜੇ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੰਦੋਲਨ ਦਾ ਉਦੇਸ਼ ਦੇਸ਼ ਦੇ ਹਰੇਕ ਨਾਗਰਿਕ ਨੂੰ ਸ਼ਕਤੀ ਪ੍ਰਦਾਨ ਕਰਨਾ ਹੈ ਅਤੇ ਭਾਰਤ ਨੂੰ ਇੱਕ ਵਿਕਸਤ ਰਾਸ਼ਟਰ ਬਣਨ ਦੇ ਟੀਚੇ ਦੇ ਨੇੜੇ ਲਿਆਉਣ ਲਈ ਇੱਕ ਸੰਕਲਪ ਲੈਣਾ ਹੈ। ਉਹਨਾ ਕਿਹਾ ਕੀ ਇਹ ਇੱਕ ਵਿਅਕਤੀਗਤ ਕੋਸ਼ਿਸ਼ ਨਹੀਂ ਹੈ, ਸਗੋਂ ਇੱਕ ਸਮੂਹਿਕ ਕੋਸ਼ਿਸ਼ ਹੈ ਜਿਸ ਵਿੱਚ ਹਰ ਖੇਤਰਾਂ ਅਤੇ ਸਾਰੇ ਵਰਗਾ ਦੇ ਲੋਕ ਸ਼ਾਮਲ ਹਨ। ਆਖਰ ਅੰਤਿਮ ਵਿੱਚ ਉਹਨਾਂ ਨੇ ਪ੍ਰੋਗਰਾਮ ਵਿਚ ਪਹੁੰਚੇ ਉਦਯੋਗਪਤੀਆਂ ,ਡਾਕਟਰਾਂ,ਵਕੀਲਾਂ,ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਅਤੇ ਆਮ ਨਾਗਰਿਕਾਂ ਤੋਂ ਮੈਨੀਫੈਸਟੋ ਸਬੰਧੀ ਸੁਝਾਅ ਪ੍ਰਾਪਤ ਕੀਤੇ ਅਤੇ ਕਿਹਾ ਕਿ ਆਉਣ ਵਾਲੇ ਲੋਕਸਭਾ ਚੋਣਾਂ ਦੌਰਾਨ ਇਹਨਾਂ ਸੁਝਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਮੈਨੀਫਿਸਟੋ ਜਾਰੀ ਕੀਤਾ ਜਾਵੇਗਾ। ਇਸ ਮੌਕੇ ਤੇ ਜਿਲਾ ਟੀਮ, ਮੰਡਲਾਂ ਦੇ ਪ੍ਰਧਾਨ ਮੋਰਚਿਆਂ ਦੇ ਪ੍ਰਧਾਨ ਅਤੇ ਵੱਡੀ ਸੰਖਿਆ ਵਿੱਚ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਵੀ ਸ਼ਾਮਿਲ ਸਨ।*