ਪਾਵਰ ਕਾਮ ਅਧਿਕਾਰੀਆਂ ਵੱਲੋਂ ਗ਼ਲਤੀ ਮਨਣ ਉੱਤੇ ਪੱਤਰਕਾਰਾਂ ਨਾਲ ਮਾਮਲਾ ਸੁਲਝਿਆ
ਐਸ.ਡੀ.ਓ. ਤੀਰਥ ਰਾਮ ਨੇ ਭਵਿੱਖ ਵਿੱਚ ਅਜਿਹਾ ਵਤੀਰਾ ਕਰਨ ਤੋਂ ਕੀਤੀ ਤੋਬਾ
ਗੁਰਦਾਸਪੁਰ /ਕਾਹਨੂੰਵਾਨ (ਜਤਿੰਦਰ ਸੋਢੀ, ਦੀਪਕ ਕੁਮਾਰ)
ਪਾਵਰ ਕਾਮ ਦੀ ਸਬ ਡਵੀਜ਼ਨ ਕਾਹਨੂੰਵਾਨ ਦੇ ਐਸ.ਡੀ.ਓ ਵੱਲੋਂ ਪੱਤਰਕਾਰਾਂ ਤੋਂ ਗ਼ਲਤੀ ਦਾ ਇਹਸਾਸ ਕਰਨ ਤੋਂ ਬਾਅਦ ਮਾਮਲਾ ਸੁਲਝ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ਼ ਇੰਡੀਆ ਦੇ ਨੈਸ਼ਨਲ ਪ੍ਰਧਾਨ ਸੁਖਨਾਮ ਸਿੰਘ ਕਾਹਲੋਂ ਅਤੇ ਰਿਪੋਰਟਰ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਸਤਿੰਦਰ ਸਿੰਘ ਰਾਜਾ ਨੇ ਦੱਸਿਆ ਕਿ ਪਾਵਰ ਕਾਮ ਦੇ ਐਸ. ਡੀ. ਓ. ਤੀਰਥ ਰਾਮ ਅਤੇ ਨਰਿੰਦਰ ਜੇ.ਈ. ਵੱਲੋਂ ਉਨ੍ਹਾਂ ਦੀ ਯੂਨੀਅਨ ਦੇ ਸੀਨੀਅਰ ਪੱਤਰਕਾਰ ਲਖਵਿੰਦਰ ਸਿੰਘ ਅਤੇ ਵਰਿੰਦਰਜੀਤ ਸਿੰਘ ਜਾਗੋਵਾਲ ਨਾਲ ਬੀਤੇ ਦਿਨ ਬਦ- ਤਮੀਜੀ ਕੀਤੀ ਸੀ। ਜਿਸ ਦਾ ਸਬੰਧ ਵਿੱਚ ਥਾਣਾ ਕਾਹਨੂੰਵਾਨ ਵਿਖੇ ਡੀ. ਐਸ. ਪੀ. ਰਾਜਬੀਰ ਸਿੰਘ ਅਤੇ ਸਮੂਹ ਪੱਤਰਕਾਰਾਂ ਅਤੇ ਕਿਸਾਨ ਯੂਨੀਅਨਾਂ ਦੇ ਆਗੂਆਂ ਦੀ ਹਾਜ਼ਰੀ ਵਿੱਚ ਦਸ਼ੀ ਅਧਿਕਾਰੀਆਂ ਵੱਲੋਂ ਗ਼ਲਤੀ ਦਾ ਅਹਿਸਾਸ ਕੀਤਾ ਗਿਆ ਅਤੇ ਪੁਲਿਸ ਪ੍ਰਾਸ਼ਾਸ਼ਨ ਅਤੇ ਮੋਹਤਬਰਾਂ ਦੀ ਹਜ਼ਾਰੀ ਵਿੱਚ ਅਜਿਹੀ ਗ਼ਲਤੀ ਨਾ ਕਰਨ ਦਾ ਭਰੋਸਾ ਦਿੱਤਾ ਗਿਆ । ਉਨ੍ਹਾਂ ਨੇ ਅੱਗੇ ਤੋਂ ਮਿਲ ਜੁਲ ਕੇ ਰਹਿਣ ਦੀ ਗੱਲ ਮਨੇ ਜਾਣ ਉੱਤੇ ਪਾਵਰ ਕਾਮ ਅਧਿਕਾਰੀਆਂ ਤੇ ਪੱਤਰਕਾਰਾਂ ਵਿੱਚ ਚੱਲ ਰਿਹਾ ਵਿਵਾਦ ਖ਼ਤਮ ਹੋ ਗਿਆ ਹੈ। ਇਸ ਮੌਕੇ ਮਾਝਾ ਜ਼ੋਨ ਪ੍ਰਧਾਨ ਜਤਿੰਦਰ ਸੋਢੀ, ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਸੰਧੂ, ਜਨਰਲ ਸੈਕਟਰੀ ਰਵਿੰਦਰ ਮਲਹੋਤਰਾ, ਪੱਤਰਕਾਰ ਦੀਪਕ ਕੁਮਾਰ, ਪੱਤਰਕਾਰ ਪੂਜਾ ਢਿੱਲੋਂ, ਸੁਖ ਨਾਨੋਵਾਲੀਆ, ਹਰਵਿੰਦਰ ਸਿੰਘ ਭੱਟੀਆਂ ਜਸਬੀਰ ਸਿੰਘ ਬਾਜਵਾ, ਕਿਸਾਨ ਮਜ਼ਦੂਰ ਯੂਨੀਅਨ ਦੇ ਸੂਬਾ ਆਗੂ ਬਲਬੀਰ ਸਿੰਘ ਰੰਧਾਵਾ, ਪਗੜੀ ਸੰਭਾਲ ਲਹਿਰ ਦੇ ਪ੍ਰਧਾਨ ਸਤਨਾਮ ਸਿੰਘ ਬਾਗੜੀਆਂ ਅਤੇ ਰਣਜੋਧ ਸਿੰਘ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਨਿਸ਼ਾਨ ਸਿੰਘ, ਜਰਨੈਲ ਸਿੰਘ, ਲੋਕ ਇਨਸਾਫ਼ ਮੋਰਚਾ ਸੂਬਾ ਪ੍ਰਧਾਨ ਸੋਨੂੰ ਔਲਖ, ਮਾਝਾ ਕਿਸਾਨ ਯੂਨੀਅਨ ਦੇ ਗੁਰਦੇਵ ਸਿੰਘ, ਕਿਸਾਨ ਆਗੂ ਸੁਖਵੰਤ ਸਿੰਘ, ਸਾਬਕਾ ਚੇਅਰਮੈਨ ਜਸਬੀਰ ਸਿੰਘ ਢੀਂਡਸਾ ਸਮੇਤ ਵੱਡੀ ਗਿਣਤੀ ਵਿੱਚ ਮੁਹਤਬਰ ਤੇ ਆਗੂ ਹਾਜ਼ਰ ਸਨ।
ਫੋਟੋ ਵੇਰਵੇ – ਗ਼ਲਤੀ ਦਾ ਅਹਿਸਾਸ ਕਰਨ ਤੋਂ ਬਾਅਦ ਦੋਵੇਂ ਧਿਰਾਂ ਨੂੰ ਮਿਲਾਉਂਦੇ ਹੋਏ ਡੀ. ਐਸ. ਪੀ. ਰਾਜਬੀਰ ਸਿੰਘ ।