ਕਰੋ ਯੌਗ ਅਤੇ ਰਹੋ ਨਿਰੋਗ
ਸਬ ਇੰਸਪੈਕਟਰ ਰਾਜਿੰਦਰ ਪਾਲ ਨੇ ਯੌਗਾ ਆਸਣਾ ਦੇ ਪ੍ਰਤੀ ਕੀਤਾ ਜਾਗਰੂਕ
ਯੌਗ ਸਾਡੇ ਸਰੀਰ ਨਿਰੋਗ ਤੇ ਮਨ ਨੂੰ ਸਾਂਤ ਰੱਖਦਾ ਹੈ-ਐਸਡੀਓ ਬਲਵਿੰਦਰ ਸਿੰਘ
ਬਟਾਲਾ ਇੰਡੀਆ ਕ੍ਰਾਈਮ ਨਿਊਜ਼, 21 ਜੂਨ (ਸੰਜੀਵ ਮਹਿਤਾ)- ਅੱਜ ਅੰਤਰਾਸ਼ਟਰੀ ਯੋਗ ਦਿਵਸ ’ਤੇ ਸਰਕਾਰੀ ਬਹੁਤਕਨੀਕੀ ਕਾਲੇਜ ਦੀ ਰਾਜੀਵ ਗਾਂਧੀ ਸਟੇਡੀਅਮ ਕਾਹਨੂੰਵਾਨ ਰੋਡ ਬਟਾਲਾ ’ਚ ਯੋਗਾ ਕੈਪ ਲਗਾਇਆ ਗਿਆ। ਯੋਗਾ ਕੈਪ ਦੌਰਾਨ ਭਾਰੀ ਸੰਖਿਆ ’ਚ ਲੋਕ ਪਹੁੁੰਚੇ ਇਸ ਦੌਰਾਨ ਮਹਿਲਾਵਾਂ ਤੇ ਬੱਚਿਆਂ ਨੇ ਵੀ ਭਾਰੀ ਉਤਸਾਹ ਨਾਲ ਭਾਗ ਲਿਆ । ਕੈਪ ਦੌਰਾਨ ਸਬ ਇੰਸਪੈਕਟਰ ਰਾਜਿੰਦਰ ਪਾਲ ਸਿੰਘ ਵੱਲੋਂ ਯੌਗਾ ਆਸਨ ਕਰਵਾਏ ਗਏ ਤੇ ਇੰਨ੍ਹਾਂ ਆਸਨਾ ਦੇ ਲਾਭ ਵੀ ਦੱਸੇ ਗਏ। ਇਸ ਮੌਕੇ ਪੀ ਡਬਲਿਊ ਡੀ ਵਿਭਾਗ ਦੇ ਐਸਡੀਓ ਬਲਵਿੰਦਰ ਸਿੰਘ ਵੀ ਹਾਜ਼ਰ ਸਨ। ਕੈਪ ਦੌਰਾਨ ਲੋਕਾਂ ਨੂੰ ਪ੍ਰਾਣਾਯਾਮ, ਅਨੁਲੋਮ-ਵਿਲੋਮ ਤੇ ਹੋਰ ਯੌਗਾ ਆਸਨਾ ਦੀਆਂ ਸਹੀ ਵਿਧੀਆਂ ਵੀ ਦੱਸੀਆਂ।ਸਬ ਇੰਸਪੈਕਟਰ ਰਾਜਿੰਦਰ ਪਾਲ ਸਿੰਘ ਨੇ ਕਿਹਾ ਕਿ ਸਾਡਾ ਪਹਿਲਾ ਸੁੱਖ ਸੇਹਤਮੰਦ ਸਰੀਰ ਹੈ, ਸੇਹਤਮੰਦ ਸਰੀਰ ਤੋਂ ਵੱਡਾ ਕੋਈ ਵੀ ਸੁੱਖ ਨਹੀ ਹੈ ਇਸ ਲਈ ਸਾਨੂੰ ਸਾਰਿਆਂ ਨੂੰ ਕੋਸ਼ਿਸ ਕਰਨੀ ਚਾਹੀਦੀ ਹੈ ਰੋਜਾਨਾ ਯੋਗਾ ਆਸਨ ਕਰੀਏ, ਭੱਜ ਨੱਠ ਭਰੀ ਜਿੰਦਗੀ ’ਚ ਜਿਥੇ ਸੇਹਤ ਸੰਬੰਧੀ ਕਈ ਤਰ੍ਹਾਂ ਦੀਆਂ ਬੀਮਾਰੀਆਂ ਦੇਖਣ ਨੂੰ ਮਿਲਦੀਆਂ ਹਨ । ਇਸ ਲਈ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਦਿਨ ’ਚ ਇੱਕ ਘੰਟੇ ਦਾ ਸਮਾਂ ਕੱਢ ਕੇ ਯੋਗਾ ਕਰੀਏ, ਯੌਗ ਕਰਨ ਨਾਲ ਸਰੀਰ ਨੂੰ ਨਿਰੋਗ ਰੱਖਿਆ ਜਾ ਸਕਦਾ ਹੈ।ਰਾਜਿੰਦਰ ਪਾਲ ਸਿੰਘ ਨੇ ਪੰਜਾਬ ਵਿੱਚ ਵੱਧ ਰਹੇ ਨਸ਼ੇ ਦੇ ਕੋੜ ਨੂੰ ਖਤਮ ਕਰਨ ਲਈ ਮਾਪਿਆਂ ਨੂੰ ਅਪੀਲ ਕੀਤੀ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਗਰਾਊਂਡਾਂ ਦੇ ਨਾਲ ਜੋੜਿਆ ਜਾਵੇ ਜਿਸ ਨਾਲ ਵੱਧ ਰਹੇ ਨਸ਼ੇ ਤੇ ਠੱਲ ਪਾਈ ਜਾ ਸਕਦੀ ਹੈ!
ਕੈਪ ’ਚ ਪਹੁੰਚੇ ਪੀ ਡਬਲਿਊ ਡੀ ਵਿਭਾਗ ਦੇ ਐਸਡੀਓ ਬਲਵਿੰਦਰ ਸਿੰਘ ਨੇ ਕਿਹਾ ਅੱਜ ਇਥੇ ਸਰਕਾਰੀ ਬਹੁਤਕਨੀਕੀ ਕਾਲੇਜ ਦੀ ਰਾਜੀਵ ਗਾਂਧੀ ਸਟੇਡੀਅਮ ’ਚ ਅੰਤਰਾਸ਼ਟਰੀ ਯੌਗਾ ਦਿਵਸ ਦੇ ਕੈਪ ਦੌਰਾਨ ਲੋਕਾਂ ਦਾ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ, ਉੁਨ੍ਹਾਂ ਕਿਹਾ ਕਿ ਯੌਗਾ ਆਸਨ ਕਰਨ ਨਾਲ ਸਾਡੇ ਤਨ ਦੇ ਨਾਲ- ਨਾਲ ਮਨ ਵੀ ਠੀਕ ਰਹਿੰਦਾ ਹੈ ਇਸ ਲਈ ਯੋਗਾ ਸਾਨੂੰ ਰੋਜਾਨਾ ਕਰਨਾ ਚਾਹੀਦਾ ਹੈ।