ਜੱਥੇਦਾਰ ਗਿਆਨੀ ਗੁਰਨਾਮ ਸਿੰਘ ਜੀ ਦਮੋਦਰ ਵਾਲਿਆਂ ਆਪਣੀ ਸੰਸਾਰਕ ਯਾਤਰਾ ਕੀਤੀ ਪੂਰੀ
ਪਰੀਵਾਰ ਤੇ ਇਲਾਕਾ ਵਾਸੀਆਂ ਨੂੰ ਵੱਡਾ ਘਾਟਾ
ਇੰਡੀਆ ਕ੍ਰਾਈਮ ਨਿਊਜ਼ : 21 ਜੂਨ (ਸੰਜੀਵ ਮਹਿਤਾ) ਬੀਤੇ ਦਿਨੀਂ ਨਜ਼ਦੀਕੀ ਕਸਬਾ ਦਮੋਦਰ ਦੇ ਵਸਨੀਕ ਜੱਥੇਦਾਰ ਗਿਆਨੀ ਗੁਰਨਾਮ ਸਿੰਘ ਜੀ ਕਵੀਸ਼ਰ ਆਪਣੀ ਸੰਸਾਰਕ ਯਾਤਰਾ ਨੂੰ ਪੂਰਾ ਕਰਦੇ ਹੋਏ ਅਕਾਲ ਚਲਾਣਾ ਕਰ ਗਏ ਹਨ। ਜਿਨ੍ਹਾਂ ਦੀ ਅੰਤਿਮ ਅਰਦਾਸ ਅਤੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ 27 ਜ੍ਹੂਨ ਨੂੰ ਉਨ੍ਹਾਂ ਦੇ ਜੱਦੀ ਪਿੰਡ ਦਮੋਦਰ ਵਿਖੇ ਪਾਏ ਜਾਣਗੇ।
ਜ਼ਿਕਰਯੋਗ ਹੈ ਕਿ ਜੱਥੇਦਾਰ ਗਿਆਨੀ ਗੁਰਨਾਮ ਸਿੰਘ ਜੀ ਇਕ ਨਾਮਵਾਰ ਕਵੀਸ਼ਰ ਤੇ ਉਚ ਕੋਟੀ ਦੇ ਲਿਖਾਰੀ ਸਨ। ਉਨ੍ਹਾਂ ਦੇ ਅਕਾਲ ਚਲਾਣਾ ਕਰ ਜਾਣ ਨਾਲ ਜਿੱਥੇ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ ਉਥੇ ਹੀ ਇਲਾਕੇ ਭਰ ਦੀਆਂ ਸੰਗਤਾਂ ਨੂੰ ਵੀ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੋਇਆ ਹੈ। ਗਿਆਨੀ ਗੁਰਨਾਮ ਸਿੰਘ ਜੀ ਮਾਯਾ ਨੂੰ ਪਿਆਰ ਨਾ ਕਰਦੇ ਹੋਏ ਨਿਸ਼ਕਾਮ ਸੇਵਾ ਨਿਭਾਉਣ ਵਾਲਿਆ ਦੀ ਕਤਾਰ ਚ ਅੱਵਲ ਪੱਧਰ ਦੇ ਕਵੀਸ਼ਰ ਸਨ। ਉਨ੍ਹਾਂ ਦਾ ਸਮੂਹ ਪਰਿਵਾਰ ਗੁਰਬਾਣੀ ਲੜ ਲੱਗਿਆ ਹੋਇਆ ਹੈ ਅਤੇ ਦੋਨੋਂ ਸਪੁੱਤਰ ਭਾਈ ਸਾਹਿਬ ਭਾਈ ਅੰਗਰੇਜ ਸਿੰਘ ਜੀ ਤੇ ਭਾਈ ਸਾਹਿਬ ਭਾਈ ਸਾਹਿਬ ਸਿੰਘ ਜੀ ਵੀ ਉਨ੍ਹਾਂ ਦੇ ਪਾਏ ਪੂਰਨਿਆਂ ਤੇ ਚੱਲ ਦੇ ਹੋਏ ਉਨ੍ਹਾਂ ਦੇ ਨਾਲ ਨਿਸ਼ਕਾਮ ਸੇਵਾ ਨਿਭਾ ਰਹੇ ਹਨ। ਉਨ੍ਹਾਂ ਵੱਲੋਂ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਬਾਤੌਰ ਗ੍ਰੰਥੀ ਸਿੰਘ ਕਰੀਬ 35 ਕੁ ਸਾਲ ਸੇਵਾ ਨਿਭਾਈ ਗਈ ਅਤੇ ਅੰਤ ਸਮੇਂ ਵੀ ਉਹ ਰਹਿਰਾਸ ਸਾਹਿਬ ਦਾ ਪਾਠ ਕਰਨ ਉਪਰੰਤ ਘਰ ਗਏ ਅਤੇ ਤਬੀਅਤ ਖਰਾਬ ਹੋਣ ਤੇ ਉਹ ਆਪਣੇ ਸਵਾਸ ਤਿਆਗ ਗਏ। ਉਨ੍ਹਾਂ ਦੀ ਅੰਤਿਮ ਅਰਦਾਸ ਅਤੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ 27 ਜ੍ਹੂਨ ਨੂੰ ਉਨ੍ਹਾਂ ਦੇ ਜੱਦੀ ਪਿੰਡ ਦਮੋਦਰ ਵਿਖੇ ਪਾਏ ਜਾਣਗੇ। ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਹਾਜ਼ਰੀ ਭਰਨ।