ਥਾਣਾ ਸਿਟੀ ਬਟਾਲਾ ਦੇ ਏਰੀਆ ਵਿੱਚ ਨਸ਼ਾ ਵੇਚਣ ਵਾਲਾ ਵਿਅਕਤੀ ਕਾਬੂ ਕੀਤਾ
4 ਸ਼ੱਕੀ ਵਿਅਕਤੀਆਂ ਨੂੰ ਨਸ਼ਾ ਛੁਡਾਉਣ ਲਈ ਨਸ਼ਾ ਛੁਡਾਓ ਕੇਂਦਰ ਵਿੱਚ ਕਰਵਾਇਆ ਦਾਖ਼ਲ
ਬਟਾਲਾ, 22 ਜੂਨ (ਸੰਜੀਵ ਮਹਿਤਾ) ਪੁਲਿਸ ਜਿਲ੍ਹਾ ਬਟਾਲਾ ਵਲੋਂ ਐਸ.ਐਸ.ਪੀ ਬਟਾਲਾ ਅਸ਼ਵਨੀ ਗੋਟਿਆਲ ਆਈ.ਪੀ.ਐਸ., ਐਸ.ਪੀ .ਡੀ ਰਮਨਿੰਦਰ ਸਿੰਘ ਅਤੇ ਡੀ.ਐਸ.ਪੀ ਸਿਟੀ ਸਬ ਡਵੀਜ਼ਨ ਬਟਾਲਾ ਅਜਾਦ ਦਵਿੰਦਰ ਸਿੰਘ ਪੀ.ਪੀ.ਐਸ ਦੇ ਦਿਸ਼ਾ ਨਿਰਦੇਸ਼ਾ ਤੇ ਐਸ.ਆਈ ਗੁਰਬਿੰਦਰਪਾਲ ਸਿੰਘ ਮੁੱਖ ਅਫਸਰ ਥਾਣਾ ਸਿਟੀ ਬਟਾਲਾ ਦੀ ਅਗਵਾਈ ਹੇਠ ਏ.ਐਸ.ਆਈ ਹਰਜੀਤ ਸਿੰਘ 201/ਏ.ਐਸ.ਆਰ-ਆਰ ਸਮੇਤ ਸਾਥੀ ਕਰਮਚਾਰੀ ਨਾਲ ਅਨਿਲ ਸ਼ਰਮਾ ਉਰਫ ਸਨੀ ਪੁੱਤਰ ਪਵਨ ਕੁਮਾਰ ਵਾਸੀ ਯੋਗੀਆ ਮੁਹੱਲਾ ਬਟਾਲਾ ਨੂੰ ਕਾਬੂ ਕਰਕੇ ਗ੍ਰਿਫਤਾਰ ਕੀਤਾ ਅਤੇ ਦੋਸ਼ੀ ਪਾਸੋਂ 6 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।
ਗੁਰਬਿੰਦਰਪਾਲ ਸਿੰਘ, ਮੁੱਖ ਅਫਸਰ ਥਾਣਾ ਸਿਟੀ ਬਟਾਲਾ ਨੇ ਅੱਗੇ ਦੱਸਿਆ ਕਿ ਥਾਣਾ ਸਿਟੀ ਦੇ ਏਰੀਏ ਵਿਚ ਕੈਸੋ ਆਪ੍ਰੈਸ਼ਨ ਦੌਰਾਨ 4 ਸ਼ੱਕੀ ਵਿਅਕਤੀਆਂ ਨੂੰ ਵੀ ਕਾਬੂ ਕੀਤਾ ਗਿਆ। ਜਿਨ੍ਹਾਂ ਇਹ ਕਬੂਲ ਕੀਤਾ ਕਿ ਅਸੀਂ ਨਸ਼ਾ ਕਰਨ ਦੇ ਆਦੀ ਹਾਂ ਜਿਨ੍ਹਾਂ ਦੇ ਪਰਿਵਾਰ ਮੈਂਬਰਾਂ ਨੂੰ ਬੁਲਾ ਕੇ ਉਹਨਾਂ ਦੇ ਹਵਾਲੇ ਕਰਕੇ ਇਹਨਾਂ ਸ਼ੱਕੀ ਵਿਅਕਤੀਆਂ ਨੂੰ ਨਸ਼ਾ ਛੁਡਾਓ ਕੇਂਦਰ ਸਿਵਲ ਹਸਪਤਾਲ ਬਟਾਲਾ ਦਾਖਲ ਕਰਵਾਇਆ ਗਿਆ। ਜਿਹਨਾਂ ਵਿੱਚ ਅੰਸ਼ੂ ਸ਼ਰਮਾ ਪੁੱਤਰ ਅਜੇ ਕੁਮਾਰ ਵਾਸੀ ਆਈ.ਟੀ.ਆਈ ਕਲੋਨੀ ਗੁਰਦਾਸਪੁਰ, ਸੰਜੇ ਪੁੱਤਰ ਸਰਵਨ ਵਾਸੀ ਮੋਨਿਆ ਮੁਹੱਲਾ ਬਟਾਲਾ, ਸੁਖਵਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਨਜਦੀਕ ਡੀ.ਐਸ.ਪੀ ਕੋਠੀ ਗਰੀਨ ਐਵੀਨਿਊ ਬਟਾਲਾ, ਪਵਨਦੀਪ ਸਿੰਘ ਪੁੱਤਰ ਸਰਿੰਦਰ ਸਿੰਘ ਵਾਸੀ ਗਰੇਟਰਰ ਕਲਾਸ ਬਟਾਲਾ ਸ਼ਾਮਲ ਹਨ।
ਮੁੱਖ ਅਫਸਰ ਥਾਣਾ ਸਿਟੀ ਬਟਾਲਾ ਨੇ ਅੱਗੇ ਕਿਹਾ ਕਿ ਐਸਐਸਪੀ ਬਟਾਲਾ ਦੇ ਦਿਸ਼ਾ- ਨਿਰਦੇਸ਼ਾਂ ਹੇਠ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਸਖਤ ਕਾਰਵਾਈ ਆਰੰਭੀ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਜੋ ਵਿਅਕਤੀ ਕਿਸੇ ਕਾਰਨ ਨਸ਼ੇ ਦੇ ਜਾਲ ਵਿੱਚ ਫਸ ਗਏ ਹਨ, ਉਨ੍ਹਾਂ ਨੂੰ ਮੁੜ ਮੁੱਖ ਧਾਰਾ ਵਿੱਚ ਸ਼ਾਮਲ ਕਰਨ ਲਈ, ਉਨ੍ਹਾਂ ਨੂੰ ਨਸ਼ਾ ਛੁਡਾਊ ਕੇਂਦਰ ਵਿੱਚ ਦਾਖਲ ਕਰਵਾ ਕੇ ਮੁਫ਼ਤ ਇਲਾਜ ਕਰਵਾਇਆ ਜਾਂਦਾ ਹੈ।
……….