ਗਗਨ ਪਲਾਜ਼ਾ ਉਤਰ ਭਾਰਤ ਪ੍ਰਭਾਰੀ ਅਤੇ ਰਾਜੀਵ ਮਿੰਟੂ ਉਤਰ ਭਾਰਤ ਦੇ ਮੀਡੀਆ ਪ੍ਰਭਾਰੀ ਨਿਯੁਕਤ
ਪੰਜਾਬ ਵਿੱਚ ਹੋ ਰਹੇ ਹਿੰਦੂਆਂ ਉਪਰ ਹਮਲੇ ਬਰਦਾਸ਼ਤ ਨਹੀਂ ਹੋਣਗੇ – ਐਡਵੋਕੇਟ ਸੰਦੀਪ ਪਾਠਕ
ਹਿੰਦੂਆਂ ਨੂੰ ਜਾਤਪਾਤ ਤੋਂ ਉਪਰ ਉੱਠ ਕੇ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਚਾਹੀਦਾ ਹੈ – ਜੇ.ਕੇ ਚਾਂਗਰਾਂ
ਪੰਜਾਬ ਵਿੱਚ ਹੋ ਰਹੇ ਹਿੰਦੂਆਂ ਉਪਰ ਹਮਲਿਆਂ ਦੀ ਜੁਮੇਵਾਰ ਪੰਜਾਬ ਸਰਕਾਰ – ਕੁਲਦੀਪ ਸੋਨੀ
ਬਟਾਲਾ (ਸੰਜੀਵ ਮਹਿਤਾ ਸੁਨੀਲ ਚੰਗਾ) ਬਜਰੰਗ ਦਲ ਹਿੰਦੂਸਤਾਨ ਵੱਲੋਂ ਇੱਕ ਮੀਟਿੰਗ ਸਥਾਨਿਕ ਹੋਟਲ ਵਿੱਚ ਕੀਤੀ ਗਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਬਜਰੰਗ ਦਲ ਹਿੰਦੂਸਤਾਨ ਦੇ ਰਾਸ਼ਟਰੀ ਪ੍ਰਧਾਨ ਜੇ.ਕੇ ਚਾਂਗਰਾਂ ਰਾਸ਼ਟਰੀ ਜਨਰਲ ਸਕੱਤਰ ਕੁਲਦੀਪ ਸੋਨੀ ਅਤੇ ਹਿੰਦੂ ਮਹਾਂ ਗਠਬੰਧਨ ਦੇ ਰਾਸ਼ਟਰੀ ਪ੍ਰਧਾਨ ਐਡਵੋਕੇਟ ਸੰਦੀਪ ਪਾਠਕ ਬਜਰੰਗ ਦਲ ਹਿੰਦੂਸਤਾਨ ਦੇ ਪੰਜਾਬ ਪ੍ਰਧਾਨ ਵਿਸ਼ਾਲ ਬੱਬਰ ਪਹੁੰਚੇ ਇਸ ਮੀਟਿੰਗ ਵਿੱਚ ਕਈ ਅਹਿਮ ਨਿਯੁਕਤੀਆਂ ਕੀਤੀਆਂ ਗਈਆਂ ਜਿਸ ਵਿੱਚ ਗਗਨ ਪਲਾਜ਼ਾ ਨੂੰ ਉਤਰ ਭਾਰਤ ਦਾ ਪ੍ਰਭਾਰੀ ਅਤੇ ਰਾਜੀਵ ਮਿੰਟੂ ਨੂੰ ਉਤਰ ਭਾਰਤ ਦਾ ਮੀਡੀਆ ਪ੍ਰਭਾਰੀ ਅਤੇ ਐਡਵੋਕੇਟ ਸੰਦੀਪ ਰਾਣਾ ਚੇਅਰਮੈਨ ਪੰਜਾਬ ਮਹੰਤ ਸੁਰਿੰਦਰ ਸਿੰਘ ਬਿਲਾਸਪੁਰੀ ਨੂੰ ਸੰਤ ਸਮਾਜ ਦਾ ਪੰਜਾਬ ਪ੍ਰਧਾਨ ਰਮਨ ਸਰੀਨ ਜਨਰਲ ਸਕੱਤਰ ਪੰਜਾਬ ਐਡਵੋਕੇਟ ਚੰਦਰਕਾਂਤ ਮਹਾਜਨ ਨੂੰ ਪੰਜਾਬ ਲੀਗਲ ਅਡਵਾਈਜ਼ਰ ਅਤੇ ਪਾਰਸ ਨੂੰ ਸਿਟੀ ਪ੍ਰਧਾਨ ਬਟਾਲਾ ਅਤੇ ਬਹੁਤ ਸਾਰੇ ਪੁਲਿਸ ਜ਼ਿਲਾ ਬਟਾਲਾ ਅਤੇ ਸਿਟੀ ਬਟਾਲਾ ਦੇ ਆਹੁਦੇਦਾਰਾਂ ਨੂੰ ਵੀ ਜ਼ੁਮੇਵਾਰੀ ਦਿਤੀ ਗਈ ਜਿਸ ਵਿੱਚ ਰਾਸ਼ਟਰੀ ਪ੍ਰਧਾਨ ਜੇ.ਕੇ ਚਾਂਗਰਾਂ ਅਤੇ ਰਾਸ਼ਟਰੀ ਜਨਰਲ ਸਕੱਤਰ ਕੁਲਦੀਪ ਸੋਨੀ ਅਤੇ ਹਿੰਦੂ ਮਹਾਂ ਗਠਬੰਧਨ ਦੇ ਰਾਸ਼ਟਰੀ ਪ੍ਰਧਾਨ ਐਡਵੋਕੇਟ ਸੰਦੀਪ ਪਾਠਕ ਨੇ ਬੋਲਦੇ ਹੋਏ ਕਿਹਾ ਕਿ ਪੰਜਾਬ ਵਿੱਚ ਹਿੰਦੂ ਨੇਤਾਵਾਂ ਉਪਰ ਹਮਲੇ ਹੋ ਰਹੇ ਹਨ ਜੋ ਕਿਸੇ ਕੀਮਤ ਬਰਦਾਸ਼ਤ ਨਹੀਂ ਕੀਤੇ ਜਾਣਗੇ ਹਰ ਦਿਨ ਕੋਈ ਨਾ ਕੋਈ ਪੰਜਾਬ ਵਿੱਚ ਘਟਨਾਵਾਂ ਹੋ ਰਹੀਆਂ ਹਨ ਜਿਸ ਦੀ ਜੁਮੇਵਾਰ ਪੰਜਾਬ ਸਰਕਾਰ ਹੈ ਉਹਨਾਂ ਨੇ ਅੱਗੇ ਕਿਹਾ ਕਿ ਹਿੰਦੂਆਂ ਨੂੰ ਜਾਤਪਾਤ ਤੋਂ ਉੱਪਰ ਉੱਠ ਕੇ ਇੱਕ ਪਲੇਟਫਾਰਮ ਤੇ ਇਕਠੇ ਹੋਣਾ ਚਾਹੀਦਾ ਹੈ ਇਸ ਮੌਕੇ ਤੇ ਆਏ ਹੋਏ ਆਗੂਆਂ ਵੱਲੋਂ ਨਵ ਨਿਯੁਕਤ ਅਹੁਦੇਦਾਰਾਂ ਨੂੰ ਸਰੋਪੇ ਪਾ ਕੇ ਸਨਮਾਨਿਤ ਵੀ ਕੀਤਾ ਅਤੇ ਨਵ ਨਿਯੁਕਤ ਅਹੁਦੇਦਾਰਾਂ ਨੇ ਕਿਹਾ ਕਿ ਸਾਨੂੰ ਜੋ ਜ਼ੁਮੇਵਾਰੀ ਸੰਗਠਨ ਵੱਲੋਂ ਦਿੱਤੀ ਗਈ ਹੈ ਅਸੀਂ ਉਸ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਵਾਂਗੇ ਇਸ ਮੌਕੇ ਪਿੰਟੂ , ਸੁਨੀਲ ਕੁਮਾਰ, ਮਨੋਜ਼ ਕੁਮਾਰ, ਮਨਦੀਪ ਮੰਨਾ, ਪਵਨ ਕੁਮਾਰ ਪੰਮਾ, ਮੁਖਤਿਆਰ ਸਿੰਘ, ਰੋਹਿਤ ਕੁਮਾਰ, ਸੰਨੀ, ਪ੍ਰਿੰਸ, ਵਿਸ਼ਾਲ ਮੋੜ, ਪ੍ਰਵੇਸ਼ ਕੁਮਾਰ, ਗਗਨ, ਤਰਲੋਕ ਚੰਦ ਆਦਿ ਹਾਜ਼ਰ ਸਨ।