*ਸ਼ਿਵ ਸੈਨਾ ਉਦਵ ਬਾਲਾ ਸਾਹਿਬ ਠਾਕਰੇ ਵਲੇ ਕੀਤੀ ਗਈ ਸਰਕਾਰ ਦੀ ਕੀਤੀ ਨਿਖੇਧੀ
ਬਟਾਲਾ ( ਸੁਖਨਾਮ ਸਿੰਘ ਸੰਜੀਵ ਮਹਿਤਾ )ਸੈਨਾ ਉਦਵ ਬਾਲਾ ਸਾਹਿਬ ਠਾਕਰੇ ਦੇ ਸੀਨੀਅਰ ਮੀਤ ਪ੍ਰਧਾਨ ਰਮੇਸ਼ ਨਈਅਰ ਵਲੋਂ ਸਰਕਾਰ ਦੀ ਨਿਖੇਧੀ ਕੀਤੀ ਤੇ ਕਿਹਾ ਕਿ ਪੰਜਾਬ ਦੇ ਹਾਲਾਤ ਬਦ ਤੋਂ ਬੱਤਰ ਹੁੰਦੇ ਨਜ਼ਰ ਆ ਰਹੇ ਹਨ, ਬੀਤੀ ਰਾਤ ਮੋਗਾ ਵਿਖੇ ਸ਼ਿਵ ਸੈਨਾ ਨੇਤਾ ਮੰਗਤ ਰਾਮ ਮੰਗਾ ਦੀ ਦੇਰ ਰਾਤ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਪਿਛਲੇ ਦਿਨੀ ਅੰਮ੍ਰਿਤਸਰ ਵਿਖੇ ਬੀਜੇਪੀ ਨੇਤਾ ਵਿਸ਼ਾਲ ਜਿਵੈਲਰੀ ਦੇ ਮਾਲਕ ਤੇ ਦਿਨ ਦਿਹਾੜੇ ਗੋਲੀਆਂ ਮਾਰੀਆਂ ਗਈਆਂ ਪਰ ਉਹਨਾਂ ਦੀ ਜਾਨ ਬਚ ਗਈ । ਆਏ ਦਿਨ ਹੋ ਰਹੀ ਹਿੰਦੂਆਂ ਦੀਆਂ ਹੱਤਿਆਵਾਂ ਫਿਰੌਤੀਆਂ ਲੁੱਟਾਂ ਖੋਹਾਂ ਦਿਨੋ ਦਿਨ ਵੱਧ ਰਹੀਆਂ ਹਨ ਅਤੇ ਪੰਜਾਬ ਸਰਕਾਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ ਨਈਅਰ ਨੇ ਕਿਹਾ ਕਿ ਇੰਜ ਲੱਗ ਰਿਹਾ ਹੈ ਕਿ ਪੰਜਾਬ ਸਰਕਾਰ ਕੁੰਭ ਕਰਨੀ ਨੀਂਦ ਸੁੱਤੀ ਹੋਈ ਹੈ ਕਿਉਂਕਿ ਪੰਜਾਬ ਵਿੱਚ ਬਹੁਤ ਹੀ ਤੇਜ਼ੀ ਨਾਲ ਗੈਂਗਸਟਰਵਾਦ ਨਸ਼ਾ ਸਮਗਲਰ ਦੜਾ ਸੱਟਾ ਲਾਟਰੀ ਜੂਏ ਦੇ ਕਾਰੋਬਾਰ ਵੀ ਬਹੁਤ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਹੇ ਹਨ। ਅਜ ਬਟਾਲਾ ਬਾਈਪਾਸ ਕੋਲ ਨੋਜਵਾਨ ਦੀ ਹਤਿਆ ਹੋ ਗਈ ਹੈ।ਕਿਹਾ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਤੇ ਡੀਜੀਪੀ ਸਾਹਿਬ ਨੂੰ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਜੇਕਰ ਪੰਜਾਬ ਦੇ ਹਾਲਾਤ ਨਾ ਸੁਧਰੇ ਤਾਂ ਵੱਡੇ ਪੱਧਰ ਤੇ ਪੂਰੇ ਪੰਜਾਬ ਦੇ ਵਿੱਚ ਪ੍ਰਦਰਸ਼ਨ ਕੀਤੇ ਜਾਣਗੇ