ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਸਰਕਾਰ ਹਰ ਫਰੰਟ ਵਿਚ ਫੇਲ : ਹੀਰਾ ਵਾਲੀਆ
ਨਿੱਤ ਦੀਆਂ ਗੋਲੀਆਂ ਚੱਲਣੀਆਂ, ਚੋਰੀਆਂ, ਲੁੱਟਾਂ ਖੋਹਾਂ ਅਤੇ ਵਧਦੇ ਨਸ਼ੇ ਨਾਲ ਆਮ ਲੋਕਾਂ ਵਿਚ ਡਰ ਦਾ ਮਾਹੌਲ
ਬਟਾਲਾ (ਸੁਖਨਾਮ ਸਿੰਘ ਸੰਜੀਵ ਮਹਿਤਾ – ਭਾਰਤੀ ਜਨਤਾ ਪਾਰਟੀ ਦੇ ਜਿਲਾ ਪ੍ਰਧਾਨ ਹੀਰਾ ਵਾਲੀਆ ਨੇ ਬਟਾਲਾ ਅੰਦਰ ਵਿਗੜ ਰਹੀ ਕਾਨੂੰਨ ਵਿਵਸਥਾ ਦੀ ਖਰਾਬ ਸਥਿਤੀ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਿਆ ਹੈ। ਇਸ ਮੌਕੇ ਤੇ ਜਿਲਾ ਪ੍ਰਧਾਨ ਹੀਰਾ ਵਾਲੀਆ ਨੇ ਪਤੱਰਕਾਰਾਂ ਨਾਲ ਗੱਲ ਬਾਤ ਦੌਰਾਨ ਕਿਹਾ ਕਿ ਬਟਾਲਾ ਵਿਚ ਕਾਨੂੰਨ ਨਾਮ ਦੀ ਕੋਈ ਚੀਜ ਨਹੀਂ ਜਿਸ ਦਾ ਅਪਰਾਧੀਆਂ ਨੂੰ ਡਰ ਹੋਵੇ। ਉਨ੍ਹਾਂ ਕਿਹਾ ਕਿ ਨਿੱਤ ਦੀਆਂ ਗੋਲੀਆਂ ਚੱਲਣ ਅਤੇ ਲੁੱਟਾਂ ਖੋਹਾਂ ਅਤੇ ਵਧਦੇ ਨਸੇ ਨਾਲ ਆਮ ਲੋਕਾਂ ਦੇ ਨੱਕ ਵਿਚ ਦਮ ਆ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਪ੍ਰਸਾਸਨ ਹਰ ਫਰੰਟ ਵਿਚ ਫੇਲ ਸਾਬਿਤ ਹੋਇਆ ਹੈ ਕਿਊਕਿ ਅਪਰਾਧੀ ਸ਼ਰ੍ਹੇਆਮ ਕਾਨੂੰਨ ਨੂੰ ਛਿੱਕੇ ਤੇ ਟੰਗ ਕਾਨੂੰਨ ਆਪਣੇ ਹੱਥ ਵਿੱਚ ਲੈ ਰਹੇ ਹਨ। ਜਦਕਿ ਵੱਧ ਰਹੇ ਕ੍ਰਾਈਮ ਨਾਲ ਅਮਨ ਪਸੰਦ ਲੋਕਾਂ ਦੀ ਨੀਂਦ ਹਰਾਮ ਹੋ ਗਈ ਹੈ। ਜਿਲਾ ਪ੍ਰਧਾਨ ਹੀਰਾ ਵਾਲੀਆ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਾਹ ਕਿ ਦਿਨ ਦਿਹਾੜੇ ਗੋਲੀਆਂ ਚਲਾਉਣ ਵਾਲਿਆਂ ਘਟਨਾਵਾਂ ’ਤੇ ਸਖਤੀ ਨਾਲ ਲਗਾਮ ਲਗਾਈ ਜਾਵੇ ਤਾਂ ਜੋ ਲੋਕ ਖੁਦ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ।