ਆਦਮਪੁਰ,ਭੋਗਪੁਰ -(ਗੁਰਮੀਤ ਸਿਘ ਨਾਹਲ,ਮਨਜਿਦਰਸਿਘ)-
ਅੱਜ ਸ਼੍ਰੋਮਣੀ ਅਕਾਲੀ ਦਲ ਦੁਆਬਾ ਜੋਨ ਦੇ ਤਿੰਨ ਵਾਰ ਰਹਿ ਚੁਕੇ ਪ੍ਰਧਾਨ ਨੌਜਵਾਨ ਅਮ੍ਰਿਤਪਾਲ ਸਿੰਘ ਡੱਲੀ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਜਿਸ ਵਿੱਚ ਉਨ੍ਹਾਂ ਕਿਹਾ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਨੂ ਛੱਡ ਕੇ ਬੀ.ਜੇ. ਪੀ. ਪਾਰਟੀ ਵਿਚ ਸ਼ਾਮਲ ਹੋਇਆਂ ਹਾਂ ਸਵਾਲਾਂ ਦੇ ਜਵਾਬ ਚ ਉਨ੍ਹਾਂ ਕਿਹਾ ਕਿ ਪਾਰਟੀ ਇਸ ਕਰਕੇ ਛੱਡੀ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਦਿੱਲੀ ਵਿਖੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜਾ ਦਵਾਉਣ ਵਿਚ ਅਹਿਮ ਭੂਮਿਕਾ ਨਿਭਾਈ ਹੈ ਮੈਨੂੰ ਲੱਗਿਆ ਕਿ ਪਾਰਟੀ ਨੇ ਕਿਸਾਨਾਂ ਦੇ ਬਿੱਲ ਵਾਪਸ ਕਰਕੇ ਵਧੀਆ ਕਾਰਜ ਕੀਤਾ ਅਤੇ ਕਿਸਾਨਾਂ ਦੀਆਂ ਮੰਗਾਂ ਨੂ ਸਵੀਕਾਰ ਕੀਤਾ ਹੋਰ ਵੀ ਭਾਜਪਾ ਪਾਰਟੀ ਨੇ ਕਈ ਵਧੀਆ ਕੰਮ ਕੀਤੇ ਹਨ ਜਿਸ ਤੋਂ ਪ੍ਰਭਾਵਿਤ ਹੋ ਕੇ ਮੈਂ ਪਾਰਟੀ ਜੁਆਇਨ ਕੀਤੀ ਹੈ ਮੈਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਵਿੱਚ ਰਹਿ ਕੇ ਪਾਰਟੀ ਦੀ ਤਨੋ ਮਨੋ ਸੇਵਾ ਕੀਤੀ ਸੀ ਪਰੰਤੂ ਮੈਂਨੂੰ ਸਹੀ ਲਾਭ ਪ੍ਰਾਪਤ ਨਹੀਂ ਹੋਇਆ ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਤੋਂ ਸਾਬਕਾ ਵਿਧਾਇਕ ਮਹਿੰਦਰ ਕੌਰ ਜੋਸ਼ ਨੂੰ ਅਕਾਲੀ ਦਲ ਵੱਲੋਂ ਟਿਕਟ ਨਾ ਦੇਣ ਦਾ ਅਸਰ ਵੀ ਮੇਰੇ ਤੇ ਪਿਆ ਕਿਉਂਕਿ ਸਾਡੇ ਬਜੁਰਗ ਪਹਿਲਾਂ ਤੋਂ ਹੀ ਪਾਰਟੀ ਦੀ ਸੇਵਾ ਕਰਦੇ ਆ ਰਹੇ ਹਨ ।ਅਮ੍ਰਿਤਪਾਲ ਡੱਲੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਵਿਚ ਮੈਂ ਸ਼ਾਮਲ ਹੋ ਚੁੱਕਾ ਹਾਂ ਤੇ ਆਉਣ ਵਾਲੇ ਸਮੇਂ ਚ ਪਹਿਲਾਂ ਵਾਂਗ ਇਸ ਪਾਰਟੀ ਵਿੱਚ ਵੀ ਆਪਣੇ ਤਨੋ ਮਨੋ ਆਪਣੀ ਸੇਵਾ ਨਿਭਾਉਗਾ।