ਮੂਨਕ – ( ਨਰੇਸ ਤਨੇਜਾ) – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੋਂ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦੇਣ ਲਈ ਇਸ ਸਾਲ ਤੋਂ 26 ਦਸੰਬਰ ਨੂੰ ਵੀਰ ਬਾਲ ਦਿਵਸ ਮਨਾਉਣ ਦੇ ਫ਼ੈਸਲੇ ਦਾ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪ੍ਰਧਾਨ ਮੰਤਰੀ ਦੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ ਉਨ੍ਹਾਂ ਕਿਹਾ ਕਿ ਚਾਰੋਂ ਸਾਹਿਬਜ਼ਾਦਿਆਂ ਦੇ ਨਾਂ ਤੇ ਵੀਰ ਬਾਲ ਦਿਵਸ ਮਨਾਇਆ ਜਾਇਆ ਕਰੇਗਾ ਉਨ੍ਹਾਂ ਕਿਹਾ ਕਿ ਇਹ ਇਨ੍ਹਾਂ ਮਹਾਨ ਸਾਹਿਬਜ਼ਾਦਿਆਂ ਦਾ ਨਾਮ ਬੜੇ ਮਾਣ ਤੇ ਸਤਿਕਾਰ ਨਾਲ ਲੈਣਾ ਚਾਹੀਦਾ ਹੈ ਇਹ ਵਿਚਾਰ ਹਲਕਾ ਲਹਿਰਾਗਾਗਾ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਆਪਣੇ ਚੋਣ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ ਸ੍ ਲੌਂਗੋਵਾਲ ਨੇ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਤੇ ਗੱਲਬਾਤ ਕਰਦਿਆਂ ਕਿਹਾ ਕਿ ਸੁਰੱਖਿਆ ਦੀ ਅਣਗਹਿਲੀ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੈ ਦੂਜੇ ਪਾਸੇ ਇਸ ਰੈਲੀ ਵਿੱਚ ਕਿਸਾਨਾਂ ਵੱਲੋਂ ਭਾਰੀ ਵਿਰੋਧ ਹੋਣ ਕਾਰਨ ਜਦੋਂ ਲੋਕ ਰੈਲੀ ਵਾਲੀ ਥਾਂ ਤੇ ਨਹੀਂ ਪੁੱਜੇ ਅਤੇ ਕੁਰਸੀਆਂ ਖਾਲੀ ਪਈਆਂ ਸਨ ਤਾਂ ਇਸ ਦੀ ਭਣਕ ਭਾਜਪਾ ਹਾਈ ਕਮਾਨ ਕੋਲ ਪਹੁੰਚੀ ਜਿਸ ਕਰਕੇ ਪ੍ਰਧਾਨ ਮੰਤਰੀ ਨੇ ਵਾਪਸ ਮੁੜਦੇ ਹੋਏ ਕਹਿ ਦਿੱਤਾ ਕਿ ਮੈਂ ਪੰਜਾਬ ਵਿੱਚੋਂ ਜ਼ਿੰਦਾ ਵਾਪਸ ਮੁੜ ਰਿਹਾ ਹਾਂ ਇਹ ਸ਼ਬਦ ਕਹਿਣਾ ਪ੍ਰਧਾਨ ਮੰਤਰੀ ਲਈ ਮੰਦਭਾਗਾ ਹੈ ਜਦ ਕਿ ਇਹ ਸ਼ਬਦ ਪੰਜਾਬ ਅਤੇ ਪੰਜਾਬੀਅਤ ਅਤੇ ਸਿੱਖ ਕੌਮ ਨੂੰ ਬਦਨਾਮ ਕਰਨ ਲਈ ਦਿੱਤਾ ਗਿਆ ਹੈ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਹਰ ਫਰੰਟ ਤੇ ਫੇਲ੍ਹ ਹੋਈ ਹੈ ਸਿਰਫ਼ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਐਲਾਨ ਹੀ ਕੀਤੇ ਗਏ ਹਨ ਕੈਪਟਨ ਤੇ ਢੀਂਡਸੇ ਦਾ ਭਾਜਪਾ ਨਾਲ ਹੋਏ ਸਮਝੌਤੇ ਬਾਰੇ ਕਿਹਾ ਕੀ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਲਈ ਭਾਜਪਾ ਜ਼ਿੰਮੇਵਾਰ ਹੈ ਭਾਜਪਾ ਨਾਲ ਰਲੇਵਾਂ ਕਰਨ ਵਾਲੇ ਪੰਜਾਬੀਆਂ ਨੂੰ ਇਹ ਗੱਲਾਂ ਕਦੇ ਨਹੀਂ ਭੁੱਲਣੀਆਂ ਚਾਹੀਦੀਆਂ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗੱਠਬੰਧਨ ਦੀ ਸਰਕਾਰ ਹੀ ਲੋਕਾਂ ਦਾ ਭਲਾ ਕਰ ਸਕਦੀ ਹੈ ਇਸ ਮੌਕੇ ਤੇ ਮਾਰਕੀਟ ਕਮੇਟੀ ਮੂਨਕ ਦੇ ਸਾਬਕਾ ਚੇਅਰਮੈਨ ਨਿਰਮਲ ਸਿੰਘ ਕੜੈਲ , ਗਿਆਨ ਸਿੰਘ ਭੁੱਕਲ ਮੰਡਵੀ, ਤਰਸੇਮ ਸਿੰਘ ਮੰਡਵੀ, ਸੁਰਿੰਦਰ ਸਿੰਘ ਸਿੰਗਰੌਲੀ , ਦਰਸ਼ਨ ਸਿੰਘ ਪੀ ਏ ਆਦਿ ਹਾਜ਼ਰ ਸਨ