ਮੂਨਕ (ਨਰੇਸ ਤਨੇਜਾ) ਭਾਰਤੀਯ ਚੋਣ ਕਮਿਸ਼ਨ ਵੱਲੋਂ ਪੰਜਾਬ ਵਿੱਚ 14 ਫਰਵਰੀ ਨੂੰ ਵਿਧਾਨ ਸਭਾ ਲਈ ਵੋਟਿੰਗ ਕਰਵਾਉਣ ਦੀ ਮਿਤੀ ਦਾ ਐਲਾਨ ਕੀਤਾ ਹੋਇਆ ਹੈ। ਜਦੋਂ ਕਿ 16 ਫਰਵਰੀ ਨੂੰ ਜਗਤ ਗੁਰੂ ਰਵਿਦਾਸ ਜੀ ਮਹਾਰਾਜ ਦਾ ਪਾਵਨ ਪੑਕਾਸ ਦਿਹਾੜਾ ਸੰਗਤਾਂ ਵੱਲੋਂ ਦੇਸ ਵਿਦੇਸਾਂ ਵਿੱਚ ਸਰਧਾ ਤੇ ਉਤਸਾਹ ਨਾਲ ਮਨਾਇਆ ਜਾ ਰਿਹਾ ਹੈ। ਜਿਸ ਦੀ ਮਿਤੀ ਬਾਰੇ ਪਹਿਲਾਂ ਤੋਂ ਸਾਰਾ ਸੰਸਾਰ ਜਾਣਦਾ ਹੈ। ਇਸ ਬਾਰੇ ਨਜ਼ਦੀਕੀ ਪਿੰਡ ਠਸਕਾ ਵਿੱਚ ਜਾਣਕਾਰੀ ਦੇਂਦਿਆਂ ਅਖਿਲ ਭਾਰਤੀਯ ਸੰਤ ਸਿਰੋਮਣੀ ਸਤਿਗੁਰੂ ਸ੍ਰੀ ਰਵਿਦਾਸ ਆਸਰਮ ਦਿਵਾਲ (ਕੈਥਲ) ਦੇ ਸੰਚਾਲਕ ਬਾਬਾ ਬਲਵਾਨ ਦਾਸ ਜੀ ਜਿਨ੍ਹਾਂ ਨੂੰ ਗੱਦੀ ਉਣ ਜਿਲਾ ਮੁਜੱਫਰ ਨਗਰ ਯੁ .ਪੀ . ਦੇ ਸੰਚਾਲਕ ਬਰੰਮਲੀਨ ਸਤਿਗੁਰੂ ਸਵਾਮੀ ਸੰਮਨ ਦਾਸ ਜੀ ਮਹਾਰਾਜ ਦਾ ਵਿਸ਼ੇਸ਼ ਆਸ਼ੀਰਵਾਦ ਪ੍ਰਾਪਤ ਹੈ ਨੇ ਦਸਿਆ ਕਿ ਪੰਜਾਬ ਵਿੱਚ 14–15 ਫਰਵਰੀ ਨੂੰ ਹਰ ਗੱਲੀ ਮੁੱਹਲੇ, ਪਿੰਡ, ਸਹਿਰ ਵਿੱਚ ਨਗਰ ਕੀਰਤਨ ਸਜਾਇਆ ਜਾਣਾ ਹੈ। ਕਈ ਥਾਵਾਂ ਤੇ ਸੋਭਾ ਯਾਤਰਾ ਨਾਲ ਪੑਕਾਸ ਦਿਹਾੜੇ ਨੂੰ ਸਜਮਰਪਿਤ ਵਿਸ਼ਾਲ ਸਤਿਸੰਗ ਕਰਵਾਕੇ ਭੰਡਾਰੇ ਲਾਏ ਜਾਣੇ ਹਨ। ਜਿਸ ਕਾਰਣ ਉਨ੍ਹਾਂ ਭਾਰਤੀ ਚੋਣ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਐਸ . ਸੀ. ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਵੇਖਦਿਆਂ ਇਹ ਵੋਟਾਂ 20 ਫਰਵਰੀ ਤੋਂ ਬਾਅਦ ਕਰਵਾਈਆਂ ਜਾਣ ਤਾਂ ਜੋ ਜਗਤ ਗੁਰੂ ਰਵਿਦਾਸ ਜੀ ਮਹਾਰਾਜ ਦਾ ਜਨਮ ਦਿਹਾੜਾ ਸੰਗਤਾਂ ਸਰਧਾ ਤੇ ਉਤਸਾਹ ਨਾਲ ਮਨਾ ਸਕਣ। ਇਸ ਮੋਕੇ ਰਾਮਨਿਵਾਸ ਭੁੱਲਣ ਨਾਲ ਹੋਰ ਆਗੂ ਹਾਜ਼ਰ ਸਨ।