ਬਾਬਾ ਬਕਾਲਾ ਸਾਹਿਬ, 26 ਜਨਵਰੀ (ਸੁਖਵਿੰਦਰ ਬਾਵਾ ) – ਅੱਜ 26 ਜਨਵਰੀ ਨੂੰ ਸਥਾਨਕ ਤਹਿਸੀਲ ਕੰਪਲੈਕਸ ਬਾਬਾ ਬਕਾਲਾ ਸਾਹਿਬ ਵਿਖੇ ਦੇਸ਼ ਦਾ ਕੌਮੀ ਦਿਹਾੜਾ ਗਣਤੰਤਰ ਦਿਵਸ, ਕੋਵਿਡ ਨਿਯਮਾਂ ਨੂੰ ਮੱਦੇਨਜ਼ਰ, ਬੜੀ ਉਤਸ਼ਾਹ ਨਾਲ ਮਨਾਇਆ ਗਿਆ । ਇਸ ਮੌਕੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਸਬ ਡਵੀਜ਼ਨਲ ਮੈਜਿਸਟਰੇਟ ਬਾਬਾ ਬਕਾਲਾ ਸਾਹਿਬ ਵਿਰਾਜ ਸਿਆਮਕਰਨ ਤਿੜਕੇ ਨੇ ਅਦਾ ਕੀਤੀ।ਇਸ ਮੌਕੇ ਉਨ੍ਹਾਂ ਨਾਲ ਤਹਿਸੀਲਦਾਰ ਸਰਬਜੀਤ ਸਿੰਘ ਥਿੰਦ,ਨਾਇਬ ਤਹਿਸੀਲਦਾਰ ਸੁਖਦੇਵ ਬਾਂਗੜ,ਡੀਐੱਸਪੀ ਹਰਕ੍ਰਿਸ਼ਨ ਸਿੰਘ,ਐੱਸ ਐੱਸ ਪੀ ਸੋਂਦੀ ਐਡੀਸ਼ਨਲ ਪੀ ਐੱਸ ਪੀ ਸੀ ਐਲ ਡਿਵੀਜ਼ਨ ਬਿਆਸ,ਬਲਵਿੰਦਰ ਸਿੰਘ ਬਿੱਲਾ ਕਲਰਕ ਤਰਸਿੱਕਾ,ਮਾਸਟਰ ਮੁਖਤਾਰ ਸਿੰਘ,ਰਾਕੇਸ਼ ਕੁਮਾਰ,ਜਗਰੂਪ ਸਿੰਘ ਵਡਾਲਾ,ਸੁਰਜੀਤ ਸਿੰਘ ਸੇਵਾਦਾਰ ਸਿੰਘ,ਪਲਵਿੰਦਰ ਸਿੰਘ,ਸੁਖਦੇਵ ਕੁਮਾਰ ਖੁਸ਼ਪ੍ਰੀਤ ਕੌਰ ਸੀ.ਡੀ.ਪੀ.ਓ, ਮੈਡਮ ਸੁਖਵਿੰਦਰ ਕੌਰ,ਜਗਰੂਪ ਕੌਰ ਖਲਚੀਆਂ,ਮੈਡਮ ਰਣਜੀਤ ਕੌਰ,ਮੈਡਮ ਕੰਵਲਜੀਤ ਕੌਰ ਸਮੇਤ ਹੋਰ ਪਤਵੰਤੇ ਹਾਜ਼ਰ ਸਨ।