ਨਵੀਂ ਦਿੱਲੀ : ਪੱਛਮੀ ਬੰਗਾਲ ਦੇ ਸਾਬਕਾ ਮੁੱਖ ਮੰਤਰੀ ਬੁੱਧਦੇਵ ਭੱਟਾਚਾਰਜੀ (Buddhadeb Bhattacharjee) ਨੇ ਪਦਮ ਭੂਸ਼ਨ ਪੁਰਸਕਾਰ (Padma Bhushan 2022) ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਗਣਤੰਤਰ ਦਿਵਸ ਦੀ ਪੂਰਵ ਸੰਧਿਆ ‘ਤੇ, ਕੇਂਦਰ ਸਰਕਾਰ ਵੱਲੋਂ ਐਲਾਨੇ ਪਦਮ ਪੁਰਸਕਾਰ 2022 (Padma Awards 2022) ਵਿੱਚ ਉਨ੍ਹਾਂ ਦਾ ਨਾਮ ਵੀ ਸ਼ਾਮਲ ਹੈ। ਉਨ੍ਹਾਂ ਨੂੰ ਇਹ ਪੁਰ:ਸਕਾਰ ਜਨਤਕ ਮਾਮਲਿਆਂ ਦੇ ਖੇਤਰ ਵਿੱਚ ਦਿੱਤਾ ਗਿਆ। 17 ਲੋਕਾਂ ਨੂੰ ਪਦਮ ਭੂਸ਼ਣ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਬੁੱਧਦੇਵ ਭੱਟਾਚਾਰਜੀ ਨੇ ਕਿਹਾ ਕਿ ਪਦਮ ਭੂਸ਼ਨ ਉਨ੍ਹਾਂ ਨੂੰ ਦੱਸੇ ਬਿਨਾਂ ਦਿੱਤਾ ਗਿਆ। ਇਸ ਸਬੰਧੀ ਪਹਿਲਾਂ ਕਿਸੇ ਨੇ ਕੁਝ ਨਹੀਂ ਕਿਹਾ। “ਮੈਨੂੰ ਪਦਮ ਭੂਸ਼ਣ ਪੁਰਸਕਾਰ ਬਾਰੇ ਕੁਝ ਨਹੀਂ ਪਤਾ। ਇਸ ਬਾਰੇ ਮੈਨੂੰ ਕਿਸੇ ਨੇ ਕੁਝ ਨਹੀਂ ਦੱਸਿਆ। ਜੇਕਰ ਮੈਨੂੰ ਪਦਮ ਭੂਸ਼ਣ ਦਿੱਤਾ ਗਿਆ ਹੈ ਤਾਂ ਮੈਂ ਇਸ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰਦਾ ਹਾਂ।
ਸੀਪੀਆਈ (ਐਮ) ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਪਦਮ ਭੂਸ਼ਨ ਪੁਰਸਕਾਰ ਲਈ ਨਾਮਜ਼ਦ ਕਾਮਰੇਡ ਬੁੱਧਦੇਵ ਭੱਟਾਚਾਰਜੀ ਨੇ ਇਸ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਸੀਪੀਆਈ (ਐਮ) ਦੀ ਨੀਤੀ ਰਾਜ ਤੋਂ ਅਜਿਹੇ ਪੁਰਸਕਾਰਾਂ ਤੋਂ ਇਨਕਾਰ ਕਰਨ ਦੀ ਰਹੀ ਹੈ। ਸਾਡਾ ਕੰਮ ਲੋਕਾਂ ਲਈ ਹੈ, ਇਨਾਮਾਂ ਲਈ ਨਹੀਂ। Com EMS ਜਿਸਨੂੰ ਪਹਿਲਾਂ ਇੱਕ ਅਵਾਰਡ ਦੀ ਪੇਸ਼ਕਸ਼ ਕੀਤੀ ਗਈ ਸੀ,ਪਰ ਇਸਨੂੰ ਵੀ ਅਸਵੀਕਾਰ ਕਰ ਦਿੱਤਾ।
Com. Buddhadeb Bhattacharya who was nominated for the Padma Bhushan award has declined to accept it. The CPI(M) policy has been consistent in declining such awards from the State. Our work is for the people not for awards. Com EMS who was earlier offered an award had declined it. pic.twitter.com/fTmkkzeABl
— CPI (M) (@cpimspeak) January 25, 2022
ਦੱਸ ਦੇਈਏ ਕਿ ਬੁੱਧਦੇਵ 2000 ਤੋਂ 2011 ਤੱਕ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਰਹੇ ਸਨ।
ਟੋਕੀਓ ਓਲੰਪਿਕ ‘ਚ ਸੋਨ ਤਮਗਾ ਜਿੱਤ ਕੇ ਇਤਿਹਾਸ ਰਚਣ ਵਾਲੇ ਨੀਰਜ ਚੋਪੜਾ ਨੂੰ ਮੰਗਲਵਾਰ ਨੂੰ ਇਕ ਦਿਨ ‘ਚ ਦੋ ਵੱਡੇ ਪੁਰਸਕਾਰ ਮਿਲੇ ਹਨ। ਉਸ ਨੂੰ ਪਹਿਲਾਂ ਪਰਮ ਵਿਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ ਸੀ। ਪਦਮ ਪੁਰਸਕਾਰਾਂ ਦਾ ਐਲਾਨ ਕੁਝ ਘੰਟਿਆਂ ਬਾਅਦ ਕੀਤਾ ਗਿਆ। ਨੀਰਜ ਨੂੰ ਪਦਮ ਸ਼੍ਰੀ ਪੁਰਸਕਾਰ ਦਿੱਤਾ ਗਿਆ। ਪੁਰਸਕਾਰ ਪ੍ਰਾਪਤ ਕਰਨ ਤੋਂ ਬਾਅਦ ਓਲੰਪੀਅਨ ਨੀਰਜ ਚੋਪੜਾ ਨੇ ਕਿਹਾ ਕਿ ਮੈਂ ਲਗਾਤਾਰ ਮਿਹਨਤ ਕਰਦਾ ਰਹਾਂਗਾ ਅਤੇ ਦੇਸ਼ ਲਈ ਚੰਗਾ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਾਂਗਾ।
ਦੱਸ ਦੇਈਏ ਕਿ ਮਾਈਕ੍ਰੋਸਾਫਟ ਦੇ ਸੀਈਓ ਸੱਤਿਆ ਨਡੇਲਾ, ਗੂਗਲ ਦੀ ਪੇਰੈਂਟ ਕੰਪਨੀ ਅਲਫਾਬੇਟ ਦੇ ਸੀਈਓ ਸੁੰਦਰ ਪਿਚਾਈ ਅਤੇ ਭਾਰਤ ਬਾਇਓਟੈਕ ਦੇ ਸੰਸਥਾਪਕ ਕ੍ਰਿਸ਼ਨਾ ਇਲਾ-ਸੁਚਿਤਰਾ ਇਲਾ ਅਤੇ ਦੇਸ਼ ਨੂੰ ਕੋਰੋਨਾ ਵੈਕਸੀਨ ਦੇਣ ਵਾਲੇ ਸੀਰਮ ਇੰਸਟੀਚਿਊਟ ਆਫ ਇੰਡੀਆ (SII) ਦੇ ਮੁਖੀ ਸਾਇਰਸ ਪੂਨਾਵਾਲਾ ਨੂੰ ਪਦਮ ਭੂਸ਼ਣ ਐਵਾਰਡ ਦੇਣ ਦਾ ਐਲਾਨ ਕੀਤਾ ਗਿਆ ਹੈ।