ਕਿਰਤੀ ਕਿਸਾਨ ਸ਼ੇਰੇ ਪੰਜਾਬ ਪਾਰਟੀ ਦੇ ਸੰਭਾਵੀ ਉਮੀਦਵਾਰ ਹਲਕਾ ਡੇਰਾ ਬਾਬਾ ਨਾਨਕ ਤੋ 'ਤੇ ਹਲਕਾ ਬਟਾਲਾ ਤੋਂ ਅਲਵਿਦਾ ਕਹਿ ਕੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਦੀ ਅਗਵਾਈ ਵਿਚ ਹੋਏ ਸ਼ਾਮਿਲ
ਗੁਰਦਾਸਪੁਰ- (ਰਸਪਾਲ ਸਿਘ)-ਗੁਰਦਾਸਪੁਰ ਵਿਧਾਨ ਸਭਾ ਹਲਕਾ ਸਿਆਸਤ ਦੇ ਨਜ਼ਰੀਏ ਤੋ ਵੱਖ ਵੱਖ ਕਾਰਨਾਂ ਸਦਕਾ ਸਭ ਤੋਂ ਵੱਧ ਮੀਡੀਏ ਦੀਆਂ ਸੁਰਖੀਆ ਵਿੱਚ ਰਹਿਣ ਕਰਕੇ ਲੋਕਾ ਦੀ ਚਰਚਾ ਦਾ ਕੇਂਦਰ ਬਿੰਦੂ ਰਿਹਾ ਹੈ। ਗੁਰਦਾਸਪੁਰ ਵਿਧਾਨ ਸਭਾ ਹਲਕੇ ਦੇ ਹਰ ਗਲੀ ਮੁਹੱਲੇ ਦੁਕਾਨਾ ਅਤੇ ਘਰਾਂ ਤੇ ਪਿੰਡਾਂ ਵਿੱਚ ਆ ਰਹੀਆਂ ਵਿਧਾਨ ਸਭਾ ਚੋਣਾਂ ਅਤੇ ਸਬੰਧਿਤ ਉਮੀਦਵਾਰਾਂ ਪ੍ਰਤੀ ਚਰਚਾ ਜ਼ੋਰਾਂ ਸ਼ੋਰਾਂ ਤੇ ਹੈ। ਆਮ ਆਦਮੀ ਪਾਰਟੀ ਵੱਲੋਂ ਰਮਨ ਬਹਿਲ , ਕਾਂਗਰਸ ਪਾਰਟੀ ਵੱਲੋਂ ਬਰਿੰਦਰ ਮੀਤ ਸਿੰਘ ਪਾਹੜਾ ਅਤੇ ਅਕਾਲੀ ਦਲ ਬਾਦਲ ਵੱਲੋਂ ਗੁਰਬਚਨ ਸਿੰਘ ਬੱਬੇਹਾਲੀ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਸਰਦਾਰ ਪਰਮਿੰਦਰ ਸਿੰਘ ਗਿੱਲ ਬਤੌਰ ਉਮੀਦਵਾਰ ਮੈਦਾਨ ਵਿੱਚ ਹਨ । ਲੋਕਾਂ ਦੀ ਆਪਸੀ ਗੱਲਬਾਤ ਤੋਂ ਉੱਘੜ ਕੇ ਸਪਸ਼ਟ ਰੂਪ ਵਿੱਚ ਜੋ ਗੱਲਾਂ ਸਾਹਮਣੇ ਆ ਰਹੀਆਂ ਹਨ ਉਸ ਮੁਤਾਬਕ ਜਿਆਦਾਤਰ ਲੋਕ ਸਾਰੀਆਂ ਹੀ ਰਾਜਨੀਤਕ ਪਾਰਟੀਆਂ ਤੋਂ ਨਿਰਾਸ਼ ਹਨ। ਵੱਖ ਵੱਖ ਰਾਜਨੀਤਕ ਪਾਰਟੀਆਂ ਦੇ ਭਗਤ ਜਨਾ ਨੂੰ ਛੱਡ ਕੇ ਤਕਰੀਬਨ ਜ਼ਿਆਦਾਤਰ ਲੋਕ ਇਸ ਵਾਰ ਹਲਕੇ ਦੇ ਉਮੀਦਵਾਰਾਂ ਦੀ ਹੋਣੀ ਦਾ ਫੈਸਲਾ ਕੁਝ ਪ੍ਰਤੱਖ ਅਤੇ ਕੁਝ ਗੁਪਤ ਰੂਪ ਵਿੱਚ ਵੱਡੇ ਪੱਧਰ ਤੇ ਕਰਨ ਦੀ ਠਾਣੀ ਬੈਠੇ ਹਨ । ਲੋਕਾਂ ਦੀ ਗੱਲਬਾਤ ਮੁਤਾਬਿਕ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਪਰਮਿੰਦਰ ਸਿੰਘ ਗਿੱਲ ਗੁਰਦਾਸਪੁਰ ਹਲਕੇ ਦੇ ਉਮੀਦਵਾਰਾਂ ਵਿੱਚੋਂ ਸਭ ਤੋਂ ਵੱਧ ਲੋਕਾਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ ਲੋਕ ਵੱਖ ਵੱਖ ਦਲੀਲਾਂ ਮੁਤਾਬਕ ਸਾਰੀਆਂ ਹੀ ਪਾਰਟੀਆਂ ਨੂੰ ਨਕਾਰਦੇ ਹੋਏ ਕਹਿ ਰਹੇ ਹਨ ਕਿ ਸਾਰੀਆਂ ਹੀ ਸਿਆਸੀ ਪਾਰਟੀਆਂ ਇੱਕੋ ਜਿਹੀਆਂ ਭਰਿਸ਼ਟ ਹਨ । ਕੋਈ ਵੀ ਪਾਰਟੀ ਲੋਕਾਂ ਦੀ ਹਮਦਰਦ ਨਹੀਂ ਪਰ ਭਾਰਤੀ ਜਨਤਾ ਪਾਰਟੀ ਵੱਲੋਂ ਗੁਰਦਾਸਪੁਰ ਹਲਕੇ ਦੇ ਨੌਜਵਾਨ ਉਮੀਦਵਾਰ ਪਰਮਿੰਦਰ ਸਿੰਘ ਗਿੱਲ ਬਾਰੇ ਲੋਕਾਂ ਦਾ ਕਹਿਣਾ ਹੈ ਕਿ ਇਹ ਨੌਜਵਾਨ ਲੰਬੇ ਸਮੇਂ ਤੋਂ ਲੋਕਾਂ ਦੇ ਦੁੱਖਾਂ ਸੁੱਖਾਂ ਨਾਲ ਜੁਡ਼ਿਆ ਹੋਇਆ ਹੈ ਅਤੇ ਜ਼ਮੀਨੀ ਪੱਧਰ ਤੇ ਸਮਾਜ ਸੇਵਾ ਦੇ ਕੰਮ ਕਰ ਰਿਹਾ ਹੈ ਨੌਜਵਾਨ ਪਰਮਿੰਦਰ ਸਿੰਘ ਗਿੱਲ ਦੇ ਸੁਭਾਅ ਅਤੇ ਮਿਲਵਰਤਨ ਨੂੰ ਲੈ ਕੇ ਵੀ ਲੋਕਾਂ ਵਿਚ ਇਹ ਬਹੁਤ ਜ਼ਿਆਦਾ ਚਰਚਾ ਹੈ ਕਿ ਪਰਮਿੰਦਰ ਸਿੰਘ ਗਿੱਲ ਬਿਨਾਂ ਕਿਸੇ ਹੰਕਾਰ ਅਤੇ ਭੇਦਭਾਵ ਤੋਂ ਹਰ ਗ਼ਰੀਬ ਅਮੀਰ ਨੂੰ ਇੱਕੋ ਜਿਹਾ ਪਿਆਰ ਦੇ ਕੇ ਬੜੇ ਹੀ ਨਿੱਘੇ ਤਰੀਕੇ ਨਾਲ ਮਿਲਦਾ ਹੈ । ਸਿਆਸਤ ਵਿੱਚ ਆਉਣ ਤੋਂ ਪਹਿਲਾਂ ਵੀ ਪਰਮਿੰਦਰ ਗਿੱਲ ਲੰਬੇ ਸਮੇਂ ਤੋਂ ਸਮਾਜ ਸੇਵਾ ਦੇ ਖੇਤਰ ਵਿੱਚ ਵੱਡੇ ਪੱਧਰ ਤੇ ਕੰਮ ਕਰ ਰਿਹਾ ਹੈ ਲੋਕਾਂ ਦੀ ਆਵਾਜ਼ ਹੈ ਕਿ ਪਰਮਿੰਦਰ ਗਿੱਲ ਵਰਗਾ ਨੌਜਵਾਨ ਜੋ ਲੋਕਾਂ ਦੇ ਦੁੱਖ ਸੁੱਖ ਨੂੰ ਮਹਿਸੂਸ ਕਰਦਾ ਹੈ ਲੋਕਾਂ ਦੇ ਦੁੱਖਾਂ ਸੁੱਖਾਂ ਵਿੱਚ ਭਾਈਵਾਲ ਹੁੰਦਾ ਹੈ ਅਤੇ ਆਪਣੇ ਹਲਕੇ ਦੇ ਲੋਕਾਂ ਵਾਸਤੇ ਕੁਝ ਕਰਨ ਦਾ ਜਜ਼ਬਾ ਰੱਖਦਾ ਹੈ । ਆਮ ਸਧਾਰਨ ਘਰ ਨਾਲ ਸਬੰਧ ਰੱਖਣ ਵਾਲਾ ਇਹ ਨੌਜੁਆਨ ਆਗੂ ਵੱਡੀਆਂ ਰਾਜਨੀਤਕ ਪਾਰਟੀਆਂ ਦੇ ਧਨਾਢ ਸਰਮਾਏਦਾਰਾਂ ਲੀਡਰਾਂ ਵਲੋਂ ਬਹੁਤ ਵੱਡੀ ਪੱਧਰ ਤੇ ਕੀਤੀ ਜਾ ਰਹੀ ਸਮਾਜਿਕ ਲੁੱਟ ਅਤੇ ਹਨੇਰ ਗਰਦੀ ਦੇ ਖ਼ਿਲਾਫ਼ ਅਤੇ ਲੋਕਾਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰ ਰਿਹਾ ਹੈ ਤਾਂ ਅਜਿਹੇ ਨੌਜਵਾਨ ਆਗੂ ਨੂੰ ਕਿਸੇ ਵੀ ਤਰ੍ਹਾਂ ਪਿੱਠ ਨਹੀਂ ਵਿਖਾਉਣੀ ਚਾਹੀਦੀ ਤੇ ਭਾਰਤੀ ਜਨਤਾ ਪਾਰਟੀ ਵੱਲੋਂ ਮੈਦਾਨ ਵਿੱਚ ਓੁਤਾਰੇ ਗਏ ਉਮੀਦਵਾਰ ਪਰਮਿੰਦਰ ਗਿੱਲ ਦਾ ਬਿਨਾਂ ਕਿਸੇ ਭੇਦ ਭਾਵ ਦੇ ਸਾਨੂੰ ਸਭ ਨੂੰ ਡਟ ਕੇ ਸਾਥ ਦੇਣਾ ਚਾਹੀਦਾ ਹੈ ਕਿਉਂਕਿ ਜੇਕਰ ਲੋਕਾਂ ਦੀ ਖਾਤਰ ਸੰਘਰਸ਼ ਕਰਨ ਵਾਲੇ ਲੋਕ ਭ੍ਰਿਸ਼ਟ ਅਤੇ ਜ਼ਾਲਮ ਲੀਡਰਾਂ ਹੱਥੋਂ ਹਾਰ ਜਾਣਗੇ ਤਾਂ ਇਹ ਵੀ ਸਮਾਜ ਵਾਸਤੇ ਇੱਕ ਬਹੁਤ ਵੱਡੀ ਤਰਾਸਦੀ ਹੋਵੇਗੀ। ਲੋਕਾਂ ਵਿਚ ਵੱਡੇ ਪੱਧਰ ਤੇ ਹੋ ਰਹੀ ਇਸ ਤਰ੍ਹਾਂ ਦੀ ਚਰਚਾ ਨੇ ਇੱਕ ਵਾਰ ਤਾਂ ਵਿਰੋਧੀ ਪਾਰਟੀਆਂ ਦੇ ਲੀਡਰਾਂ ਦੇ ਮੱਥੇ ਉੱਪਰ ਤ੍ਰੇਲੀਆਂ ਲਿਆ ਦਿੱਤੀਆਂ ਹਨ । ਪਰਮਿੰਦਰ ਸਿੰਘ ਗਿੱਲ ਦੀ ਲੋਕਾਂ ਅੰਦਰ ਲੋਕਪ੍ਰਿਯਤਾ ਅਤੇ ਲੋਕਾਂ ਵਲੋ ਅੰਦਰਖਾਤੇ ਵੱਡੇ ਪੱਧਰ ਤੇ ਉਸ ਦੀ ਕੀਤੀ ਜਾ ਰਹੀ ਹਮਾਇਤ ਦੀ ਚਰਚਾ ਨੇ ਵਿਰੋਧੀ ਪਾਰਟੀਆਂ ਦੇ ਮਨਾਂ ਵਿੱਚ ਇਸ ਤਰ੍ਹਾਂ ਦਾ ਖੌਫ ਬੈਠਾ ਦਿਤਾ ਹੈ ਕਿ ਵਿਰੋਧੀ ਪਾਰਟੀਆਂ ਵਾਲੇ ਬੇਸ਼ਕ ਉੱਪਰੋਂ ਉੱਪਰੋਂ ਬਾਹਰੀ ਦਮਗਜ਼ੇ ਮਾਰ ਰਹੇ ਹਨ ਪਰ ਪਰਮਿੰਦਰ ਗਿੱਲ ਦੀ ਲੋਕਾਂ ਅੰਦਰ ਚਰਚਾ ਅਤੇ ਲੋਕਪ੍ਰਿਅਤਾ ਕਰਕੇ ਅੰਦਰੋਂ ਬੁਰੀ ਤਰ੍ਹਾਂ ਭੈਅ-ਭੀਤ ਹੋਏ ਪਏ ਹਨ। ਗੁਰਦਾਸਪੁਰ ਹਲਕੇ ਦੇ ਨੌਜਵਾਨਾਂ ਅੰਦਰ ਵੀ ਪਰਮਿੰਦਰ ਗਿੱਲ ਬਹੁਤ ਵੱਡੇ ਪੱਧਰ ਤੇ ਆਪਣਾ ਅਸਰ ਰਸੂਖ ਰੱਖਦਾ ਹੈ । ਗੁਰਦਾਸਪੁਰ ਹਲਕੇ ਅੰਦਰ ਪਰਮਿੰਦਰ ਗਿੱਲ ਦੇ ਹੱਕ ਵਿਚ ਚੱਲ ਰਹੀ ਲੋਕ ਲਹਿਰ ਦੇ ਨਾਲ ਨਾਲ ਨੌਜਵਾਨਾਂ ਅੰਦਰ ਵੀ ਵੱਡੀ ਪੱਧਰ ਤੇ ਪਰਮਿੰਦਰ ਸਿੰਘ ਗਿੱਲ ਪ੍ਰਤੀ ਕਰੇਜ ਵੇਖਣ ਨੂੰ ਮਿਲ ਰਿਹਾ ਹੈ । ਬੇਸ਼ੱਕ ਉਮੀਦਵਾਰਾਂ ਦੀ ਜਿੱਤ ਹਾਰ ਦਾ ਫ਼ੈਸਲਾ ਵੋਟਾਂ ਦੇ ਨਤੀਜੇ ਹੀ ਤੈਅ ਕਰਨਗੇ ਪਰ ਜਿਸ ਤਰ੍ਹਾਂ ਛੋਟੀ ਜਿਹੀ ਉਮਰ ਦੇ ਨੌਜਵਾਨ ਪਰਮਿੰਦਰ ਸਿੰਘ ਗਿੱਲ ਵੱਲੋਂ ਵਿਧਾਨ ਸਭਾ ਹਲਕਾ ਗੁਰਦਾਸਪੁਰ ਅੰਦਰ ਬਤੌਰ ਉਮੀਦਵਾਰ ਲੋਕ ਲਹਿਰ ਖੜ੍ਹੀ ਕਰਕੇ ਤਾਕਤਵਾਰ ਸਰਮਾਏਦਾਰ ਹੁਕਮਰਾਨਾਂ ਨੂੰ ਕੰਬਣੀ ਛੇੜ ਦਿੱਤੀ ਹੈ ਇਹ ਵੀ ਆਪਣੇ ਆਪ ਵਿਚ ਇਕ ਬਹੁਤ ਵੱਡੀ ਹੈਰਾਨ ਕਰਨ ਵਾਲੀ ਗੱਲ ਹੈ ਅਤੇ ਉਹਨ੍ਹਾਂ ਹੁਕਮਰਾਨਾਂ ਵਾਸਤੇ ਵੀ ਇਕ ਜ਼ਬਰਦਸਤ ਸੁਨੇਹਾ ਹੈ ਜਿਨ੍ਹਾਂ ਨੇ ਲੋਕਾਂ ਦੇ ਦੁੱਖਾਂ ਅਤੇ ਹਉਕਿਆਂ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ ਰਾਜ ਸੱਤਾ ਵਿੱਚ ਰਜ ਕੇ ਗੁਲਛਰੇ ਉਡਾਏ ਹਨ।ਅੱਜ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਪਰਮਿੰਦਰ ਸਿੰਘ ਗਿੱਲ ਵੱਲੋਂ ਗੁਰਦਾਸਪੁਰ ਵਿੱਚ ਪਾਰਟੀ ਦੇ ਦਫ਼ਤਰ ਦਾ ਉਦਘਾਟਨ ਕਰਨ ਪਹੁੰਚੇ ਭਾਰਤੀ ਜਨਤਾ ਪਾਰਟੀ ਦੇ ਜਨਰਲ ਸਕੱਤਰ ਤਰੁਣ ਚੁੱਘ ਨੇ ਪਾਰਟੀ ਵੱਲੋਂ ਕੀਤੀਆਂ ਗਈਆਂ ਪ੍ਰਾਪਤੀਆਂ ਤੇ ਹਜ਼ਾਰਾਂ ਲੋਕਾਂ ਦੇ ਇਕੱਠ ਨੂੰ ਪਾਰਟੀ ਵੱਲੋਂ ਕੀਤੇ ਗਏ ਸ਼ਲਾਘਾਯੋਗ ਕਾਰਜ ਕਾਰਾਂ ਤੋਂ ਇਕੱਤਰ ਹੋਏ ਵੋਟਰਾਂ ਨੂੰ ਭਲੀ ਭਾਂਤ ਜਾਣੂ ਕਰਵਾਇਆ ਤੇ ਭਾਰਤੀ ਜਨਤਾ ਪਾਰਟੀ ਵਲੋ ਹਲਕਾ ਗੁਰਦਾਸਪੁਰ ਤੋਂ ਚੋਣ ਮੈਦਾਨ ਵਿੱਚ ਉਤਾਰੇ ਗਏ ਉਮੀਦਵਾਰ ਪਰਮਿੰਦਰ ਸਿੰਘ ਗਿੱਲ ਤੇ ਰਾਜੂ ਪੰਡਿਤ ਮੰਡਲ ਪ੍ਰਧਾਨ ਤੇ ਸੀਨੀਅਰ ਵਕੀਲ ਡੇਰਾ ਬਾਬਾ ਨਾਨਕ ਤੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਦੀ ਅਗਵਾਈ ਵਿੱਚ ਕਿਰਤੀ ਕਿਸਾਨ ਸ਼ੇਰੇ ਪੰਜਾਬ ਪਾਰਟੀ ਵੱਲੋਂ ਹਲਕਾ ਡੇਰਾ ਬਾਬਾ ਨਾਨਕ ਤੋਂ ਐਲਾਨੇ ਗਏ ਉਮੀਦਵਾਰ ਅਤੇ ਸਰਬ ਧਰਮ ਸੇਵਾ ਸੰਮੇਲਨ ਵੈੱਲਫੇਅਰ ਸੁਸਾਇਟੀ ਰਜਿ: ਪੰਜਾਬ ਦੇ ਸਰਪ੍ਰਸਤ-ਕਮ -ਚੇਅਰਮੈਨ ਤੇ ਪੰਜਾਬ ਪ੍ਰਧਾਨ ਅਤੇ ਰਾਵੀ ਵਿਰਾਸਤ ਅਖ਼ਬਾਰ ਦੇ ਮੁੱਖ ਸੰਪਾਦਕ ਕੰਵਲਜੀਤ ਸਿੰਘ ਪੱਡਾ (ਭਿਖਾਰੀਵਾਲ) ਅਤੇ ਕਿਰਤੀ ਕਿਸਾਨ ਸ਼ੇਰੇ ਪੰਜਾਬ ਪਾਰਟੀ ਵੱਲੋਂ ਹਲਕਾ ਬਟਾਲਾ ਤੋਂ ਐਲਾਨੇ ਗਏ ਉਮੀਦਵਾਰ ਤੇ ਮਸ਼ਹੂਰ ਪੰਜਾਬੀ ਲੋਕ ਗਾਇਕ ਵਿਜੇ ਕੁਮਾਰ ਮੱਟੂ (ਨੱਤ) ਅਤੇ ਪੰਜਾਬੀ ਲੋਕ ਗਾਇਕ ਬਲਵਿੰਦਰ ਸਿੰਘ ਸ਼ੈਰੀ ਲੁਧਿਆਣਾ (ਗੁਰਦਾਸਪੁਰ) ਅੱਜ ਕਿਰਤੀ ਕਿਸਾਨ ਸ਼ੇਰੇ ਪੰਜਾਬ ਪਾਰਟੀ ਨੂੰ ਅਲਵਿਦਾ ਕਹਿ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ ਤੇ ਇਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਤੇ ਤੁਰੰਤ ਹੀ ਗੁਰਦਾਸਪੁਰ ਹਲਕੇ ਵਿੱਚ ਵੋਟਰਾਂ ਨੂੰ ਭਾਰਤੀ ਜਨਤਾ ਪਾਰਟੀ ਲਈ ਪ੍ਰੇਰਿਤ ਕਰਨ ਲਈ ਜੂਝ ਗਏ ਹਨ ਅੱਜ ਇਸ ਮੌਕੇ ਤੇ ਜੰਮੂ ਕਸ਼ਮੀਰ ਤੋਂ ਜੁਗਲ ਕਿਸ਼ੋਰ ਮੈਂਬਰ ਪਾਰਲੀਮੈਂਟ, ਭਾਜਪਾ ਦੇ ਮੁੱਖ ਬੁਲਾਰੇ ਹਰਿੰਦਰ ਸਿੰਘ ਕਾਹਲੋਂ, ਬਾਬਾ ਕਰਮਜੀਤ ਸਿੰਘ ਮਟਮਾਂ ਵਾਲੇ, ਸਰਪੰਚ ਮਟਮਾਂ ਵਾਲੇ, ਨਰਿੰਦਰ ਵਿਜ ਕਲਾਨੌਰ ਸਮੇਤ ਭੁਪਿੰਦਰ ਸਿੰਘ ਮਹਾਂਮੰਤਰੀ ਡੇਰਾ ਬਾਬਾ ਨਾਨਕ ਸਮੇਤ ਹੋਰ ਭਾਰਤੀ ਜਨਤਾ ਪਾਰਟੀ ਦੇ ਜੁਝਾਰੂ ਵਰਕਰ ਤੇ ਸੀਨੀਅਰ ਲੀਡਰ ਸਮੇਤ ਹੋਰ ਬਹੁਤ ਸਾਰੇ ਪਤਵੰਤੇ ਤੇ ਭਾਰਤੀ ਜਨਤਾ ਪਾਰਟੀ ਦੇ ਜੁਝਾਰੂ ਵੋਟਰ ਤੇ ਵਰਕਰ ਹਾਜ਼ਰ ਸਨ।