ਕਪੂਰਥਲਾ , 29 ਜਨਵਰੀ (ਕੌੜਾ)- ਪਿੰਡ ਬਸਤੀ ਬੂਲਪੁਰ ਵਿੱਚ ਰਾਣਾ ਗੁਰਜੀਤ ਸਿੰਘ ਨੇ ਆਪਣੇ ਬੇਟੇ ਇੰਦਰ ਪਰਤਾਪ ਸਿੰਘ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ । ਇਸ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ।ਰਾਣਾ ਗੁਰਜੀਤ ਸਿੰਘ ਨੇ ਇਸ ਦੌਰਾਨ ਕਿਹਾ ਕਿ ਉਹ ਕਾਂਗਰਸ ਨੂੰ ਬਚਾਉਣ ਲਈ ਹਲਕਾ ਸੁਲਤਾਨਪੁਰ ਲੋਧੀ ਤੋਂ ਆਪਣੇ ਬੇਟੇ ਇੰਦਰ ਪ੍ਰਤਾਪ ਸਿੰਘ ਨੂੰ ਅਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜਾ ਰਹੇ ਹਨ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੀਆਂ ਵੋਟਾਂ ਰਾਣਾ ਇੰਦਰਪ੍ਰਤਾਪ ਸਿੰਘ ਨੂੰ ਆਪਣੀ ਆਪਣੀ ਇੱਕ ਇੱਕ ਕੀਮਤੀ ਵੋਟ ਪਾ ਕੇ ਜਿੱਤ ਦਿਵਾਉਣ । ਉਹਨਾਂ ਕਿਹਾ ਕਿ ਜਿੱਤਣ ਤੋਂ ਬਾਅਦ ਹ ਸੀਟ ਕਾਂਗਰਸ ਦੀ ਝੋਲੀ ਪਾਈ ਜਾਵੇਗੀ।
ਇਸ ਮੌਕੇ ਉਹਨਾਂ ਨੇ ਸੁਲਤਾਨਪਰ ਹਲਕੇ ਦਾ ਵਿਕਾਸ ਕਰਨ ਦੀਆਂ ਨੀਤੀਆਂ ਬਾਰੇ ਦੱਸਿਆ । ਇਸ ਤੋਂ ਪਹਿਲਾਂ ਸਲਵਿੰਦਰ ਸਿੰਘ ਨੇ ਰਾਣਾ ਗੁਰਜੀਤ ਸਿੰਘ ਦਾ ਸਵਾਗਤ ਕੀਤਾ ਤੇ ਬਾਬਾ ਸਾਹਿਬ ਅੰਬੇਡਕਰ੍ ਮਿਸ਼ਨ ਗਰੁੱਪ ਬੂਲਪੁਰ ਵਲੋਂ ਰਾਣਾ ਗੁਰਜੀਤ ਸਿੰਘ ਨੂੰ ਬਾਬਾ ਸਾਹਿਬ ਜੀ ਜੀਵਨ ਸਘੰਰਸ਼ ਦੀ ਇੱਕ ਪੁਸਤਕ ਦੇ ਕੇ ਸਨਮਾਨਿਤ ਕੀਤਾ ਗਿਆ । ਸਲਵਿੰਦਰ ਸਿੰਘ ਨੇ ਬਸਤੀ ਦੇ ਲੋਕਾਂ ਵੱਲੋਂ ਰਾਣਾ ਗੁਰਜੀਤ ਸਿੰਘ ਨੂੰ ਵਿਸ਼ਵਾਸ ਦਿਵਾਇਆ ਕਿ ਰਾਣਾ ਇੰਦਰ ਪਰਤਾਪ ਸਿੰਘ ਜੀ ਨੂੰ ਵੋਟਾ ਪਾ ਕੇ ਇਲਾਕੇ ਦਾ ਵਿਕਾਸ ਕਰਨ ਵਾਲਾ ਉਮੀਦਵਾਰ ਬਣਾਵਾਂਗੇ । ਸੁਖਦੇਵ ਸਿੰਘ ਨੇ ਵੀ ਇਲਾਕਾ ਨਿਵਾਸੀਆ ਨੂੰ ਰਾਣਾ ਇੰਦਰ ਪ੍ਰਤਾਪ ਸਿੰਘ ਨੂੰ ਵੋਟਾ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਤੇ ਸਰਪੰਚ ਕਰਤਾਰ ਸਿੰਘ ਲੋਧੀਪੁਰ , ਗੁਰਪ੍ਰੀਤ ਸਿੰਘ ਗੋਪੀ ਸਰਪੰਚ ਆਰੀਆਵਲ ,ਸਰਪੰਚ ਲਾਡੀ ਥੇਹਵਾਲਾ , ਗੁਰਬਚਨ ਸਿੰਘ ਤੇ ਸਾਹਿਲ ਕੁਮਾਰ ਆਦਿ ਵੱਡੀ ਗਿਣਤੀ ਵਿੱਚ ਸਾਰੇ ਨਗਰ ਨਿਵਾਸੀ ਬਸਤੀ ਬੂਲਪੁਰ ਹਾਜਰ ਸਨ।