Punjab Election 2022 : ਮਨੋਜ ਕੁਮਾਰ, ਅੰਮ੍ਰਿਤਸਰ : ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਉੱਤਰੀ ਤੋਂ ਭਾਜਪਾ ਦੇ ਉਮੀਦਵਾਰ ਜਗਮੋਹਨ ਸਿੰਘ ਰਾਜੂ (Jagmohan Singh Raju) ਨੇ ਕਿਹਾ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਅਨੁਸੂਚਿਤ ਜਾਤੀ ਵਿਰੋਧੀ ਹਨ। ਉਹ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਨਫ਼ਰਤ ਕਰਦੇ ਹਨ। ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਉਤੇ ਉਹ ਬੁਖਲਾਹਟ ਵਿੱਚ ਆ ਗਏ ਅਤੇ ਇਸਦਾ ਗੁੱਸਾ ਉਨ੍ਹਾਂ ਦੂਜੇ ਅਨੁਸੂਚਿਤ ਜਾਤੀ ਨੂੰ ਡੀਜੀਪੀ ਬਣਾਉਣ ਉਤੇ ਕੱਢਿਆ।ਜੇਕਰ ਅਨੁਸੂਚਿਤ ਜਾਤੀ ਦੇ ਇੱਕ ਵਿਅਕਤੀ ਨੂੰ ਡੀਜੀਪੀ ਲਗਾਇਆ ਗਿਆ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਗੁਰੂ ਦੀ ਨਗਰੀ ਨਗਰੀ ਹੈ ਅਤੇ ਉਹ ਇੱਥੇ ਧਰਮ ਯੁੱਧ ਲੜਨ ਆਏ ਹਨ। ਇੱਥੇ ਚਿੱਟੇ ਗਾਹਕ ਕਾਰੋਬਾਰ ਸਭ ਤੋਂ ਪਹਿਲਾਂ ਸ਼ੁਰੂ ਹੋਇਆ। ਉਨ੍ਹਾਂ ਕਿਹਾ ਕਿ ਉਹ ਚਿੱਟੇ ਲਈ ਜ਼ਿੰਮੇਦਾਰ ਮਾਡਰਨ ਮੱਸਾ ਰੰਘੜ ਨੰਬਰ ਇੱਕ ਤੇ ਦੋ ਨੂੰ ਇੱਥੋਂ ਭਜਾਉਣ ਦਾ ਕੰਮ ਹੁਣ ਇਸ ਰੰਘਰੇਟੇ ਨੂੰ ਸੌਂਪਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਬਤੌਰ ਆਈਏਐੱਸ ਅਧਿਕਾਰੀ ਤਾਮਿਲਨਾਡੂ ਵਿਚ ਸੇਵਾ ਨਿਭਾਉਂਦਿਆਂ ਉਨ੍ਹਾਂ ਦੋ ਕਰੋੜ ਬਾਲਗ ਮਹਿਲਾਵਾਂ ਨੂੰ ਸਾਖ਼ਰ ਬਣਾਇਆ ਜਿਸ ਲਈ ਉਨ੍ਹਾਂ ਨੂੰ ਯੂਨੈਸਕੋ ਵੱਲੋਂ ਐਵਾਰਡ ਮਿਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪੈਂਤੀ ਫੀਸਦੀ ਆਬਾਦੀ ਅਨੁਸੂਚਿਤ ਜਾਤੀ ਦੀ ਹੈ ਪਰ ਉਨ੍ਹਾਂ ਨੂੰ ਇੱਜ਼ਤ ਮਾਣ ਨਹੀਂ ਮਿਲਿਆ, ਪ੍ਰੰਤੂ ਭਾਜਪਾ ਨੇ ਜਨਰਲ ਕੈਟਾਗਰੀ ਦੇ ਦੋ ਦਿੱਗਜ਼ਾਂ ਖ਼ਿਲਾਫ਼ ਉਨ੍ਹਾਂ ਨੂੰ ਚੋਣ ਮੈਦਾਨ ਵਿਚ ਮੈਰਿਟ ਦੇ ਆਧਾਰ ਉਤੇ ਉਤਾਰਿਆ ਹੈ। ਉਨ੍ਹਾਂ ਕਿਹਾ ਕਿ ਸਿੱਧੂ ਦਸ ਸਾਲ ਐਮਪੀ ਰਹਿਣ ਅਤੇ ਕੁਝ ਸਮਾਂ ਲੋਕਲ ਬਾਡੀ ਮਨਿਸਟਰ ਰਹਿਣ ਦੇ ਬਾਵਜੂਦ ਅੰਮ੍ਰਿਤਸਰ ਦਾ ਕੁਝ ਨਹੀਂ ਸੰਵਾਰ ਸਕੇ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੇ ਲੋਕਾਂ ਨੇ ਪਹਿਲਾਂ ਹਰਦੀਪ ਸਿੰਘ ਪੁਰੀ ਤੇ ਸਾਬਕਾ ਮਰਹੂਮ ਕੇਂਦਰੀ ਮੰਤਰੀ ਅਰੁਣ ਜੇਤਲੀ ਨੂੰ ਹਰਾ ਕੇ ਬਹੁਤ ਵੱਡੀ ਗਲਤੀ ਕੀਤੀ ਹੈ ਅਤੇ ਹੁਣ ਉਹ ਤੀਜੀ ਵਾਰ ਗਲਤੀ ਨਾ ਕਰਨ। ਉਨ੍ਹਾਂ ਕਿਹਾ ਕਿ ਉਹ ਆਈਏਐਸ ਅਧਿਕਾਰੀ ਰਹੇ ਹਨ ਅਤੇ ਜਾਣਦੇ ਹਨ ਕਿ ਗ੍ਰਾਂਟਾਂ ਕਿਵੇਂ ਲਿਆਉਣੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤ ਦੀ ਸੌ ਸਮਾਰਟ ਸਿਟੀਆਂ ਵਿੱਚੋਂ ਅੰਮ੍ਰਿਤਸਰ ਨੱਬੇਵੇਂ ਨੰਬਰ ਉੱਤੇ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਬਿਕਰਮਜੀਤ ਸਿੰਘ ਮਜੀਠੀਆ ਨਿੱਜੀ ਲੜਾਈ ਕਾਰਨ ਉਤਰੇ ਹਨ। ਇਸ ਲਈ ਉਹ ਅਸਲ ਮੁੱਦੇ ਉਠਾ ਰਹੇ। ਇਸ ਮੌਕੇ ਐੱਮਪੀ ਸ਼ਵੇਤ ਮਲਿਕ ਵੀ ਮੌਜੂਦ ਸਨ।