ਆਪ ‘ਚ ਸ਼ਾਮਲ ਹੋਏ ਕਰੀਬ ਸੌ ਕਾਂਗਰਸੀ-ਅਕਾਲੀ ਪਰਿਵਾਰ
ਫਗਵਾੜਾ ਫਰਵਰੀ ( ਰੀਤ ਪ੍ਰੀਤ ਪਾਲ ਸਿੰਘ ) ਫਗਵਾੜਾ ਵਿਧਾਨਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਪੰਜਾਬ ਦੇ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਨੇ ਆਪਣੀ ਚੋਣ ਪ੍ਰਚਾਰ ਮੁਹਿਮ ਤਹਿਤ ਅੱਜ ਪਿੰਡ ਨੰਗਲ ਮੱਝਾ ਦਾ ਦੌਰਾ ਕਰਦੇ ਹੋਏ ਵੋਟਰਾਂ ਨਾਲ ਰਾਬਤਾ ਕਾਇਮ ਕੀਤਾ।
ਉਹਨਾਂ ਦੇ ਨਾਲ ਪਾਰਟੀ ਦੇ ਜਿਲ੍ਹਾ ਕੈਸ਼ੀਅਰ ਹਰਜਿੰਦਰ ਸਿੰਘ ਵਿਰਕ ਸਮੇਤ ਹੋਰ ਸੀਨੀਅਰ ਆਗੂ ਵੀ ਮੌਜੂਦ ਸਨ। ਇਸ ਦੌਰਾਨ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਭਾਰੀ ਤਾਕਤ ਮਿਲੀ ਜਦੋਂ ਪਿੰਡ ਦੇ ਵਸਨੀਕ ਬਲਵੀਰ ਸਿੰਘ ਨੰਬਰਦਾਰ, ਹਰਚਰਨ ਸਿੰਘ, ਜੋਗਿੰਦਰ ਸਿੰਘ, ਸੇਵਾ ਸਿੰਘ, ਜਰਨੈਲ ਸਿੰਘ, ਸ਼ਾਹ ਬ੍ਰਦਰਜ਼, ਫੌਜੀ ਪਰਿਵਾਰ, ਜੱਗੀ, ਮਨਵੀਰ, ਰਣਜੀਤ, ਜਿੰਦਰ, ਮਨਜੀਤ, ਨੀਲੂ ਤੋਂ ਇਲਾਵਾ ਸ਼ੇਰਗਿਲ ਤੇ ਸਿੱਧੂ ਸਮੇਤ ਕਰੀਬ ਸੌ ਪਰਿਵਾਰਾਂ ਨੇ ਕਾਂਗਰਸ ਅਤੇ ਅਕਾਲੀ ਦਲ ਨੂੰ ਛੱਡ ਕੇ ਆਪ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਉਕਤ ਪਰਿਵਾਰਾਂ ਦੇ ਆਗੂਆਂ ਨੇ ਕਿਹਾ ਕਿ ਉਹ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਤੋਂ ਬਹੁਤ ਪ੍ਰਭਾਵਿਤ ਹਨ ਅਤੇ ਚਾਹੁੰਦੇ ਹਨ ਕਿ ਪੰਜਾਬੀਆਂ ਨੂੰ ਵੀ ਸਸਤੀ ਬਿਜਲੀ, ਸਸਤਾ ਪਾਣੀ, ਮਿਆਰੀ ਸਿੱਖਿਆ ਤੇ ਵਧੀਆ ਸਿਹਤ ਸੁਵਿਧਾਵਾਂ ਪ੍ਰਾਪਤ ਹੋਣ। ਨਾਲ ਹੀ ਉਹਨਾਂ ਪਿੰਡ ਨੂੰ ਮਾਡਲ ਗ੍ਰਾਮ ਵਜੋਂ ਵਿਕਸਿਤ ਕਰਨ ਦੀ ਗੱਲ ਵੀ ਕਹੀ।
ਜੋਗਿੰਦਰ ਸਿੰਘ ਮਾਨ ਨੇ ਉਕਤ ਪਰਿਵਾਰਾਂ ਦਾ ਆਪ ਵਿਚ ਸਵਾਗਤ ਕਰਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਪੰਜਾਬ ਲਈ ਇਕ ਦੂਰ ਦਰਸ਼ੀ ਸੋਚ ਲੈ ਕੇ ਆਏ ਹਨ ਜੋ ਪੰਜਾਬ ਨੂੰ ਕਰਜਾ ਮੁਕਤ ਅਤੇ ਦੇਸ਼ ਦੀ ਨੰਬਰ ਇਕ ਸਟੇਟ ਬਨਾਉਣ ਲਈ ਜਰੂਰੀ ਹੈ।
ਉਹਨਾਂ ਪਿੰਡ ਦੇ ਸਮੁੱਚੇ ਵਿਕਾਸ ਅਤੇ ਪਿੰਡ ਵਾਸੀਆਂ ਦੀ ਹਰ ਸਮੱਸਿਆ ਦੇ ਹਲ ਦਾ ਭਰੋਸਾ ਵੀ ਦਿੱਤਾ। ਜਿਸ ਤੇ ਪਿੰਡ ਵਾਸੀਆਂ ਨੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਇਸ ਵਾਰ 20 ਫਰਵਰੀ ਨੂੰ ਵੋਟਾਂ ਵਾਲੇ ਦਿਨ ‘ਝਾੜੂ’ ਦੇ ਚੋਣ ਨਿਸ਼ਾਨ ਵਾਲਾ ਬਟਨ ਦਬਾਅ ਕੇ ਆਪ ਪਾਰਟੀ ਨੂੰ ਫਗਵਾੜਾ ਵਿਖੇ ਰਿਕਾਰਡ ਜਿੱਤ ਹਾਸਲ ਕਰਵਾਉਣਗੇ।
ਤਸਵੀਰ -2 ਸਮੇਤ।