ਦਰਜਨਾਂ ਕਾਂਗਰਸੀ ਪਰਿਵਾਰ ਅਕਾਲੀ ਦਲ ਵਿੱਚ ਸ਼ਾਮਲ
ਡੇਰਾ ਬਾਬਾ ਨਾਨਕ,3ਫ਼ਰਵਰੀ (ਵਿਨੋਦ ਸੋਨੀ) ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅੰਦਰ ਅੱਜ ਕਾਂਗਰਸ ਪਾਰਟੀ ਨੂੰ ਇਸ ਵੇਲੇ ਗਹਿਰਾ ਝਟਕਾ ਲੱਗਾ ਜਦੋਂ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਸੁਚਾਨੀਆਂ ਦੇ ਦਰਜਨਾਂ ਕਾਂਗਰਸੀ ਪਰਿਵਾਰਾਂ ਨੇ ਰਵੀਕਰਨ ਸਿੰਘ ਕਾਹਲੋਂ ਦੀ ਅਗਵਾਈ ਕਬੂਲਦਿਆਂ ਹੋਇਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਸ਼ਾਮਲ ਹੋਣ ਦਾ ਅੈਲਾਨ ਕਰ ਦਿੱਤਾ। ਅਕਾਲੀ ਦਲ ਵਿੱਚ ਸ਼ਾਮਲ ਹੋਣ ਵਾਲੇ ਇਨ੍ਹਾਂ ਸਾਰੇ ਪਰਿਵਾਰਾਂ ਨੂੰ ਰਵੀਕਰਨ ਸਿੰਘ ਕਾਹਲੋਂ ਨੇ ਸਿਰ ਪਾਓ ਦੇ ਕੇ ਜੀ ਆਇਆਂ ਆਖਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਰਵੀਕਰਨ ਸਿੰਘ ਕਾਹਲੋਂ ਨੇ ਕਿਹਾ ਕਿ ਅਕਾਲੀ ਦਲ ਵਿੱਚ ਸ਼ਾਮਲ ਹੋਣ ਵਾਲੇ ਹਰ ਪਰਿਵਾਰ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ।ਉਨ੍ਹਾਂ ਕਿਹਾ ਕਿ ਕਾਂਗਰਸ ਦੀਆਂ ਵਧੀਕੀਆਂ ਨੂੰ ਹੁਣ ਸਹਿਣ ਨਹੀਂ ਕੀਤਾ ਜਾਵੇਗਾ ਤੇ ਸਰਕਾਰ ਆਉਣ ਤੇ ਇਨ੍ਹਾਂ ਵਧੀਕੀਆਂ ਦਾ ਹਿਸਾਬ ਲਿਆ ਜਾਵੇਗਾ। ਅਕਾਲੀ ਦਲ ਵਿੱਚ ਸ਼ਾਮਲ ਹੋਣ ਵਾਲਿਆਂ ਵਿਚ ਕੰਵਲਜੀਤ ਸਿੰਘ ,ਵੀਰਭਾਨ ,ਲਖਵਿੰਦਰ ਸਿੰਘ ਸੰਨੀ ,ਬਚਨ ਲਾਲ ,ਹਜ਼ਾਰਾਂ ਲਾਲ ,ਨਿੰਮਾ ,ਸੱਤਪਾਲ ਸੱਤਾ ,ਸੋਨੂੰ ਪ੍ਰਧਾਨ ,ਧੀਰਾ ਲਾਲ ,ਚੰਨਾ ਲਾਲ ,ਹਰਦੇਵ ਸਿੰਘ ,ਸੱਤਿਆ ਦੇਵੀ ,ਸ਼ਾਮ ਲਾਲ, ਸੁਖਦੇਵ ਸਿੰਘ ,ਮੱਖਣ ਸਿੰਘ ,ਸਾਬਕਾ ਮੈਂਬਰ ਪੰਚਾਇਤ ਦਲਜੀਤ ਸਿੰਘ ,ਸੋਨਾ ਸੋਹਨ ਲਾਲ ,ਸੁਰਿੰਦਰ ਕੁਮਾਰ ਛਿੰਦਾ ,ਜਸਪਾਲ ਗੋਰਾ ,ਲਵ ਕੁਮਾਰ ਭਗਤ ,ਨਿਸ਼ੂ ਕਾਕਾ , ਬਲਦੇਵ ਰਾਜ ,ਸੰਨੀ ਰਾਜੂ ਸ਼ੇਰਾ ,ਦਲਬੀਰ ਕੌਰ , ਨਿਰਮਲ ਕੌਰ ,ਤੋ ਇਲਾਵਾ ਕਰਨਬੀਰ ਸਿੰਘ ਕਲਾਨੌਰ ,ਜਤਿੰਦਰ ਖਹਿਰਾ ਆਦਿ ਹਾਜ਼ਰ ਸਨ ।