ਸਰਕਾਰ ਬਨਣ ’ਤੇ ਕਪੜਾ ਵੱਪਾਰੀਆਂ ਦੀ ਸਮਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਇਆ ਜਾਵੇਗਾ : ਸਾਂਪਲਾ
ਫਗਵਾੜਾ, 4 ਫਰਵਰੀ (ਰੀਤ ਪ੍ਰੀਤ ਪਾਲ ਸਿੰਘ )- ਫਗਵਾੜਾ ਤੋਂ ਭਾਜਪਾ ਉਮੀਦਵਾਰ ਵਿਜੈ ਸਾਂਪਲਾ ਨੇ ਕਲਾਥ ਮਰਚੇਂਟ ਐਸੋਸਿਏਸ਼ਨ ਮੰਡੀ ਰੋਡ ਫਗਵਾੜਾ ਨਾਲ ਮੀਟਿੰਗ ਕਰ ਕੇ ਚੋਣਾਂ ਵਿਚ ਭਾਜਪਾ ਨੂੰ ਸਮਰਥਨ ਦੇਣ ਦੀ ਅਪੀਲ ਕੀਤੀ ਅਤੇ ਉਨਾਂ ਨੂੰ ਵਿਸ਼ਵਾਸ ਦਵਾਇਆ ਕਿ ਜੇਕਰ ਉਨਾਂ ਨੂੰ ਜਿਤਾ ਕੇ ਵਿਧਾਨਸਭਾ ਵਿਚ ਭੇਜਦੇ ਹਨ, ਤਾਂ ਫਗਵਾੜਾ ਵਿਚ ਬਿਨਾਂ ਭੇਦਭਾਵ ਵਿਕਾਸ ਕਰਵਾਇਆ ਜਾਵੇਗਾ। ਇਸ ਮੌਕੇ ’ਤੇ ਐਸੋਸਿਏਸ਼ਨ ਦੇ ਪ੍ਰਧਾਨ ਰਾਕੇਸ਼ ਬੰਗਾ, ਐਸੋਸਿਏਸ਼ਨ ਦੇ ਸਰਪ੍ਰਸਤ ਮੇਘਰਾਜ ਬਾਂਗਾ, ਪੂਰਣ ਸਿੰਘ ਗੁਲਾਟੀ ਅਤੇ ਵਿਪਨ ਵਰਮਾਨੀ ਤੋਂ ਇਲਾਵਾ ਚੇਅਰਮੈਨ ਪਰਮਜੀਤ ਗੁਲਾਟੀ ਸਮੇਤ ਆਹੁਦੇਦਾਰ ਸ਼ਾਮਲ ਹੋਏ।
ਮੀਟਿੰਗ ਦੌਰਾਨ ਐਸੋਸਿਏਸ਼ਨ ਦੇ ਸਾਹਮਣੇ ਰੱਖੀ ਜਾਣ ਵਾਲੀ ਬਾਜ਼ਾਰ ਅਤੇ ਵੱਪਾਰੀ ਵਰਗ ਦੀ ਸਮਸਿਆਵਾਂ ਨੂੰ ਵਿਜੈ ਸਾਂਪਲਾ ਦੇ ਨਾਲ ਵਿਚਾਰ ਕੀਤਾ ਗਿਆ। ਸਾਂਪਲਾ ਨੇ ਕਿਹਾ ਕਿ ਚੋਣ ਪ੍ਰਚਾਰ ਵਿਚ ਜੋ ਵਾਅਦੇ ਉਹ ਜਨਤਾ ਦੇ ਨਾਲ ਕਰਣਗੇ ਅਤੇ ਉਨਾਂ ਨੂੰ ਸਰਕਾਰ ਆਉਣ ’ਤੇ ਇਕ-ਇਕ ਕਰ ਕੇ ਪੂਰਾ ਕੀਤਾ ਜਾਵੇਗਾ।
ਇਸ ਮੌਕੇ ’ਤੇ ਐਸੋਸਿਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਪਰਵਿੰਦਰ ਕੁਮਾਰ, ਮੀਤ ਪ੍ਰਧਾਨ ਅਰਵਿੰਦਰ ਸਿੰਘ ਸ਼ੈਲੀ, ਕੈਸ਼ੀਅਰ ਰਾਜਕੁਮਾਰ ਗਾਬਾ ਤੋਂ ਇਲਾਵਾ ਰਾਜੂ ਮਰਵਾਹਾ, ਸੁਮਿਤ ਜੁਨੇਜਾ, ਲੀਗਲ ਐਡਵਾਇਜਰ ਬਲਰਾਜ ਦੁੱਗਲ, ਪੰਕਜ ਬਾਂਗਾ, ਰਾਕੇਸ਼ ਗੁਲਾਟੀ, ਕਾਰਜਕਾਰੀ ਮੈਂਬਰ ਮਹਿੰਦਰ ਗੁਲਾਟੀ, ਜਗਮੋਹਨ ਮਦਾਨ, ਵਿਜੈ ਗਾਂਧੀ, ਸ਼ਾਮ ਸੁੰਦਰ ਗਾਂਧੀ, ਭੁਪਿੰਦਰ ਸਿੰਘ ਸੌਂਧੀ, ਹਰਪ੍ਰੀਤ ਸਿੰਘ ਬੱਬੂ, ਸਰਬਜੀਤ ਸਿੰਘ, ਹੈਪੀ ਗੁਲਾਟੀ, ਸੰਜੈ ਗਾਂਧੀ, ਜਸਪ੍ਰੀਤ ਸਿੰਘ, ਰਾਜਨ ਗਾਂਧੀ ਅਤੇ ਦੀਪਕ ਛਾਬੜਾ ਆਦਿ ਮੌਜੂਦ ਸਨ।