ਗੁਰਦਾਸਪੁਰ-( ਰਸ਼ਪਾਲ ਸਿੰਘ ਸੋਹਿਤ ਅੱਤਰੀ)- ਸਰਬ ਧਰਮ ਸੇਵਾ ਸੰਮੇਲਨ ਵੈੱਲਫੇਅਰ ਸੁਸਾਇਟੀ ਰਜਿ: ਆਫ ਪੰਜਾਬ ਦੇ ਸਰਪ੍ਰਸਤ- ਕਮ – ਚੇਅਰਮੈਨ ਤੇ ਪੰਜਾਬ ਪ੍ਰਧਾਨ ਕੰਵਲਜੀਤ ਸਿੰਘ ਪੱਡਾ (ਭਿਖਾਰੀਵਾਲ) ਜੋ ਆਪਣੀ ਟੀਮ ਨਾਲ ਪਰਮਿੰਦਰ ਸਿੰਘ ਗਿੱਲ ਦੀ ਚੋਣ ਮੁਹਿੰਮ ਨੂ ਡੂਅਰ ਤੋ ਡੂਅਰ ਬੜੇ ਯੋਜਨਾਬੱਧ ਤਰੀਕੇ ਨਾਲ ਚਲਾ ਰਹੇ ਹਨ ,ਪੱਡਾ ਨੇ ਇਕ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਵਿਧਾਨ ਸਭਾ ਹਲਕਾ ਗੁਰਦਾਸਪੁਰ ਅੰਦਰ ਭਾਰਤੀ ਜਨਤਾ ਪਾਰਟੀ ਸ਼ਾਮਿਲ ਹੋਣ ਵਾਲੇ ਵਿਰੋਧੀ ਪਾਰਟੀਆਂ ਦੇ ਵਰਕਰਾਂ ਦਾ ਹੜ੍ਹ ਆ ਗਿਆ ਹੈ । ਹਲਕੇ ਗੁਰਦਾਸਪੁਰ ਦੇ ਲੋਕ ਆਪ ਮੁਹਾਰੇ ਵਹੀਰਾਂ ਘੱਤ ਕੇ ਭਾਰਤੀ ਜਨਤਾ ਪਾਰਟੀ ਦੇ ਬੇੜੇ ਵਿੱਚ ਸਵਾਰ ਹੋ ਰਹੇ ਹਨ । ਪੱਡਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਇੰਟਰਨੈਸ਼ਨਲ ਪਾਰਟੀ ਹੈ ਤੇ ਪੰਜਾਬੀਆਂ ਦੀ ਆਪਣੀ ਪਾਰਟੀ ਹੈ ਜਿੱਥੇ ਹਰ ਪਾਰਟੀ ਵਰਕਰ ਨੂੰ ਨਾ ਕੇਵਲ ਮਾਣ ਸਤਿਕਾਰ ਮਿਲਦਾ ਹੈ ਸਗੋਂ ਜੁਝਾਰੂ ਵਰਕਰਾਂ ਨੂੰ ਸਤਿਕਾਰਯੋਗ ਅਹੁਦਿਆਂ ਨਾਲ ਵੀ ਨਿਵਾਜਿਆ ਜਾਂਦਾ ਹੈ ਉਨ੍ਹਾਂ ਕਾਂਗਰਸ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਤੱਕੜੀ ਬਾਬੇ ਨਾਨਕ ਦੀ ਬਰਾਬਰ ਤੋਲਣ ਵਾਲੀ ਤੱਕੜੀ ਸੀ ਊਚ ਨੀਚ ਦੇ ਭੇਦਭਾਵ ਦੂਰ ਕਰਨ ਵਾਲੀ ਤੱਕੜੀ ਸੀ ਜਿਸ ਵਿਚ ਅਕਾਲੀ ਦਲ ਨੇ ਬਾਬੇ ਨਾਨਕ ਦੀ ਤੱਕੜੀ ਚ ਪੌਣ ਪਾ ਦਿਤੀ ਇਸ ਪਾਉਣ ਨੂੰ ਦੂਰ ਕਰਨ ਲਈ ਮਾਂ ਲਕਸ਼ਮੀ ਮਾਤਾ ਨੇ ਕਮਲ ਦੇ ਫੁੱਲ ਨੂੰ ਭੇਜ ਕੇ ਕਮਲ ਦੇ ਫੁੱਲ ਦੀ ਮਹਿਕ ਨਾਲ ਬਾਬੇ ਨਾਨਕ ਦੀ ਤੱਕੜੀ ਦੇ ਵਿੱਚ ਪਾਏ ਗਏ ਅਕਾਲੀ ਦਲ ਵੱਲੋਂ ਪਾਸਕੂ ਨੂੰ ਬਰਾਬਰ ਕੀਤਾ ਤੇ ਅਕਾਲੀ ਦਲ ਦੀ ਤੱਕੜੀ ਨੂੰ 30 ਤੋ 35ਸਾਲ ਬਰਾਬਰਤਾ ਨਾਲ ਸੰਭਾਲ ਕੇ ਰੱਖਿਆ ਤੇ ਕਮਲ ਦੇ ਫੁੱਲ ਵੱਲੋਂ ਮਿਲੇ ਸਾਥ ਨਾਲ ਕਾਮਯਾਬ ਤੱਕੜੀ ਫਿਰ ਤੋਂ ਪਾਉਣ ਖਤਮ ਕਰ ਕੇ ਕਾਮਯਾਬ ਹੋਈ ਤੇ ਫਿਰ ਤੱਕੜੀ ਨੇ ਕਮਲ ਦੇ ਫੁੱਲ ਨੂੰ ਵੀ ਧੋਖਾ ਦੇ ਦਿੱਤਾ ਤੇ ਕਮਲ ਦੇ ਫੁੱਲ ਨਾਲੋਂ ਅਲੱਗ ਹੋ ਗਈ। ਇਸੇ ਹੀ ਬਾਬੇ ਨਾਨਕ ਨੇ ਆਪਣੇ ਪੰਜੇ ਨਾਲ ਵੀ ਪੂਰੇ ਦੇਸ਼ ਦੀ ਜਨਤਾ ਨੂੰ ਆਪਣੇ ਹੱਥ ਦੇ ਪੰਜੇ ਰਾਹੀਂ ਅਸ਼ੀਰਵਾਦ ਦੇ ਤੌਰ ਤੇ ਪੰਜੇ ਤੋਂ ਨਿਕਲੀਆਂ ਕਿਰਨਾਂ ਨਾਲ ਸਰਬੱਤ ਦੇ ਭਲੇ ਦਾ ਅਸ਼ੀਰਵਾਦ ਦਿੱਤਾ ਤੇ ਇਹ ਬਾਬੇ ਨਾਨਕ ਦਾ ਪੰਜਾ ਕਾਂਗਰਸੀਆਂ ਨੇ ਬਾਬੇ ਨਾਨਕ ਦੇ ਪੰਜੇ ਨੂੰ ਆਪਣੇ ਕਬਜ਼ੇ ਚ ਲੈ ਲਿਆ ਬਾਬੇ ਨਾਨਕ ਦੇ ਪੰਜੇ ਚ ਜੋ ਸਹਿਣਸ਼ੀਲਤਾ ਸੀ । ਉਸ ਸਹਿਣਸ਼ੀਲਤਾ ਨੂੰ ਕਾਂਗਰਸੀਆਂ ਨੇ ਖਤਮ ਕਰਕੇ ਬਾਬੇ ਨਾਨਕ ਦੇ ਪੰਜੇ ਨੂੰ ਕਾਂਗਰਸ ਦਾ ਨਿਸ਼ਾਨ ਬਣਾ ਕੇ ਵਰਤਦੇ ਰਹੇ ਤੇ ਹੁਣ ਕਾਂਗਰਸ ਨੇ ਮਹਿਕ ਵੰਡਣ ਵਾਲੇ ਬਾਬੇ ਨਾਨਕ ਦੇ ਪੰਜੇ ਤੇ ਸ਼ਾਂਤੀ ਦਾ ਪ੍ਰਤੀਕ ਜਾਣੇ ਜਾਂਦੇ ਬਾਬੇ ਨਾਨਕ ਦੇ ਪੰਜੇ ਨੂੰ ਵੀ ਖੂਨੀ ਪੰਜੇ ਦੇ ਰੂਪ ਵਜੋਂ ਵਰਤਿਆ ਤੇ ਪੰਜਾਬ ਚ ਪੰਜ ਸਾਲ ਬਾਬੇ ਨਾਨਕ ਦੇ ਪੰਜੇ ਨਾਲ ਕਾਂਗਰਸੀਆਂ ਨੇ ਪੰਜਾਬ ਨੂੰ ਰੱਜ ਕੇ ਲੁੱਟਿਆ ਤੇ ਪੰਜੇ ਦਾ ਇਸਤੇਮਾਲ ਕਰਕੇ ਲੋਕਾਂ ਚ ਪਾੜੋ ਤੇ ਰਾਜ ਕਰੋ ਦੀ ਨੀਤੀ ਵਰਤੀ ਤੇ ਬਾਬੇ ਨਾਨਕ ਦੇ ਪੰਜੇ ਨਾਲ ਭਰਾਵਾਂ-ਭਰਾਵਾਂ ਚ ਪਾੜ ਪਾਏ ਤੇ ਪੰਜੇ ਨਾਲ ਹਮਲੇ ਕਰਵਾਏ । ਪੱਡਾ ਨੇ ਅੱਗੇ ਕਿਹਾ ਕਿ ਪੰਜ ਸਾਲ ਦੀ ਸੱਤਾ ਦੌਰਾਨ ਕਾਂਗਰਸ ਦੇ ਵਜ਼ੀਰਾਂ ਤੇ ਵਿਧਾਇਕਾਂ ਨੇ ਪੰਜਾਬ ਨੂੰ ਲੁੱਟਣ ਤੇ ਕੁੱਟਣ ਤੋਂ ਇਲਾਵਾ ਕੁਝ ਵੀ ਨਹੀਂ ਕੀਤਾ ਜਦ ਕਿ ਹੁਣ ਸਮਾਂ ਆ ਗਿਆ ਹੈ ਮਾਂ ਲਕਸ਼ਮੀ ਦੇ ਹੱਥ ਚੋਂ ਫੜ ਕੇ ਕਮਲ ਦੇ ਫੁੱਲ ਦੀ ਮਹਿਕ ਲੈਣ ਦਾ ਇਹ ਮਹਿਕ ਕਮਲ ਦੇ ਫੁੱਲ ਦੀ ਤਾਂ ਹੀ ਲੈ ਸਕਾਂਗੇ ਜੇਕਰ ਭਾਰਤੀ ਜਨਤਾ ਪਾਰਟੀ ਦੇ ਚੋਣ ਨਿਸ਼ਾਨ ਕਮਲ ਦੇ ਫੁੱਲ ਉੱਪਰ ਆਉਣ ਵਾਲੀ 20 ਫ਼ਰਵਰੀ 2022 ਨੂ ਕਮਲ ਦੇ ਫੁੱਲ ਵਾਲਾ ਬਟਨ ਦਬਾ ਕੇ ਭਾਰਤੀ ਜਨਤਾ ਪਾਰਟੀ ਦੇ ਵਲੋਂ ਹਲਕਾ ਗੁਰਦਾਸਪੁਰ ਤੋਂ ਚੋਣ ਮੈਦਾਨ ਚ ਉਤਾਰੇ ਗਏ ਪੜ੍ਹੇ ਲਿਖੇ ਸਹਿਣਸ਼ੀਲਤਾ ਵਰਤਣ ਵਾਲੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਪਰਮਿੰਦਰ ਸਿੰਘ ਗਿੱਲ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਵਿਧਾਨ ਸਭਾ ਵਿਚ ਭੇਜੀਏ ਤੇ ਹਲਕੇ ਦੀ ਤਰੱਕੀ ਤੇ ਖੁਸ਼ਹਾਲੀ ਲਈ ਜ਼ਰੂਰੀ ਹੈ ਕਿ ਪੰਜਾਬ ਅੰਦਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਲਿਆਂਦੀ ਜਾਵੇ ।