ਫਗਵਾੜਾ, 6 ਫਰਵਰੀ (ਰੀਤ ਪ੍ਰੀਤ ਪਾਲ ਸਿੰਘ ) – ਇਥੋਂ ਨੇੜਲੇ ਪਿੰਡ ਚੱਕ ਹਕੀਮਾਂ ਵਿਚ ਅੱਜ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਵਿਜੈ ਸਾਂਪਲਾ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਭਰਵਾਂ ਹੁੰਗਾਰਾ ਮਿਲਿਆ ਜਦੋਂ ਪਿੰਡ ਦੇ 40 ਦੇ ਕਰੀਬ ਪਰਿਵਾਰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋ ਗਏ। ਉਨ੍ਹਾਂ ਨੇ ਸ਼੍ਰੀ ਸਾਂਪਲਾ ਨੂੰ ਹਮਾਇਤ ਦੇਣ ਅਤੇ ਉਨ੍ਹਾਂ ਦੇ ਪੱਖ ਵਿੱਚ ਪ੍ਰਚਾਰ ਕਰਨ ਦਾ ਐਲਾਨ ਕੀਤਾ। ਸ਼ਾਮਿਲ ਹੋਣ ਵਾਲੇ ਵਿਅਕਤੀਆਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਐਸ ਸੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਅਤੇ ਸੰਸਦ ਗਰੀਬ ਲੋਕਾਂ ਦੀ ਬਾਂਹ ਫੜਨ ਵਾਲੇ ਤੇ ਹਰ ਮੁਸ਼ਕਲ ਵਿੱਚ ਕੰਮ ਆਉਣ ਵਾਲੇ ਨੇਕ ਇਨਸਾਨ ਹਨ।
ਇਸ ਮੌਕੇ ਭਾਜਪਾ ਉਮੀਦਵਾਰ ਵਿਜੈ ਸਾਂਪਲਾ ਨੇ ਕਿਹਾ ਕਿ ਸੂਬੇ ਵਿੱਚ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਬਣਨ ‘ਤੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਪਹਿਲ ਦੇ ਆਧਾਰ ਉੱਤੇ ਹੱਲ ਕੀਤੀਆਂ ਜਾਣਗੀਆਂ। ਉਨ੍ਹਾਂ ਭਾਜਪਾ ਵਿੱਚ ਸ਼ਾਮਿਲ ਹੋਏ ਪਿੰਡ ਵਾਸੀਆਂ ਦਾ ਸਵਾਗਤ ਕਰਦਿਆਂ ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਦੀ ਮੁਸ਼ਕਲ ਵਿਚ ਉਨ੍ਹਾਂ ਦਾ ਸਾਥ ਦੇਣਗੇ। ਉਨ੍ਹਾਂ ਗਰੀਬਾਂ ਨੂੰ ਦੇਣ ਵਾਲਿਆਂ ਸਹੂਲਤਾਂ ਬਾਰੇ ਵੀ ਚਾਨਣਾ ਪਾਇਆ। ਭਾਜਪਾ ਆਗੂਆਂ ਸੰਜੀਵ ਤਲਵਾੜਾ, ਮੁਕੇਸ਼ ਗੋਇਲ, ਰਾਜੀਵ ਪੂਰੀ, ਅਨਿਲ ਕੌਸ਼ਲ ਦੀ ਹਾਜ਼ਰੀ ਵਿਚ ਸ਼ਾਮਿਲ ਹੋਣ ਵਾਲਿਆਂ ਵਿਚ ਰਵੀ ਕੁਮਾਰ ਮੰਤਰੀ, ਜਗਦੀਸ਼ ਕੁਮਾਰ, ਅਕਸ਼ੇ ਕੁਮਾਰ, ਭੁਪਿੰਦਰ ਸਿੰਘ, ਬਲਰਾਜ ਕੁਮਾਰ, ਧਰਮਪਾਲ, ਸੁਰਿੰਦਰ ਕੁਮਾਰ, ਬੀਬੀ ਬੰਸੋ, ਵਿਨੈ ਕੁਮਾਰ, ਦੀਪਕ ਜਸਵਾਲ, ਦੀਪਕ ਦੂਬੇ, ਲਲਿਤ ਕੁਮਾਰ, ਲਾਡੀ, ਲਵਪ੍ਰੀਤ, ਮਨਦੀਪ ਕੌਰ, ਕੋਸ਼ਾਲਯਾ ਦੇਵੀ, ਕਮਲਾ ਦੇਵੀ, ਸੋਨੀਆ ਰਾਣੀ, ਬਲਵੀਰ ਕੁਮਾਰ, ਨਿਰਮਲ ਦਾਸ ਅਤੇ ਹੋਰ ਸ਼ਾਮਿਲ ਸਨ। ਇਨ੍ਹਾਂ ਨੇ ਭਰੋਸਾ ਦਿਵਾਇਆ ਕਿ ਉਹ ਸਾਂਪਲਾ ਨੂੰ ਵੱਧ ਤੋਂ ਵੱਧ ਵੋਟਾਂ ਪੁਆ ਕੇ ਕਾਮਯਾਬ ਕਰਨਗੇ।
ਇਹਨਾਂ ਦਾ ਪਾਰਟੀ ’ਚ ਸਵਾਗਤ ਕਰਦਿਆਂ ਪਾਰਟੀ ਦੇ ਉਮੀਦਵਾਰ ਵਿਜੇ ਸਾਂਪਲਾ ਨੇ ਕਿਹਾ ਕਿ ਭਾਜਪਾ ਹਰ ਵਰਗ ਦੇ ਹਿੱਤਾਂ ਦਾ ਖਿਆਲ ਰੱਖਦੀ ਹੈ। ਉਹਨਾਂ ਦੱਸਿਆ ਕਿ ਉਹਨਾਂ ਨੇ ਭਾਜਪਾ ’ਚ ਕੇਂਦਰੀ ਮੰਤਰੀ ਹੁੰਦਿਆਂ ਅਤੇ ਹੁਣ ਐਸ ਸੀ ਕਮਿਸ਼ਨ ਦੇ ਕੌਮੀ ਚੇਅਰਮੈਨ ਹੁੰਦਿਆਂ ਹਰ ਮਸਲੇ ’ਤੇ ਗੰਭੀਰਤਾ ਨਾਲ ਸਹਿਯੋਗ ਕੀਤਾ ਹੈ। ਉਹਨਾਂ ਕਿਹਾ ਕਿ ਪੰਜਾਬ ਅੰਦਰ ਭਾਜਪਾ ਦੀ ਸਰਕਾਰ ਆਉਣ ’ਤੇ ਲੋਕਾਂ ਦੀ ਮੁੱਢਲੀਆਂ ਲੋਡ਼ਾਂ ਦੀ ਪੂਰਤੀ ਲਈ ਜਮੀਨੀ ਪੱਧਰ ’ਤ ਕੰਮ ਕੀਤਾ ਜਾਵੇਗਾ ਅਤੇ ਸਰਕਾਰ ਵਲੋਂ ਮਿਲਦੀਆਂ ਸਹੂਲਤਾਂ ਦੀ ਪਾਰਦਰਸ਼ੀ ਢੰਗ ਨਾਲ ਪੂਰਤੀ ਕਰਵਾਈ ਜਾਵੇਗੀ। ਉਹਨਾਂ ਕਿਹਾ ਕਿ ਭਾਜਪਾ ਦੇ ਟਕਸਾਲੀ ਵਰਕਰ ਤਾਂ ਪਾਰਟੀ ਦੀ ਜਿੱਤ ਲਈ ਲਗਾਤਰ ਸੰਘਰਸ਼ ਕਰ ਰਹੇ ਸਨ ਪਰ ਹੁਣ ਦੂਜੀਆਂ ਪਾਰਟੀਆਂ ਨੂੰ ਛੱਡ ਕੇ ਆ ਰਹੇ ਵਰਕਰਾਂ ਨਾਲ ਉਹਨਾਂ ਦੀ ਚੋਣ ਮੁਹਿੰਮ ਨੂੰ ਹੋਰ ਬੱਲ ਮਿਲੇਗਾ।