Thursday, April 30, 2026
India Crime News
Advertisement
  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact
No Result
View All Result
  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact
No Result
View All Result
India Crime News
No Result
View All Result

ਸਿੱਧੂ ਦਰਸ਼ਨੀ ਘੋੜਾ ਨਹੀਂ, ਉਨ੍ਹਾਂ ਦੀ ਰਗ-ਰਗ ’ਚ ਕਾਂਗਰਸ ਦਾ ਖੂਨ : ਸੁਖਜਿੰਦਰ ਰੰਧਾਵਾ

admin by admin
February 8, 2022
in Punjab
Reading Time: 1 min read
0
Share on FacebookShare on TwitterWhatsapp

ਪੰਜਾਬ ਦੇ ਉੱਪ-ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਜੋ ਸੂਬੇ ਦੇ ਗ੍ਰਹਿ ਮੰਤਰੀ ਵੀ ਹਨ, ਨੇ ਦਾਅਵਾ ਕੀਤਾ ਹੈ ਕਿ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਰਸ਼ਨੀ ਘੋੜਾ ਨਹੀਂ ਹੈ ਸਗੋਂ ਉਹ ਤਾਂ ਪਾਰਟੀ ਲਈ ਇਕ ਵੱਡੀ ਜਾਇਦਾਦ ਹਨ। ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਵਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦਾ ਚਿਹਰਾ ਐਲਾਨ ਦਿੱਤਾ ਹੈ। ਇਸ ਸਬੰਧ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਰਾਹੁਲ ਗਾਂਧੀ ਦੇ ਫ਼ੈਸਲੇ ਨਾਲ ਸਿੱਧੂ ’ਚ ਕੋਈ ਨਿਰਾਸ਼ਾ ਨਹੀਂ ਹੈ, ਕਿਉਂਕਿ ਸਿੱਧੂ ਦੀ ਰਗ-ਰਗ ’ਚ ਕਾਂਗਰਸ ਦਾ ਖੂਨ ਵਗ ਰਿਹਾ ਹੈ।

ਰੰਧਾਵਾ ਨੇ ਕਿਹਾ ਕਿ ਨਵਜੋਤ ਸਿੱਧੂ ਦੇ ਪਿਤਾ ਆਜ਼ਾਦੀ ਘੁਲਾਟੀਆ ਸਨ, ਜੋ ਬਾਅਦ ’ਚ ਕਾਂਗਰਸ ਦੀ ਟਿਕਟ ’ਤੇ ਚੋਣ ਲੜ ਕੇ ਵਿਧਾਇਕ ਬਣੇ ਸਨ। ਰੰਧਾਵਾ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਐੱਸ. ਸੀ. ਅਤੇ ਗਰੀਬ ਪਰਿਵਾਰ ਨਾਲ ਜੁੜੇ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਦਾ ਚਿਹਰਾ ਬਣਾ ਕੇ ਜਨਤਾ ਦੀ ਇੱਛਾ ਮੁਤਾਬਕ ਫ਼ੈਸਲਾ ਲਿਆ ਹੈ, ਕਿਉਂਕਿ ਕਾਂਗਰਸ ਸਰਕਾਰ ਨੇ ਚੰਨੀ ਦੀ ਅਗਵਾਈ ’ਚ 111 ਦਿਨਾਂ ’ਚ ਕਮਾਲ ਕਰ ਦਿੱਤਾ ਸੀ।

RelatedPosts

ਪੰਜਾਬ ਦਾ ਹਰ ਵਾਸੀ ਸਰਕਾਰ ਦੇ ਨੁਮਾਇੰਦੇ ਭ੍ਰਿਸ਼ਟਾਚਾਰ ਕਾਰਨ ਦੁਖੀ- ਹੀਰਾ ਵਾਲੀਆ

ਵਾਤਾਵਰਨ ਸੰਭਾਲ ਦੀ ਪਹਲ: ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਟ੍ਰੀ ਪਲਾਂਟੇਸ਼ਨ ਡਰਾਇਵ

ਪਿੰਡ ਬਰਨਾਲਾ ਵਿਖੇ ਈ-ਸ਼ਰਮ ਕਾਰਡ ਦਾ ਕੈਂਪ ਲਗਵਾਇਆ ਗਿਆ।

ਉਨ੍ਹਾਂ ਨੇ ਕਿਹਾ ਕਿ ਸਿੱਧੂ ਦਾ ਡੀ. ਐੱਨ. ਏ. ਕਾਂਗਰਸ ਦਾ ਹੈ। ਅਜਿਹਾ ਵਿਅਕਤੀ ਕੋਈ ਵੀ ਕੁਰਬਾਨੀ ਦੇ ਸਕਦਾ ਹੈ। ਇਹੀ ਨਹੀਂ ਕਾਂਗਰਸ ਦੇ ਪੁਰਾਣੇ ਨੇਤਾ ਵੀ ਆਪਣੀਆਂ ਕੁਰਬਾਨੀਆਂ ਦਿੰਦੇ ਰਹੇ ਹਨ। ਰੰਧਾਵਾ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਸਵ. ਸੰਤੋਖ ਸਿੰਘ ਰੰਧਾਵਾ ਨੂੰ ਛੋਟੀ ਉਮਰ ’ਚ ਚੋਣ ਲੜਨ ਲਈ ਟਿਕਟ ਅਲਾਟ ਕਰ ਦਿੱਤੀ ਗਈ ਸੀ ਪਰ ਉਨ੍ਹਾਂ ਦੇ ਪਿਤਾ ਨੇ ਇਹ ਕਹਿ ਕੇ ਟਿਕਟ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਉਨ੍ਹਾਂ ਤੋਂ ਉਮਰ ’ਚ 10 ਸਾਲ ਵੱਡੇ ਜੋਗਿੰਦਰ ਸਿੰਘ ਲੋਧੀਨੰਗਲ ਨੂੰ ਟਿਕਟ ਅਲਾਟ ਕੀਤੀ ਜਾਵੇ। ਉਨ੍ਹਾਂ ਦੇ ਪਿਤਾ ਸਿਆਸਤ ’ਚ ਰਹੇ ਪਰ ਉਨ੍ਹਾਂ ਨੂੰ ਕਦੀ ਵੀ ਕੁਰਸੀ ਦਾ ਮੋਹ ਨਹੀਂ ਸੀ।

ਇਕ ਸਵਾਲ ਦੇ ਜਵਾਬ ’ਚ ਰੰਧਾਵਾ ਨੇ ਕਿਹਾ ਕਿ ਸਿੱਧੂ ਦਰਸ਼ਨੀ ਘੋੜਾ ਨਹੀਂ ਹੈ, ਸਗੋਂ ਉਹ ਪਾਰਟੀ ਲਈ ਇਕ ਵੱਡੀ ਜਾਇਦਾਦ ਹਨ। ਉਨ੍ਹਾਂ ਦਾ ਆਪਣੀ ਸ਼ਖਸੀਅਤ ਅਤੇ ਆਕਰਸ਼ਣ ਹੈ। ਉਨ੍ਹਾਂ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਜਦੋਂ ਜੰਗ ਸ਼ੁਰੂ ਕੀਤੀ ਸੀ ਤਾਂ ਉਨ੍ਹਾਂ ’ਚ ਸਭ ਤੋਂ ਪਹਿਲਾਂ ਉਨ੍ਹਾਂ ਨਾਲ ਚਰਨਜੀਤ ਸਿੰਘ ਚੰਨੀ, ਕੈਬਨਿਟ ਮੰਤਰੀ ਬਾਜਵਾ ਅਤੇ ਸੁਖ ਸਰਕਾਰੀਆ ਸ਼ਾਮਲ ਸਨ। ਬਾਅਦ ’ਚ ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਨਾਲ ਗੱਲਬਾਤ ਕਰ ਕੇ ਉਨ੍ਹਾਂ ਨੂੰ ਵੀ ਆਪਣੀ ਮੁਹਿੰਮ ’ਚ ਸ਼ਾਮਲ ਕੀਤਾ ਕਿਉਂਕਿ ਕਾਂਗਰਸ ਨੂੰ ਬਚਾਉਣ ਲਈ ਕੈਪਟਨ ਨੂੰ ਮੁੱਖ ਮੰਤਰੀ ਅਹੁਦੇ ਤੋਂ ਉਤਾਰਨਾ ਲਾਜ਼ਮੀ ਸੀ।

ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਨਸ਼ਿਆਂ ਨੂੰ ਮਾਫ਼ੀਆ ਖ਼ਿਲਾਫ਼ ਲੜਾਈ ਲੜਨ ’ਚ ਉਦੋਂ ਸਫਲਤਾ ਮਿਲ ਸਕਦੀ ਸੀ ਜਦੋਂ ਸੂਬੇ ’ਚ ਸੱਤਾ ਬਦਲਾਅ ਹੁੰਦਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਵੀ ਆਪਣੇ ਮੰਤਰੀ ਅਹੁਦੇ ਤੋਂ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ ਸੀ, ਕਿਉਂਕਿ ਵਾਰ-ਵਾਰ ਕਹਿਣ ਦੇ ਬਾਵਜੂਦ ਬੇਅਦਬੀ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਕਾਰਵਾਈ ਨਹੀਂ ਹੋ ਰਹੀ ਸੀ। ਹੁਣ ਕਾਂਗਰਸ ਫਿਊਡਲ ਨੇਤਾਵਾਂ ਤੋਂ ਮੁਕਤ ਹੋ ਗਈ ਹੈ। ਇਕ ਹੋਰ ਪ੍ਰਸ਼ਨ ਦੇ ਉੱਤਰ ’ਚ ਉਨ੍ਹਾਂ ਨੇ ਕਿਹਾ ਕਿ ਉਹ ਮੁੱਖ ਮੰਤਰੀ ਅਹੁਦੇ ਦੀ ਦੌੜ ’ਚ ਕਦੀ ਵੀ ਸ਼ਾਮਲ ਨਹੀਂ ਰਹੇ ਸਨ।

ਮਜੀਠੀਆ ਨੂੰ ਭਾਰਤ ਅਤੇ ਹਰਿਆਣਾ ਸਰਕਾਰ ਦਾ ਸਮਰਥਨ ਹਾਸਲ ਸੀ
ਰੰਧਾਵਾ ਨੇ ਖੁਲਾਸਾ ਕੀਤਾ ਕਿ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ’ਤੇ ਕੇਸ ਦਰਜ ਹੋਣ ਤੋਂ ਬਾਅਦ ਉਨ੍ਹਾਂ ਨੂੰ ਭਾਰਤ ਅਤੇ ਹਰਿਆਣਾ ਸਰਕਾਰ ਦਾ ਖੁੱਲ੍ਹਾ ਸਮਰਥਨ ਪ੍ਰਾਪਤ ਸੀ, ਜਿਸ ਕਾਰਨ ਪੁਲਸ ਉਨ੍ਹਾਂ ਦਾ ਪਤਾ ਲਗਾਉਣ ’ਚ ਅਸਫਲ ਰਹੀ ਸੀ। ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਲਗਾਤਾਰ ਕਹਿੰਦੇ ਸਨ ਕਿ ਮਜੀਠੀਆ ਖ਼ਿਲਾਫ਼ ਕਮਜ਼ੋਰ ਕੇਸ ਦਰਜ ਕੀਤਾ ਗਿਆ ਹੈ। ਹਾਈਕੋਰਟ ਅਤੇ ਸੁਪਰੀਮ ਕੋਰਟ ਨੇ ਆਪਣੀਆਂ ਟਿੱਪਣੀਆਂ ’ਚ ਸਪੱਸ਼ਟ ਕਹਿ ਦਿੱਤਾ ਹੈ ਕਿ ਕੇਸ ਕਮਜ਼ੋਰ ਨਹੀਂ ਹੈ। ਅਸਲ ’ਚ ਕੇਜਰੀਵਾਲ ਹੀ ਮਜੀਠੀਆ ਨਾਲ ਅੰਦਰਖਾਤੇ ਮਿਲੇ ਹੋਏ ਹਨ। 

ਰੰਧਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਈ.ਡੀ. ਦੀ ਰਿਪੋਰਟ ਦੇ ਆਧਾਰ ’ਤੇ ਮਜੀਠੀਆ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਜੇ ਈ. ਡੀ. ਚੰਨੀ ਦੇ ਰਿਸ਼ਤੇਦਾਰਾਂ ਖ਼ਿਲਾਫ਼ ਕੇਸ ਦਰਜ ਕਰ ਸਕਦੀ ਹੈ ਤਾਂ ਫਿਰ ਉਸ ਨੂੰ ਹੋਰ ਨੇਤਾਵਾਂ ਖ਼ਿਲਾਫ਼ ਵੀ ਅਜਿਹੇ ਕਦਮ ਉਠਾਉਣੇ ਚਾਹੀਦੇ ਹਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਅੰਮ੍ਰਿਤਸਰ ’ਚ ਮਜੀਠੀਆ ਹਾਰੇਗਾ ਅਤੇ ਨਵਜੋਤ ਸਿੰਘ ਸਿੱਧੂ ਦੀ ਜਿੱਤ ਹੋਵੇਗੀ।

admin

ShareTweetSend
Advertisement Advertisement Advertisement
ADVERTISEMENT
Previous Post

ਦੋਆਬਾ: ਚੰਨੀ ਦੇ CM ਉਮੀਦਵਾਰ ਐਲਾਨ ਪਿਛੋਂ ਕੀ ਹੋਵੇਗਾ ਅਸਰ, ਪੰਜਾਬ ਦੀ ਦਲਿਤ ਰਾਜਨੀਤੀ ਦਾ ਗਰਾਊਂਡ ਜ਼ੀਰੋ

Next Post

Punjab Election 2022: ਭਾਜਪਾ ਨੇ ਪੇਂਡੂ ਖੇਤਰਾਂ ਲਈ ਜਾਰੀ ਕੀਤਾ ਸੰਕਲਪ ਪੱਤਰ, ਪੜ੍ਹੋ ਕਿਸਾਨਾਂ ਦੇ ਕਰਜ਼ੇ ਮਾਫ ਤੋਂ ਲੈ ਕੇ ਕੀ ਹਨ ਐਲਾਨ

admin

admin

Related Posts

ਪੰਜਾਬ ਦਾ ਹਰ ਵਾਸੀ ਸਰਕਾਰ ਦੇ ਨੁਮਾਇੰਦੇ ਭ੍ਰਿਸ਼ਟਾਚਾਰ ਕਾਰਨ ਦੁਖੀ- ਹੀਰਾ ਵਾਲੀਆ
Politics

ਪੰਜਾਬ ਦਾ ਹਰ ਵਾਸੀ ਸਰਕਾਰ ਦੇ ਨੁਮਾਇੰਦੇ ਭ੍ਰਿਸ਼ਟਾਚਾਰ ਕਾਰਨ ਦੁਖੀ- ਹੀਰਾ ਵਾਲੀਆ

November 22, 2025
ਵਾਤਾਵਰਨ ਸੰਭਾਲ ਦੀ ਪਹਲ: ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਟ੍ਰੀ ਪਲਾਂਟੇਸ਼ਨ ਡਰਾਇਵ
Punjab

ਵਾਤਾਵਰਨ ਸੰਭਾਲ ਦੀ ਪਹਲ: ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਟ੍ਰੀ ਪਲਾਂਟੇਸ਼ਨ ਡਰਾਇਵ

July 15, 2025
ਪਿੰਡ ਬਰਨਾਲਾ ਵਿਖੇ ਈ-ਸ਼ਰਮ ਕਾਰਡ ਦਾ ਕੈਂਪ ਲਗਵਾਇਆ ਗਿਆ।
Punjab

ਪਿੰਡ ਬਰਨਾਲਾ ਵਿਖੇ ਈ-ਸ਼ਰਮ ਕਾਰਡ ਦਾ ਕੈਂਪ ਲਗਵਾਇਆ ਗਿਆ।

July 14, 2025
ਨਸ਼ਿਆਂ ਦੇ ਖਾਤਮੇ ਵਿੱਚ ਅਹਿਮ ਭੂਮਿਕਾ ਨਿਭਾਏਗੀ ਨਸ਼ਾ ਮੁਕਤੀ ਯਾਤਰਾ- ਵਿਧਾਇਕ ਸ਼ੈਰੀ ਕਲਸੀ
Punjab

ਨਸ਼ਿਆਂ ਦੇ ਖਾਤਮੇ ਵਿੱਚ ਅਹਿਮ ਭੂਮਿਕਾ ਨਿਭਾਏਗੀ ਨਸ਼ਾ ਮੁਕਤੀ ਯਾਤਰਾ- ਵਿਧਾਇਕ ਸ਼ੈਰੀ ਕਲਸੀ

May 18, 2025
सेफ ह्यूमन लाइफ वेलफेयर सोसाइटी समाज की सेवा के लिए हमेशा वचनबद्ध है :- अमृत कलसी, गौतम सेठ गुड्डू
Punjab

सेफ ह्यूमन लाइफ वेलफेयर सोसाइटी समाज की सेवा के लिए हमेशा वचनबद्ध है :- अमृत कलसी, गौतम सेठ गुड्डू

April 27, 2025

Leave a Reply Cancel reply

Your email address will not be published. Required fields are marked *

India Crime News

© 2022 India Crime News
Powered by Ambit (8825362388)

Navigate Site

  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact

Follow Us on Social Media

No Result
View All Result
  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact

© 2022 India Crime News
Powered by Ambit (8825362388)