+85 ਕਿਲੋ ਭਾਰ ਵਰਗ ‘ਚ ਦਿੱਲੀ ਦੇ ਸੁਮਿਤ ਮਲਿਕ ਬਣੇ ਚੈਂਪੀਅਨ
ਫਗਵਾੜਾ 8 ਫਰਵਰੀ ( ਰੀਤ ਪ੍ਰੀਤ ਪਾਲ ਸਿੰਘ ) ਧੰਨ ਧੰਨ ਬਾਬਾ ਦੋ ਗੁੱਤਾਂ ਵਾਲਿਆਂ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਠਵਾਂ ਗੋਲਡ ਕੱਪ ਕੁਸ਼ਤੀ ਦੰਗਲ ਡੇਰਾ ਬਾਬਾ ਦੋ ਗੁੱਤਾਂ ਵਾਲੇ ਪਿੰਡ ਭੁੱਲੇਵਾਲ ਗੁੱਜਰਾਂ (ਮਾਹਿਲਪੁਰ) ਜਿਲ੍ਹਾ ਹੁਸ਼ਿਆਰਪੁਰ ਵਿਖੇ ਕਰਵਾਇਆ ਗਿਆ। ਇਸ ਕੁਸ਼ਤੀ ਦੰਗਲ ਦੌਰਾਨ +85 ਕਿਲੋ ਭਾਰ ਵਰਗ ਵਿਚ ਸੁਮਿਤ ਕੁਮਾਰ ਦਿੱਲੀ ਜੇਤੂ ਰਿਹਾ ਜਿਸ ਨੂੰ ਇਕ ਲੱਖ ਰੁਪਏ ਨਗਦ ਇਨਾਮ ਅਤੇ ਗੁਰਜ ਨਾਲ ਨਵਾਜਿਆ ਗਿਆ। ਉਪ ਜੇਤੂ ਪਿ੍ਰਤਪਾਲ ਸਿੰਘ ਨੂੰ ਪੰਜਾਹ ਹਜਾਰ ਰੁਪਏ ਨਗਦ ਇਨਾਮ ਦਿੱਤਾ ਗਿਆ। 85 ਕਿਲੋ ਭਾਰ ਵਰਗ ਵਿਚ ਯੂ.ਪੀ. ਦੇ ਜੋਂਟੀ ਨੇ ਕਰਨ ਸਿੰਘ ਖੰਨਾ ਨੂੰ ਹਰਾ ਕੇ 25 ਹਜਾਰ ਰੁਪਏ ਨਗਦ ਇਨਾਮ ਜਿੱਤਿਆ। ਇਸ ਤੋਂ ਇਲਾਵਾ 70 ਕਿਲੋ ਭਾਰ ਵਰਗ ਵਿਚ ਇੰਡੀਅਨ ਨੇਵੀ ਦੇ ਅਨਿਲ ਨੇ ਵਿਸ਼ਾਲ ਕੁਮਾਰ ਫਗਵਾੜਾ ਨੂੰ ਮਾਤ ਦਿੱਤੀ। ਲੜਕਿਆਂ ਦਾ ਪੰਜਾਬ ਬਾਲ ਕੇਸਰੀ ਮੁਕਾਬਲਾ ਮਾਨਸਾ ਦੇ ਹੈੱਪੀ ਨੇ ਜਿੱਤਿਆ ਤੇ ਲੜਕੀਆਂ ਦੇ ਬਾਲ ਕੇਸਰੀ ਖਿਤਾਬ ਉੱਪਰ ਹੁਸ਼ਿਆਰਪੁਰ ਦੀ ਅਰਸ਼ਦੀਪ ਨੇ ਕਬਜਾ ਕੀਤਾ। ਲੜਕੀਆਂ ਦੇ 60+ ਕਿਲੋ ਭਾਰ ਵਰਗ ਦੇ ਮੁਕਾਬਲੇ ਵਿਚ ਜਲੰਧਰ ਦੀ ਗੁਰਸ਼ਰਨ ਕੌਰ ਨੇ ਹਿਸਾਰ ਦੀ ਸੋਨਿਕਾ ਨੂੰ ਹਰਾ ਕੇ ਪੰਜਾਹ ਹਜਾਰ ਰੁਪਏ ਨਗਦ ਇਨਾਮ ਪ੍ਰਾਪਤ ਕੀਤਾ। ਜਦਕਿ 60 ਕਿਲੋਗ੍ਰਾਮ ਭਾਰ ਦੇ ਫਾਈਨਲ ਮੁਕਾਬਲੇ ਵਿਚ ਜਲੰਧਰ ਦੀ ਮਨਪ੍ਰੀਤ ਕੌਰ ਨੇ ਹਿਸਾਰ ਦੀ ਅਨਤਿਮ ਨੂੰ ਹਰਾਇਆ। ਪ੍ਰਬੰਧਕਾਂ ਬਲਜੀਤ ਸਿੰਘ ਬਿਲਨ (ਰਾਏਪੁਰ ਡੱਬਾ), ਪਹਿਲਵਾਨ ਹਰਜੀਤ ਸਿੰਘ (ਮਹਾਂਭਾਰਤ ਕੇਸਰੀ, ਰਾਏਪੁਰ ਡੱਬਾ) ਤੋਂ ਇਲਾਵਾ ਇਸ ਦੰਗਲ ਦੇ ਡਾਇਰੈਕਟਰ ਅਤੇ ਸਾਬਕਾ ਨੈਸ਼ਨਲ ਕੁਸ਼ਤੀ ਕੋਚ ਪੀ.ਆਰ. ਸੋਂਧੀ, ਪਦਮਸ਼੍ਰੀ ਪਹਿਲਵਾਨ ਕਰਤਾਰ ਸਿੰਘ ਤੇ ਮੁੱਖ ਸੇਵਾਦਾਰ ਬਾਲ ਕ੍ਰਿਸ਼ਨ ਆਨੰਦ ਨੇ ਜੇਤੂ ਪਹਿਲਵਾਨਾ ਨੂੰ ਸ਼ੁੱਭ ਇੱਛਾਵਾਂ ਦਿੰਦਿਆਂ ਦੱਸਿਆ ਕਿ ਉਹਨਾਂ ਦਾ ਮਕਸਦ ਕੁਸ਼ਤੀ ਨੂੰ ਪ੍ਰਫੁੱਲਤ ਕਰਨਾ ਹੈ। ਇਸ ਮੌਕੇ ਅੰਤਰਰਾਸ਼ਟਰੀ ਪਹਿਲਵਾਨ ਅਮਰੀਕ ਸਿੰਘ ਕੋਚ, ਰਵਿੰਦਰ ਨਾਥ ਕੋਚ, ਗੁਰਮੀਤ ਸਿੰਘ ਕੋਚ, ਰਵਿੰਦਰ ਨਾਥ ਕੋਚ, ਇੰਦਰਜੀਤ ਸਿੰਘ ਕੋਚ, ਜਤਿਨ ਸ਼ੁਕਲਾ ਕੋਚ, ਕਮਲ ਕੋਚ, ਸੁਭਾਸ਼ ਮਲਿਕ ਕੋਚ, ਅਮਰੀਕ ਸਿੰਘ ਮੇਹਲੀ ਕੋਚ, ਰਾਜੇਸ਼ ਕੋਚ, ਸੰਜੂ ਕੋਚ, ਸੁਖਮਿੰਦਰ ਖੰਨਾ ਕੋਚ, ਸਾਜਨ ਕੋਚ, ਰਾਜਵਿੰਦਰ ਕੋਚ, ਬਲਵੀਰ ਸੌਂਧੀ ਕੋਚ, ਵਿਜੇ ਕੋਚ, ਬਲਜੀਤ ਸਿੰਘ ਬਿਲਨ, ਬਾਬਾ ਅਮਰੀਕ ਸਿੰਘ ਮੰਨਨਹਾਣ, ਕਰਤਾਰ ਸਿੰਘ ਪਹਿਲਵਾਨ, ਮੁਕੇਸ਼ ਕੁਮਾਰ ਐਸ.ਪੀ, ਸਤੀਸ਼ ਕੁਮਾਰ ਡੀ.ਐਸ.ਪੀ., ਮਲਕੀਤ ਸਿੰਘ ਡੀ.ਐਸ.ਪੀ., ਭੁਪਿੰਦਰ ਸਿੰਘ ਮੰਨਨਹਾਣਾ, ਜੀ.ਐਸ. ਅਟਵਾਲ, ਲਖਵਿੰਦਰ ਸਿੰਘ, ਕੁਲਤਾਰ ਸਿੰਘ, ਰਾਜਿੰਦਰ ਸਿੰਘ ਰਾਇਤ, ਸ਼ੰਮੀ ਪਹਿਲਵਾਨ ਤੋਂ ਇਲਾਵਾ ਰੀਤ ਪ੍ਰੀਤ ਪਾਲ ਸਿੰਘ ਵੀ ਹਾਜਰ ਸਨ।
ਤਸਵੀਰ ਸਮੇਤ।